ਸ਼ਰਾਬਬੰਦੀ ਦੀ ਖੁੱਲ੍ਹੀ ਪੋਲ, ਨਸ਼ੇ ''ਚ ਟੱਲੀ ਹੋ ਕੇ ਪ੍ਰੋਗਰਾਮ ''ਚ ਪਹੁੰਚਿਆ ਅਧਿਕਾਰੀ

Saturday, Jul 12, 2025 - 03:03 PM (IST)

ਸ਼ਰਾਬਬੰਦੀ ਦੀ ਖੁੱਲ੍ਹੀ ਪੋਲ, ਨਸ਼ੇ ''ਚ ਟੱਲੀ ਹੋ ਕੇ ਪ੍ਰੋਗਰਾਮ ''ਚ ਪਹੁੰਚਿਆ ਅਧਿਕਾਰੀ

ਸੁਪੌਲ- ਬਿਹਾਰ ਦੇ ਸੁਪੌਲ ਜ਼ਿਲ੍ਹੇ 'ਚ ਇਕ ਸਮਾਰੋਹ 'ਚ ਨਸ਼ੇ ਦੀ ਹਾਲਤ 'ਚ ਪਹੁੰਚਣ 'ਤੇ ਇਕ ਸੀਨੀਅਰ ਸਰਕਾਰੀ ਅਧਿਕਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਨਿਤੀਸ਼ ਕੁਮਾਰ ਸਰਕਾਰ ਨੇ ਅਪ੍ਰੈਲ 2016 'ਚ ਬਿਹਾਰ 'ਚ ਸ਼ਰਾਬ ਦੀ ਵਿਕਰੀ ਅਤੇ ਸੇਵਨ 'ਤੇ ਪਾਬੰਦੀ ਲਗਾ ਦਿੱਤੀ ਸੀ। ਜ਼ਿਲ੍ਹਾ ਅਧਿਕਾਰੀ ਸਾਵਨ ਕੁਮਾਰ ਨੇ ਦੱਸਿਆ ਕਿ ਸੁਪੌਲ ਦੇ ਜ਼ਿਲ੍ਹਾ ਮੱਛੀ ਪਾਲਣ ਅਧਿਕਾਰੀ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ : ਹੈਂ ! ਘੰਟੇ 'ਚ 10 ਕਿਲੋ ਕਾਜੂ-ਬਦਾਮ ਤੇ 30 ਕਿਲੋ ਨਮਕੀਨ ਖਾ ਗਏ ਅਫ਼ਸਰ ਸਾਬ੍ਹ, ਜਦੋਂ ਆਇਆ ਬਿੱਲ ਤਾਂ....

ਕੁਮਾਰ ਨੇ ਕਿਹਾ,''ਅਧਿਕਾਰੀ ਵੀਰਵਾਰ ਨੂੰ ਇਕ ਸਰਕਾਰੀ ਸਮਾਰੋਹ 'ਚ ਨਸ਼ੇ 'ਚ ਟੱਲੀ ਹੋ ਕੇ ਪਹੁੰਚੇ। ਪ੍ਰੋਗਰਾਮ 'ਚ ਰਾਜ ਦੇ ਇਕ ਮੰਤਰੀ ਵੀ ਸ਼ਾਮਲ ਹੋਏ ਸਨ। ਮੈਨੂੰ ਸ਼ੱਕ ਹੋਇਆ ਅਤੇ ਮੈਂ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਉਨ੍ਹਾਂ ਦਾ 'ਬ੍ਰੈਥ ਐਨਾਲਾਈਜ਼ਰ' ਟੈਸਟ ਕਰਵਾਉਣ ਲਈ ਬੁਲਾਇਆ। ਜਿਸ ਤੋਂ ਪੁਸ਼ਟੀ ਹੋਈ ਕਿ ਉਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ।'' ਜ਼ਿਲ੍ਹਾ ਅਧਿਕਾਰੀ ਨੇ ਅੱਗੇ ਕਿਹਾ,''ਅਜਿਹੀਆਂ ਖ਼ਬਰਾਂ ਹਨ ਕਿ ਉਹ ਰਾਜ ਦੇ ਮਨਾਹੀ ਕਾਨੂੰਨਾਂ ਦੀ ਆਦਤਨ ਉਲੰਘਣ ਕਰਦੇ ਸਨ। ਮੈਂ ਉਨ੍ਹਾਂ ਨੂੰ ਸੇਵਾ ਤੋਂ ਬਰਖ਼ਾਸਤ ਕਰਨ ਲਈ ਸਮਰੱਥ ਅਧਿਕਾਰੀ ਨੂੰ ਚਿੱਠੀ ਲਿਖੀ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News