ਦਿੱਲੀ ਦੀ ਕੁੜੀ ਲਈ ਅਕਸ਼ੈ ਕੁਮਾਰ ਨੇ ਵਧਾਇਆ ਮਦਦ ਦਾ ਹੱਥ, ਇਲਾਜ ਲਈ ਦਿੱਤੇ 15 ਲੱਖ

Tuesday, Jan 10, 2023 - 05:16 PM (IST)

ਮੁੰਬਈ (ਬਿਊਰੋ) : ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਕਈ ਮੌਕਿਆਂ 'ਤੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਂਦੇ ਹਨ। ਅਜਿਹੇ 'ਚ ਇੱਕ ਵਾਰ ਫਿਰ ਅਕਸ਼ੈ ਕੁਮਾਰ ਨੇ ਦਰਿਆਦਿਲੀ ਦੀ ਮਿਸਾਲ ਕਾਇਮ ਕੀਤੀ ਹੈ। ਖ਼ਬਰ ਹੈ ਕਿ ਅੱਕੀ ਨੇ ਦਿੱਲੀ ਦੀ ਰਹਿਣ ਵਾਲੀ 25 ਸਾਲਾ ਲੜਕੀ ਦੇ ਇਲਾਜ ਲਈ 15 ਲੱਖ ਰੁਪਏ ਦਾਨ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਲੜਕੀ ਦਿਲ ਦੀ ਮਰੀਜ਼ ਹੈ ਅਤੇ ਖਿਲਾੜੀ ਕੁਮਾਰ ਨੇ ਉਸ ਦੇ ਇਲਾਜ ਲਈ ਮਦਦ ਦਾ ਹੱਥ ਵਧਾਇਆ ਹੈ।

ਇਹ ਖ਼ਬਰ ਵੀ ਪੜ੍ਹੋ : MCU Phase 5 ਦੀ ਪਹਿਲੀ ਫ਼ਿਲਮ ‘ਐਂਟ ਮੈਨ ਐਂਡ ਦਿ ਵਾਸਪ : ਕੁਆਂਟਮੇਨੀਆ’ ਦਾ ਟਰੇਲਰ ਰਿਲੀਜ਼ (ਵੀਡੀਓ)

ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਕਸ਼ੈ ਕੁਮਾਰ ਨੇ ਕਿਸੇ ਲਈ ਇੰਨੀ ਦਰਿਆਦਿਲੀ ਦਿਖਾਈ ਹੈ। ਇਸ ਤੋਂ ਪਹਿਲਾਂ ਵੀ ਅੱਕੀ ਕਈਆਂ ਦੀ ਮਦਦ ਕਰ ਚੁੱਕੇ ਹਨ। ਅਕਸ਼ੈ ਕੁਮਾਰ ਨੇ ਜਿਸ ਆਯੂਸ਼ੀ ਸ਼ਰਮਾ ਨਾਂ ਦੀ ਲੜਕੀ ਦੇ ਇਲਾਜ ਲਈ 15 ਲੱਖ ਰੁਪਏ ਦਾਨ ਕੀਤੇ, ਇਸ ਗੱਲ ਦੀ ਜਾਣਕਾਰੀ ਲੜਕੀ ਦੇ ਦਾਦਾ ਨੇ ਦਿੱਤੀ ਹੈ। ਦਰਅਸਲ ਆਯੂਸ਼ੀ ਦੇ ਦਾਦਾ ਯੋਗੇਂਦਰ ਅਰੁਣ ਨੇ ਦੱਸਿਆ ਹੈ ਕਿ ਅਸੀਂ ਇਸ ਮਾਮਲੇ ਦੀ ਜਾਣਕਾਰੀ ਅੱਕੀ ਦੀ ਫ਼ਿਲਮ 'ਸਮਰਾਟ ਪ੍ਰਿਥਵੀਰਾਜ' ਦੇ ਨਿਰਦੇਸ਼ਕ ਡਾਕਟਰ ਚੰਦਰਪ੍ਰਕਾਸ਼ ਨੂੰ ਦਿੱਤੀ ਸੀ। ਇਸ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਮਿਲਦਿਆ ਹੀ ਅਕਸ਼ੈ ਕੁਮਾਰ ਨੇ ਆਯੂਸ਼ੀ ਲਈ 15 ਲੱਖ ਰੁਪਏ ਦਾਨ ਕੀਤੇ ਹਨ। ਯੋਗੇਂਦਰ ਅਰੁਣ ਨੇ ਕਿਹਾ, ''ਮੈਂ ਅਕਸ਼ੈ ਤੋਂ ਇੱਕ ਸ਼ਰਤ 'ਤੇ ਪੈਸੇ ਲਵਾਂਗਾ ਕਿ ਮੈਨੂੰ ਇਸ ਵੱਡੇ ਦਿਲ ਵਾਲੇ ਅਦਾਕਾਰ ਦਾ ਧੰਨਵਾਦ ਕਰਨ ਦਾ ਮੌਕਾ ਮਿਲੇ।''

ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਦੇ ਸਨਮਾਨ 'ਚ ਭਾਰਤੀ ਫੌਜ ਨੇ ਕੀਤਾ ਇਹ ਕੰਮ, ਤਸਵੀਰਾਂ ਵਾਇਰਲ

ਦੱਸਣਯੋਗ ਹੈ ਦਿੱਲੀ ਦੀ ਰਹਿਣ ਵਾਲੀ ਆਯੂਸ਼ੀ ਸ਼ਰਮਾ ਦੀ ਉਮਰ 25 ਸਾਲ ਹੈ ਅਤੇ ਉਸ ਦਾ ਇਲਾਜ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਚੱਲ ਰਿਹਾ ਹੈ। ਆਯੂਸ਼ੀ ਦੇ ਦਾਦਾ ਨੇ ਗੱਲਬਾਤ 'ਚ ਅੱਗੇ ਦੱਸਿਆ ਕਿ 'ਉਹ 82 ਸਾਲ ਦੇ ਰਿਟਾਇਰਡ ਪ੍ਰਿੰਸੀਪਲ ਹਨ ਅਤੇ ਡਾਕਟਰਾਂ ਨੇ ਆਯੂਸ਼ੀ ਦੇ ਹਾਰਟ ਟਰਾਂਸਪਲਾਂਟ 'ਤੇ ਘੱਟੋ-ਘੱਟ 50 ਲੱਖ ਰੁਪਏ ਦਾ ਖਰਚਾ ਦੱਸਿਆ ਹੈ। ਅਜਿਹੇ 'ਚ ਅੱਕੀ ਨੇ 15 ਲੱਖ ਤੋਂ ਇਲਾਵਾ ਲੋੜ ਪੈਣ 'ਤੇ ਹੋਰ ਪੈਸੇ ਦੇਣ ਦਾ ਵਾਅਦਾ ਕੀਤਾ ਹੈ। ਅਕਸ਼ੈ ਦੇ ਇਸ ਮਦਦ ਨਾਲ ਆਯੂਸ਼ੀ ਦੇ ਪਰਿਵਾਰ ਨੂੰ ਨਵੀਂ ਉਮੀਦ ਜਾਗੀ ਹੈ। ਦੱਸਿਆ ਜਾ ਰਿਹਾ ਹੈ ਕਿ ਅਕਸ਼ੈ ਕੁਮਾਰ ਇਸ ਸਮੇਂ ਸਮਾਜਿਕ, ਸਿਹਤ ਅਤੇ ਸਿੱਖਿਆ ਦੇ ਖੇਤਰ 'ਚ ਕਾਫੀ ਕੰਮ ਕਰ ਰਹੇ ਹਨ। ਹਾਲਾਂਕਿ ਉਹ ਇਸ ਸਭ ਬਾਰੇ ਗੁਣਗਾਨ ਨਹੀਂ ਕਰਨਾ ਚਾਹੁੰਦੇ। 

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਖ਼ਾਨ ਦੀ ‘ਪਠਾਨ’ ਫ਼ਿਲਮ ਦਾ ਧਮਾਕੇਦਾਰ ਟਰੇਲਰ ਰਿਲੀਜ਼, ਦੇਖ ਖੜ੍ਹੇ ਹੋ ਜਾਣਗੇ ਰੋਂਗਟੇ


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।


sunita

Content Editor

Related News