ਅਖਿਲੇਸ਼ ਯਾਦਵ ਦੀ ਸੁਰੱਖਿਆ ''ਚ ਤਾਇਨਾਤ ਰਹੇ ਸਬ ਇੰਸਪੈਕਟਰ ਦੀ ਸ਼ੱਕੀ ਹਾਲਾਤ ''ਚ ਮੌਤ
Tuesday, Sep 14, 2021 - 12:07 AM (IST)
ਲਖਨਊ - ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਸੁਰੱਖਿਆ ਵਿੱਚ ਤਾਇਨਾਤ ਰਹੇ ਇੱਕ ਸਬ ਇੰਸਪੈਕਟਰ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਉਨ੍ਹਾਂ ਦੀ ਲਾਸ਼ ਉਨ੍ਹਾਂ ਦੇ ਘਰੋਂ ਬਰਾਮਦ ਕੀਤੀ ਗਈ ਹੈ। ਹੁਣ ਤੱਕ ਉਨ੍ਹਾਂ ਦੀ ਮੌਤ ਦੀ ਵਜ੍ਹਾ ਸਪੱਸ਼ਟ ਨਹੀਂ ਹੋ ਸਕੀ ਹੈ। ਸਬੰਧਿਤ ਥਾਣੇ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਮਾਮਲਾ ਲਖਨਊ ਦੇ ਗੋਮਤੀਨਗਰ ਵਿਸਥਾਰ ਪੁਲਸ ਥਾਣਾ ਇਲਾਕੇ ਦਾ ਹੈ। ਜਿੱਥੇ ਖਰਗਾਪੁਰ ਵਿੱਚ ਪੁਲਸ ਸਬ ਇੰਸਪੈਕਟਰ ਧਰਮੇਂਦਰ ਕੁਮਾਰ ਯਾਦਵ ਦੀ ਲਾਸ਼ ਮਿਲੀ ਹੈ। ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਉਨ੍ਹਾਂ ਦੇ ਘਰੋਂ ਉਨ੍ਹਾਂ ਦੀ ਲਾਸ਼ ਬਰਾਮਦ ਕਰ ਲਈ। ਪੰਚਨਾਮੇ ਦੀ ਕਾਰਵਾਈ ਤੋਂ ਬਾਅਦ ਪੁਲਸ ਨੇ ਸਬ ਇੰਸਪੈਕਟਰ ਧਰਮੇਂਦਰ ਕੁਮਾਰ ਯਾਦਵ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।
ਇਹ ਵੀ ਪੜ੍ਹੋ - ਭਾਰਤ ਬਾਇਓਟੈਕ ਦੀ ਕੋਵੈਕਸੀਨ ਨੂੰ ਇਸ ਹਫਤੇ ਮਨਜ਼ੂਰੀ ਦੇ ਸਕਦੈ WHO: ਸੂਤਰ
ਜਾਣਕਾਰੀ ਮੁਤਾਬਕ ਪਹਿਲਾਂ ਐੱਸ.ਆਈ. ਧਰਮੇਂਦਰ ਕੁਮਾਰ ਯਾਦਵ ਸਾਬਕਾ ਸੀ.ਐੱਮ. ਅਖਿਲੇਸ਼ ਯਾਦਵ ਦੀ ਸੁਰੱਖਿਆ ਵਿੱਚ ਤਾਇਨਾਤ ਸਨ ਪਰ ਵਰਤਮਾਨ ਵਿੱਚ ਉਨ੍ਹਾਂ ਦੀ ਵਾਪਸੀ ਪੀ.ਏ.ਸੀ. ਵਿੱਚ ਹੋ ਗਈ ਸੀ ਪਰ ਵਾਪਸੀ ਤੋਂ ਬਾਅਦ ਤੋਂ ਉਹ ਗੈਰ-ਹਾਜ਼ਰ ਚੱਲ ਰਹੇ ਸਨ। ਨਾਲ ਹੀ ਪਤਾ ਲੱਗਾ ਹੈ ਕਿ ਕੁੱਝ ਦਿਨ ਪਹਿਲਾਂ ਐੱਸ.ਆਈ. ਧਰਮੇਂਦਰ ਕੁਮਾਰ ਯਾਦਵ ਖ਼ਿਲਾਫ਼ ਕਿਰਾਏਦਾਰ 'ਤੇ ਗੋਲੀ ਚਲਾਉਣ ਦਾ ਮਾਮਲਾ ਵੀ ਦਰਜ ਹੋਇਆ ਸੀ।
ਫਿਲਹਾਲ, ਪੁਲਸ ਨੂੰ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜਾਰ ਹੈ। ਉਸ ਤੋਂ ਬਾਅਦ ਸਾਬਕਾ ਸੀ.ਐੱਮ. ਦੀ ਸੁਰੱਖਿਆ ਵਿੱਚ ਤਾਇਨਾਤ ਰਹੇ ਇੰਸਪੈਕਟਰ ਧਰਮੇਂਦਰ ਕੁਮਾਰ ਯਾਦਵ ਦੀ ਮੌਤ ਦਾ ਕਾਰਨ ਪਤਾ ਲੱਗ ਸਕੇਗਾ। ਹੁਣ ਪੁਲਸ ਇਸ ਮਾਮਲੇ ਵਿੱਚ ਦੀ ਜਾਂਚ ਕਰ ਰਹੀ ਹੈ। ਇਸ ਹਾਈ ਪ੍ਰੋਫਾਈਲ ਮਾਮਲੇ ਦੀ ਜਾਂਚ ਵਿੱਚ ਪੁਲਸ ਵੀ ਮੁਸਤੈਦੀ ਵਿਖਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।