ਅਖਿਲੇਸ਼ ਨੇ ਦਿੱਤੀ ਸਫ਼ਾਈ, ਬੋਲੇ- ਮੈਂ ਟੀਕਾ ਵਿਕਸਿਤ ਕਰਨ ਵਾਲਿਆਂ ਦਾ ਅਪਮਾਨ ਨਹੀਂ ਕੀਤਾ

Monday, Jan 04, 2021 - 05:07 PM (IST)

ਅਖਿਲੇਸ਼ ਨੇ ਦਿੱਤੀ ਸਫ਼ਾਈ, ਬੋਲੇ- ਮੈਂ ਟੀਕਾ ਵਿਕਸਿਤ ਕਰਨ ਵਾਲਿਆਂ ਦਾ ਅਪਮਾਨ ਨਹੀਂ ਕੀਤਾ

ਲਖਨਊ- ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ਨੇ ਕੋਰੋਨਾ ਟੀਕੇ ਨੂੰ ਲੈ ਕੇ ਆਪਣੇ ਹਾਲੀਆ ਬਿਆਨ 'ਤੇ ਸਫ਼ਾਈ ਦਿੱਤੀ ਹੈ। ਅਖਿਲੇਸ਼ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਟੀਕਾ ਬਣਾਉਣ ਵਾਲੇ ਕਿਸੇ ਵੀ ਵਿਗਿਆਨੀ ਦਾ ਅਪਮਾਨ ਨਹੀਂ ਕੀਤਾ ਹੈ। ਉਨ੍ਹਾਂ ਨੇ ਸਰਕਾਰ ਤੋਂ ਪੁੱਛਿਆ ਕਿ ਉਹ ਇਹ ਦੱਸਣ ਕਿ ਪ੍ਰਦੇਸ਼ ਦੇ ਗਰੀਬਾਂ ਨੂੰ ਕਦੋਂ ਤੱਕ ਟੀਕਾ ਲੱਗੇਗਾ ਅਤੇ ਇਹ ਮੁਫ਼ਤ 'ਚ ਲਗਾਇਆ ਜਾਵੇਗਾ ਜਾਂ ਨਹੀਂ। ਸਪਾ ਮੁਖੀ ਨੇ ਖ਼ੁਦ ਟੀਕਾ ਨਹੀਂ ਲਗਵਾਉਣ ਦੇ ਆਪਣੇ ਬਿਆਨ 'ਤੇ ਉੱਠੇ ਵਿਵਾਦ ਦੇ ਸਿਲਸਿਲੇ 'ਚ ਪੁੱਛੇ ਗਏ ਇਕ ਸਵਾਲ 'ਤੇ ਕਿਹਾ,''ਮੈਂ ਕਿਸੇ ਵੀ ਵਿਗਿਆਨੀ ਜਾਂ ਟੀਕਾ ਬਣਾਉਣ 'ਚ ਮਦਦ ਕਰਨ ਵਾਲੇ ਕਿਸੇ ਵੀ ਵਿਅਕਤੀ 'ਤੇ ਸਵਾਲ ਨਹੀਂ ਖੜ੍ਹਾ ਕੀਤਾ ਹੈ। ਅਸੀਂ ਸਿਰਫ਼ ਭਾਜਪਾ 'ਤੇ ਸਵਾਲ ਖੜ੍ਹਾ ਕੀਤਾ ਹੈ, ਕਿਉਂਕਿ ਇਸ ਪਾਰਟੀ ਨੇ ਜਿਵੇਂ ਫ਼ੈਸਲੇ ਲਏ ਹਨ, ਉਨ੍ਹਾਂ 'ਤੇ ਜਨਤਾ ਨੂੰ ਭਰੋਸਾ ਨਹੀਂ ਹੈ।''

ਇਹ ਵੀ ਪੜ੍ਹੋ : ਕੀ ਅੱਜ ਬਣੇਗੀ ਗੱਲ? ਕਿਸਾਨ ਆਗੂਆਂ ਤੇ ਸਰਕਾਰ ਵਿਚਾਲੇ ਹੋਵੇਗੀ ‘ਗੱਲਬਾਤ’

ਅਖਿਲੇਸ਼ ਨੇ ਕਿਹਾ,''ਹਰਿਆਣਾ ਦੇ ਇਕ ਮੰਤਰੀ ਜੀ ਨੇ ਟੀਕਾ ਲਗਵਾਇਆ ਸੀ, ਦੱਸੋ ਉਨ੍ਹਾਂ ਨਾਲ ਬਾਅਦ 'ਚ ਕੀ ਹੋਇਆ। ਸਰਕਾਰੀ ਹਸਪਤਾਲ ਉਨ੍ਹਾਂ ਦਾ ਇਲਾਜ ਨਹੀਂ ਕਰ ਸਕਿਆਤਾਂ ਨਿੱਜੀ ਹਸਪਤਾਲ ਜਾ ਕੇ ਉਨ੍ਹਾਂ ਦੀ ਜਾਨ ਬਚੀ।'' ਉਹ ਹਰਿਆਣਾ ਦੇ ਸਿਹਤ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਬਾਰੇ ਗੱਲ ਕਰ ਰਹੇ ਸਨ, ਜਿਨ੍ਹਾਂ ਨੇ ਕਲੀਨਿਕਲ ਟ੍ਰਾਇਲ ਦੌਰਾਨ ਟੀਕਾ ਲਗਵਾਇਆ ਸੀ ਪਰ ਬਾਅਦ 'ਚ ਉਨ੍ਹਾਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ। ਉਨ੍ਹਾਂ ਨੇ ਕਿਹਾ,''ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਜੇਕਰ ਕਿਤੇ ਕਿਸੇ ਚੀਜ਼ ਦੀ ਚਰਚਾ ਹੋ ਰਹੀ ਹੈ, ਵੱਖ-ਵੱਖ ਮੰਚਾਂ 'ਤੇ ਇਸ 'ਤੇ ਬਹਿਸ ਹੋ ਰਹੀ ਹੈ, ਕਈ ਲੋਕਾਂ ਨੇ ਆਪਣੀ ਰਾਏ ਦਿੱਤੀ ਹੈ, ਸਿਆਸੀ ਪਾਰਟੀਆਂ ਨੇ ਆਪਣੀ ਰਾਏ  ਦਿੱਤੀ ਹੈ ਤਾਂ ਉਹ ਸਾਹਮਣੇ ਆਉਣ, ਸਾਰੇ ਸ਼ੱਕ ਦੂਰ ਕਰਨ।'' 

ਇਹ ਵੀ ਪੜ੍ਹੋ : ਮੀਂਹ ਅਤੇ ਠੰਡ ਵਿਚਾਲੇ ਵੀ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ, ਸੌਂਣ ਲਈ ਬਣਾਏ ਗਏ ਟੈਂਟ ਤੇ ਕੱਪੜੇ ਹੋਏ ਗਿੱਲੇ

ਦੱਸਣਯੋਗ ਹੈ ਕਿ ਅਖਿਲੇਸ਼ ਨੇ ਬੀਤੇ ਸ਼ਨੀਵਾਰ ਨੂੰ ਇਕ ਬਿਆਨ 'ਚ ਕਿਹਾ ਸੀ ਕਿ ਉਹ ਭਾਜਪਾ ਦੀ ਕੋਰੋਨਾ ਵੈਕਸੀਨ ਨਹੀਂ ਲਗਵਾਉਣਗੇ, ਕਿਉਂਕਿ ਉਨ੍ਹਾਂ ਨੂੰ ਭਾਜਪਾ 'ਤੇ ਭਰੋਸਾ ਨਹੀਂ ਹੈ। ਸਪਾ ਪ੍ਰਧਾਨ ਦੇ ਇਸ ਬਿਆਨ ਦੀ ਬਹੁਤ ਆਲੋਚਨਾ ਹੋਈ ਸੀ। ਭਾਜਪਾ ਨੇ ਇਸ ਨੂੰ ਵੈਕਸੀਨ ਬਣਾਉਣ ਵਾਲੇ ਵਿਗਿਆਨੀਆਂ ਦਾ ਅਪਮਾਨ ਕਰਾਰ ਦਿੱਤਾ ਸੀ। 

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News