ਅਖਿਲੇਸ਼ ਯਾਦਵ ਦੀਆਂ ਗੱਡੀਆਂ ਦਾ ਕੱਟਿਆ ਗਿਆ 8 ਲੱਖ ਦਾ ਚਲਾਨ
Saturday, Sep 06, 2025 - 02:04 PM (IST)

ਨੈਸ਼ਨਲ ਡੈਸਕ- ਸਮਾਜਵਾਦੀ ਪਾਰਟੀ ਦੇ ਮੁਖੀ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਗੱਡੀਆਂ ਦਾ ਲਗਭਗ 8 ਲੱਖ ਰੁਪਏ ਦਾ ਚਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਨੂੰ ਭਾਜਪਾ ਦੀ ਸਾਜ਼ਿਸ਼ ਕਰਾਰ ਦਿੰਦਿਆਂ ਕਿਹਾ ਕਿ ਓਵਰ ਸਪੀਡਿੰਗ ਦੇਖਣ ਵਾਲਾ ਸਿਸਟਮ ਭਾਜਪਾ ਨੇਤਾ ਹੀ ਚਲਾ ਰਿਹਾ ਹੋਵੇਗਾ। ਅਖਿਲੇਸ਼ ਨੇ ਕਿਹਾ ਕਿ ਅਸੀਂ ਉਸ ਨੂੰ ਟ੍ਰੇਸ ਕਰਾਂਗੇ ਕਿ ਉਹ ਆਖਿਰ ਕੌਣ ਹੈ ਜੋ ਸਿਰਫ਼ ਸਾਡੀਆਂ ਗੱਡੀਆਂ ਦਾ ਚਲਾਨ ਕਰ ਰਿਹਾ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਗਾਜ਼ੀਪੁਰ ਦੇ ਇਕ ਨੌਜਵਾਨ ਨੇ ਵੀ ਦੋਸ਼ ਲਗਾਇਆ ਕਿ ਉਸ ਦੀ ਗੱਡੀ ਨੂੰ ਲਖਨਊ ਦੇ ਸੁਸ਼ਾਂਤ ਗੋਲਫ ਸਿਟੀ ਥਾਣੇ ਵਿਚ ਸੀਜ਼ ਕਰ ਕੇ 20,000 ਰੁਪਏ ਦਾ ਚਲਾਨ ਕੀਤਾ ਗਿਆ ਸੀ। ਅਖਿਲੇਸ਼ ਨੇ ਕਿਹਾ ਕਿ ਪਾਰਟੀ ਆਪਣੀਆਂ ਗੱਡੀਆਂ ਦਾ ਚਲਾਨ ਖੁਦ ਭਰੇਗੀ। ਕੁਝ ਗੱਡੀਆਂ ਸਰਕਾਰੀ ਕੋਟੇ ਦੀਆਂ ਹਨ, ਉਨ੍ਹਾਂ ਦਾ ਚਲਾਨ ਸਰਕਾਰ ਨੂੰ ਹੀ ਭਰਨਾ ਹੋਵੇਗਾ। ਹਾਲਾਂਕਿ ਅਖਿਲੇਸ਼ ਯਾਦਵ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਚਲਾਨ ਕਿੰਨੀ ਵਾਰ ਦਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਕਈ ਵਾਰ ਦਾ ਜੁਰਮਾਨਾ ਹੋ ਸਕਦਾ ਹੈ।
ਇਹ ਵੀ ਪੜ੍ਹੋ- ਭਾਰਤ ਨੂੰ ਝਟਕਾ ਦੇਣ ਦੇ ਚੱਕਰ 'ਚ ਅਮਰੀਕਾ 'ਚ ਹੀ ਫਟ ਗਿਆ 'ਟੈਰਿਫ਼ ਬੰਬ' ! ਹੋ ਗਿਆ ਬੁਰਾ ਹਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e