ਅਖਿਲੇਸ਼ ਯਾਦਵ ਨੇ ਭਰਿਆ ਪਰਚਾ, ਭਾਜਪਾ ''ਤੇ ਬੋਲਿਆ ਹਮਲਾ

Thursday, Apr 18, 2019 - 03:50 PM (IST)

ਅਖਿਲੇਸ਼ ਯਾਦਵ ਨੇ ਭਰਿਆ ਪਰਚਾ, ਭਾਜਪਾ ''ਤੇ ਬੋਲਿਆ ਹਮਲਾ

ਆਜਮਗੜ੍ਹ (ਉੱਤਰ ਪ੍ਰਦੇਸ਼)— ਸਮਾਜਵਾਦੀ ਪਾਰਟੀ ਦੇ ਮੁਖੀਆ ਅਖਿਲੇਸ਼ ਯਾਦਵ ਨੇ ਵੀਰਵਾਰ ਨੂੰ ਆਜਮਗੜ੍ਹ ਸੰਸਦੀ ਸੀਟ ਤੋਂ ਆਪਣਾ ਪਰਚਾ ਭਰਿਆ। ਅਖਿਲੇਸ਼ ਦੇ ਪਹੁੰਚਣ ਦੇ ਪਹਿਲੇ ਹੀ ਹਜ਼ਾਰਾਂ ਸਪਾ ਵਰਕਰਾਂ ਉੱਥੇ ਪਹੁੰਚ ਗਏ ਅਤੇ ਉਨ੍ਹਾਂ 'ਚ ਭਾਰੀ ਜੋਸ਼ ਦਿੱਸਿਆ। ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਅਖਿਲੇਸ਼ ਯਾਦਵ ਨੇ ਕਿਹਾ ਕਿ ਪਹਿਲੇ ਅਤੇ ਦੂਜੇ ਪੜਾਅ 'ਚ ਗਠਜੋੜ ਦੇ ਪੱਖ 'ਚ ਵੋਟਾਂ ਦੀ ਬਾਰਸ਼ ਹੋ ਰਹੀ ਹੈ। 7ਵਾਂ ਪੜਾਅ ਆਉਂਦੇ-ਆਉਂਦੇ ਕਿੰਨੇ ਵੋਟਾਂ ਦੀ ਬਾਰਸ਼ ਹੋਵੇਗੀ ਇਹ ਅੰਦਾਜਾ ਲਗਾਉਣਾ ਮੁਸ਼ਕਲ ਹੈ।

ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਭਾਜਪਾ ਨੂੰ ਸਿਰਫ 5 ਨਹੀਂ ਸਗੋਂ 7 ਸਾਲਾਂ ਦਾ ਹਿਸਾਬ ਦੇਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਆਜਮਗੜ੍ਹ ਸਮਾਜਵਾਦੀਆਂ ਦੀ ਧਰਤੀ ਰਹੀ ਹੈ। ਇੱਥੇ ਦਾ ਵਿਕਾਸ ਸਪਾ ਅਤੇ ਬਸਪਾ ਨੇ ਹੀ ਕੀਤਾ ਹੈ। ਜਨਤਾ ਕੰਮ ਅਤੇ ਤਰੱਕੀ 'ਤੇ ਉਨ੍ਹਾਂ ਨੂੰ ਵੋਟ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਵੋਟਿੰਗ ਕਾਫੀ ਚੰਗੀ ਚੱਲ ਰਹੀ ਹੈ, ਆਸ ਹੈ ਕਿ ਪਹਿਲੇ ਪੜਾਅ ਤੋਂ ਵੀ ਵਧ ਵੋਟਿੰਗ ਹੋਵੇਗੀ ਅਤੇ ਆਜਮਗੜ੍ਹ ਦੀ ਜਨਤਾ ਸਮਾਜਵਾਦੀਆਂ ਨੂੰ ਚੰਗੀਆਂ ਵੋਟਾਂ ਨਾਲ ਜਿਤਾਏਗੀ।


author

DIsha

Content Editor

Related News