ਅਖਿਲੇਸ਼ ਯਾਦਵ ਨੇ ਮਾਇਆਵਤੀ ਖ਼ਿਲਾਫ਼ ਭਾਜਪਾ ਵਿਧਾਇਕ ਦੀ ''ਇਤਰਾਜ਼ਯੋਗ ਟਿੱਪਣੀ'' ''ਤੇ ਜਤਾਈ ਨਾਰਾਜ਼ਗੀ
Saturday, Aug 24, 2024 - 11:16 AM (IST)
ਲਖਨਊ (ਭਾਸ਼ਾ) - ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਵਿਰੁੱਧ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇੱਕ ਵਿਧਾਇਕ ਦੀ "ਇਤਰਾਜ਼ਯੋਗ ਟਿੱਪਣੀਆਂ" 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਹੈ ਕਿ ਵਿਧਾਇਕ 'ਤੇ ਮਾਣਹਾਨੀ ਦਾ ਕੇਸ ਹੋਣਾ ਚਾਹੀਦਾ। ਯਾਦਵ ਨੇ ਸ਼ੁੱਕਰਵਾਰ ਰਾਤ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇਕ ਸਮਾਚਾਰ ਚੈਨਲ 'ਤੇ ਚਰਚਾ ਦੀ 30 ਸੈਕਿੰਗ ਦੀ ਵੀਡੀਓ ਕਲਿੱਪ ਸਾਂਝੀ ਕੀਤੀ ਅਤੇ ਲਿੱਖਿਆ, 'ਉੱਤਰ ਪ੍ਰਦੇਸ਼ ਦੇ ਇਕ ਭਾਜਪਾ ਵਿਧਾਇਕ ਵਲੋਂ ਸੂਬੇ ਦੀ ਸਾਬਕਾ ਮਹਿਲਾ ਮੁੱਖ ਮੰਤਰੀ (ਮਾਇਆਵਤੀ) ਦੇ ਪ੍ਰਤੀ ਕਹੇ ਗਏ ਅਸ਼ਲੀਲ ਸ਼ਬਦ ਇਹ ਦਰਸਾਉਂਦੇ ਹਨ ਕਿ ਭਾਜਪਾ ਆਗੂਆਂ ਦੇ ਮਨਾਂ ਵਿਚ ਔਰਤਾਂ ਅਤੇ ਖ਼ਾਸ ਤੌਰ 'ਤੇ ਵਾਂਝੇ ਤੇ ਸ਼ੋਸ਼ਿਤ ਸਮਾਜ ਨਾਲ ਸਬੰਧਤ ਰੱਖਣ ਵਾਲੇ ਪ੍ਰਤੀ ਕਿੰਨੀ ਕੁੜੱਤਣ ਭਰੀ ਹੋਈ ਹੈ।'
ਇਹ ਵੀ ਪੜ੍ਹੋ - ਰੂਹ ਕੰਬਾਊ ਵਾਰਦਾਤ : ਪੈਨਸ਼ਨ ਲੈਣ ਗਏ ਵਿਅਕਤੀ ਦੀ ਝਾੜੀਆਂ 'ਚੋਂ ਬਿਨਾਂ ਲੱਤਾਂ ਦੇ ਮਿਲੀ ਲਾਸ਼
ਯਾਦਵ ਨੇ ਇਸੇ ਪੋਸਟ 'ਚ ਲਿਖਿਆ, "ਰਾਜਨੀਤਿਕ ਮਤਭੇਦ ਆਪਣੀ ਜਗ੍ਹਾ ਹੁੰਦੇ ਹਨ ਪਰ ਇੱਕ ਔਰਤ ਹੋਣ ਦੇ ਨਾਤੇ ਕਿਸੇ ਨੂੰ ਵੀ ਉਸਦੀ ਇੱਜ਼ਤ ਖ਼ਰਾਬ ਕਰਨ ਦਾ ਅਧਿਕਾਰ ਨਹੀਂ ਹੈ।" ਉਨ੍ਹਾਂ ਕਿਹਾ, 'ਭਾਜਪਾ ਆਗੂ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਬਣਾ ਕੇ ਅਸੀਂ ਗਲਤੀ ਕੀਤੀ ਹੈ, ਇਹ ਲੋਕਤੰਤਰੀ ਦੇਸ਼ ਵਿੱਚ ਜਨਤਾ ਦੀ ਰਾਏ ਦਾ ਅਪਮਾਨ ਵੀ ਹੈ ਅਤੇ ਬਿਨਾਂ ਕਿਸੇ ਆਧਾਰ ਦੇ ਇਹ ਦੋਸ਼ ਲਗਾਉਣਾ ਵੀ ਬਹੁਤ ਇਤਰਾਜ਼ਯੋਗ ਹੈ ਕਿ ਉਹ ਸਭ ਤੋਂ ਭ੍ਰਿਸ਼ਟ ਮੁੱਖ ਮੰਤਰੀ ਸੀ।' ਸਪਾ ਮੁਖੀ ਨੇ ਮੰਗ ਕੀਤੀ ਕਿ ਜਨਤਕ ਤੌਰ 'ਤੇ ਦਿੱਤੇ ਗਏ ਇਸ ਬਿਆਨ ਲਈ ਭਾਜਪਾ ਵਿਧਾਇਕ ਵਿਰੁੱਧ ਮਾਣਹਾਨੀ ਦਾ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ - 25 ਕਿਲੋ ਸੋਨੇ ਦੇ ਗਹਿਣੇ ਪਾ ਮੰਦਰ ਪੁੱਜਾ ਪਰਿਵਾਰ, ਤਸਵੀਰਾਂ ਵਾਇਰਲ
ਉਨ੍ਹਾਂ ਕਿਹਾ, ''ਭਾਜਪਾ ਅਜਿਹੇ ਵਿਧਾਇਕਾਂ ਨੂੰ ਸਰਪ੍ਰਸਤੀ ਦੇ ਕੇ ਔਰਤਾਂ ਦੇ ਮਾਣ-ਸਨਮਾਨ ਨੂੰ ਡੂੰਘੀ ਠੇਸ ਪਹੁੰਚਾ ਰਹੀ ਹੈ। ਜੇਕਰ ਭਾਜਪਾ ਅਜਿਹੇ ਲੋਕਾਂ ਖ਼ਿਲਾਫ਼ ਤੁਰੰਤ ਅਨੁਸ਼ਾਸਨੀ ਕਾਰਵਾਈ ਨਹੀਂ ਕਰਦੀ ਤਾਂ ਮੰਨ ਲਿਆ ਜਾਵੇ ਕਿ ਇਹ ਕਿਸੇ ਇੱਕ ਵਿਧਾਇਕ ਦੀ ਨਿੱਜੀ ਰਾਏ ਨਹੀਂ ਸਗੋਂ ਸਮੁੱਚੀ ਭਾਜਪਾ ਦੀ ਰਾਏ ਹੈ। ਬਹੁਤ ਨਿੰਦਣਯੋਗ ਹੈ!” ਯਾਦਵ ਵੱਲੋਂ ਨਿਊਜ਼ ਚੈਨਲ 'ਤੇ ਸ਼ੇਅਰ ਕੀਤੀ ਵੀਡੀਓ 'ਚ ਮਥੁਰਾ ਜ਼ਿਲ੍ਹੇ ਦੇ ਮਾਂਟ ਇਲਾਕੇ ਦੇ ਵਿਧਾਇਕ ਰਾਜੇਸ਼ ਚੌਧਰੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ''ਮਾਇਆਵਤੀ ਜੀ ਚਾਰ ਵਾਰ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਰਹਿ ਚੁੱਕੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਅਤੇ ਪਹਿਲੀ ਵਾਰ ਅਸੀਂ (ਭਾਜਪਾ) ਹੀ (ਉਸ ਨੂੰ) ਮੁੱਖ ਮੰਤਰੀ ਬਣਾਇਆ ਹੈ।'' ਗੱਲਬਾਤ ਦੌਰਾਨ ਕੁਝ ਗੱਲਾਂ ਸਪੱਸ਼ਟ ਨਹੀਂ ਹਨ ਅਤੇ ਇਸ ਤੋਂ ਬਾਅਦ ਚੌਧਰੀ ਕਹਿ ਰਹੇ ਹਨ, "ਉੱਤਰ ਪ੍ਰਦੇਸ਼ ਵਿੱਚ ਜੇਕਰ ਕੋਈ ਭ੍ਰਿਸ਼ਟ ਮੁੱਖ ਮੰਤਰੀ ਹੋਇਆ ਹੈ ਤਾਂ ਉਸ ਦਾ ਨਾਂ ਮਾਇਆਵਤੀ।'
ਇਹ ਵੀ ਪੜ੍ਹੋ - 500-500 ਰੁਪਏ ਦੇ ਨੋਟਾਂ ਦੇ ਬੰਡਲ 'ਤੇ ਸੌਂਦਾ ਸੀ ਇੰਸਪੈਕਟਰ, ਛਾਪਾ ਪੈਣ 'ਤੇ ਕੰਧ ਟੱਪ ਭਜਿਆ
ਸਪਾ ਅਤੇ ਬਸਪਾ ਇੱਕ ਦੂਜੇ ਦੇ ਵਿਰੋਧੀ ਹਨ। ਹਾਲਾਂਕਿ 1993 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੋਵਾਂ ਪਾਰਟੀਆਂ ਵਿਚਾਲੇ ਵਿਧਾਨ ਸਭਾ ਚੋਣਾਂ ਲਈ ਸਮਝੌਤਾ ਹੋਇਆ ਸੀ, ਫਿਰ ਇਹ ਪਹਿਲ ਬਸਪਾ ਦੇ ਸੰਸਥਾਪਕ ਕਾਂਸ਼ੀ ਰਾਮ ਅਤੇ ਸਪਾ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਨੇ ਕੀਤੀ ਸੀ। ਇਹ ਸਮਝੌਤਾ ਜੂਨ 1995 ਵਿੱਚ ਲਖਨਊ ਦੇ ਸਰਕਾਰੀ ਗੈਸਟ ਹਾਊਸ ਵਿੱਚ ਸਪਾ ਅਤੇ ਬਸਪਾ ਵਰਕਰਾਂ ਦਰਮਿਆਨ ਹਿੰਸਕ ਝੜਪਾਂ ਤੋਂ ਬਾਅਦ ਟੁੱਟ ਗਿਆ ਸੀ। ਉਦੋਂ ਬਸਪਾ ਨੇ ਮਾਇਆਵਤੀ 'ਤੇ ਸਪਾ ਵਰਕਰਾਂ ਅਤੇ ਨੇਤਾਵਾਂ 'ਤੇ ਹਮਲੇ ਦਾ ਦੋਸ਼ ਲਗਾਇਆ ਸੀ। ਫਿਰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਸਪਾ ਅਤੇ ਬਸਪਾ ਵਿਚਕਾਰ ਸਮਝੌਤਾ ਹੋਇਆ ਸੀ ਜਿਸ ਵਿੱਚ ਉੱਤਰ ਪ੍ਰਦੇਸ਼ ਦੀਆਂ 80 ਸੀਟਾਂ ਵਿੱਚੋਂ ਬਸਪਾ ਨੇ 10 ਅਤੇ ਸਪਾ ਨੇ 5 ਸੀਟਾਂ ਜਿੱਤੀਆਂ ਸਨ, ਪਰ ਇਹ ਸਮਝੌਤਾ 2019 ਵਿੱਚ ਚੋਣ ਨਤੀਜੇ ਆਉਣ ਤੋਂ ਬਾਅਦ ਹੀ ਟੁੱਟ ਗਿਆ ਸੀ। ਫਿਰ ਅਕਸਰ ਦੋਵੇਂ ਪਾਰਟੀਆਂ ਦੇ ਆਗੂ ਇੱਕ-ਦੂਜੇ 'ਤੇ ਨਿਸ਼ਾਨਾ ਸਾਧਦੇ ਰਹੇ ਹਨ। ਮਾਇਆਵਤੀ ਪ੍ਰਤੀ ਅਖਿਲੇਸ਼ ਯਾਦਵ ਦੀ ਨਰਮੀ ਦੇ ਸਿਆਸੀ ਸਿੱਟੇ ਕੱਢੇ ਜਾ ਰਹੇ ਹਨ।
ਇਹ ਵੀ ਪੜ੍ਹੋ - ਰੂਹ ਕੰਬਾਊ ਵਾਰਦਾਤ : ਪਹਿਲਾਂ ਕੀਤਾ ਕਤਲ, ਫਿਰ ਪੈਟਰੋਲ ਪਾ ਸਾੜੀ ਲਾਸ਼, ਇੰਝ ਹੋਇਆ ਖ਼ੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8