ਅਖਿਲੇਸ਼ ਯਾਦਵ ਨੇ ਇਕ ਸਾਲ ਪੁਰਾਣੇ ਅੰਕੜੇ ਨਾਲ ਯੋਗੀ ਸਰਕਾਰ ਨੂੰ ਘੇਰਿਆ

04/24/2018 11:27:51 AM

ਲਖਨਊ— ਮਾਈਕ੍ਰੋ ਬਲਾਗਿੰਗ ਵੈਬਸਾਈਟ ਟਵਿੱਟਰ ਰਾਹੀਂ ਹਮੇਸ਼ਾ ਯੂ.ਪੀ. ਦੀ ਯੋਗੀ ਆਦਿੱਤਿਆਨਾਥ ਸਰਕਾਰ 'ਤੇ ਹੱਲਾ ਬੋਲਣ ਵਾਲੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦਾ ਕੀਤਾ ਗਿਆ ਇਕ ਟਵੀਟ ਖੁਦ ਉਨ੍ਹਾਂ ਦੇ ਗਲੇ ਦਾ ਹੀ ਫੰਦਾ ਬਣ ਗਿਆ। ਅਖਿਲੇਸ਼ ਯਾਦਵ ਨੇ ਇਕ ਸਾਲ ਪੁਰਾਣੀ ਖ਼ਬਰ ਦੀ ਕੁਟਿੰਗ ਪੋਸਟ ਕਰਕੇ ਸੂਬੇ 'ਚ ਗੰਨਾ ਕਿਸਾਨਾਂ ਦੇ ਬਕਾਏ ਦਾ ਮੁੱਦਾ ਚੁੱਕਿਆ। ਅਖਿਲੇਸ਼ ਦੇ ਇਸ ਟਵੀਟ ਤੋਂ ਬਾਅਦ ਵੱਡੀ ਗਿਣਤੀ 'ਚ ਲੋਕਾਂ ਨੇ ਕੁਮੈਂਟ ਕਰਕੇ ਉਨ੍ਹਾਂ ਨੂੰ ਨਸੀਹਤ ਦਿੱਤੀ। ਅਖਿਲੇਸ਼ ਦੀ ਇਸ 'ਗਲਤੀ' 'ਤੇ ਭਾਜਪਾ ਨੇ ਵੀ ਖੂਬ ਚੁਟਕੀ ਲਈ।
ਐੈੱਸ.ਪੀ. ਸੁਪਰੀਮੋ ਅਖਿਲੇਸ਼ ਯਾਦਵ ਨੇ ਸੋਮਵਾਰ ਨੂੰ ਟਵੀਟ ਕੀਤਾ, ''ਗੰਨਾ ਕਿਸਾਨਾ ਦਾ ਹਜ਼ਾਰਾਂ ਕਰੋੜ ਰੁਪਏ ਬਕਾਇਆ ਹੈ ਅਤੇ ਇਹ 'ਅਪਾਹਜ ਸਰਕਾਰ' ਆਡਿਟ ਦੇ ਬਹਾਨੇ ਗੰਨਾ ਕਿਸਾਨਾ ਦਾ ਭੁਗਤਾਨ ਟਾਲ ਰਹੀ ਹੈ। ਆਪਣੀ ਨਾਕਾਮੀ ਲੁਕਾਉਣ ਲਈ ਇਹ ਸਰਕਾਰ ਹਰ ਗੱਲ 'ਚ ਜਾਂਚ-ਪੜਤਾਲ ਦਾ ਸਹਾਰਾ ਲੈ ਕੇ ਟਾਲ-ਮਟੋਲ ਕਰਦੀ ਹੈ। ਇਹ ਕਿਵੇਂ ਦੀ ਸਰਕਾਰ ਹੈ ਜੋ ਨਾ ਤਾਂ ਜਨਤਾ ਦਾ ਕੰਮ ਆ ਰਹੀ ਹੈ ਅਤੇ ਨਾ ਹੀ ਕੋਈ ਕੰਮ ਕਰ ਰਹੀ ਹੈ।''
ਅਖਿਲੇਸ਼ ਯਾਦਵ ਨੇ ਇਸ ਟਵੀਟ ਨਾਲ ਇਕ ਖ਼ਬਰ ਦੀ ਕਟਿੰਗ ਵੀ ਪੋਸਟ ਕੀਤੀ। ਇਹ ਖ਼ਬਰ 22 ਅਪ੍ਰੈਲ, 2017 ਨੂੰ ਪ੍ਰਕਾਸ਼ਿਤ ਹੋਈ ਸੀ। ਉਹ ਸਮੇਂ ਯੋਗੀ ਆਦਿਤਿਆਨਾਥ ਦੇ ਮੁੱਖ ਮੰਤਰੀ ਬਣੇ ਇਕ ਮਹੀਨਾ ਹੋਇਆ ਸੀ। ਇਕ ਸਾਲ ਪੁਰਾਣੀ ਖ਼ਬਰ ਸਹਾਰੇ ਯੋਗੀ ਸਰਕਾਰ 'ਤੇ ਸਵਾਲ ਚੁੱਕਣ 'ਤੇ ਅਖਿਲੇਸ਼ ਯਾਦਵ ਸੋਸ਼ਲ ਮੀਡੀਆ ਯੂਜਰਜ਼ ਦੇ ਨਿਸ਼ਾਨੇ 'ਤੇ ਆ ਗਏ। ਲੋਕਾਂ ਨੇ ਵੱਡੀ ਗਿਣਤੀ 'ਚ ਉਨ੍ਹਾਂ ਨੂੰ ਕੁਮੈਂਟ ਕੀਤੇ।


Related News