ਅਕਾਸਾ ਫਲਾਈਟ ’ਚ ਬੰਬ ਦੀ ਸੂਚਨਾ, ਐਮਰਜੈਂਸੀ ਲੈਂਡਿੰਗ

Sunday, Oct 22, 2023 - 01:52 PM (IST)

ਅਕਾਸਾ ਫਲਾਈਟ ’ਚ ਬੰਬ ਦੀ ਸੂਚਨਾ, ਐਮਰਜੈਂਸੀ ਲੈਂਡਿੰਗ

ਮੁੰਬਈ, (ਇੰਟ.)– ਪੁਣੇ ਤੋਂ ਦਿੱਲੀ ਜਾ ਰਹੀ ਅਕਾਸਾ ਫਲਾਈਟ ਦੀ ਸ਼ੁੱਕਰਵਾਰ ਰਾਤ ਮੁੰਬਈ ਵਿਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਦਰਅਸਲ ਟੇਕ ਆਫ ਤੋਂ ਬਾਅਦ ਫਲਾਈਟ ਵਿਚ ਬੰਬ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਜਹਾਜ਼ ਨੂੰ ਮੁੰਬਈ ਵੱਲ ਮੋੜ ਦਿੱਤਾ ਗਿਆ। ਇਸ ਦੌਰਾਨ ਜਹਾਜ਼ ਲਗਭਗ 40 ਮਿੰਟਾਂ ਤੱਕ ਹਵਾ ਵਿਚ ਰਿਹਾ।

ਰਾਤ 12.42 ਵਜੇ ਉਡਾਣ ਛਤਰਪਤੀ ਸ਼ਿਵਾਜੀ ਮਹਾਰਾਜ ਹਵਾਈ ਅੱਡੇ ’ਤੇ ਲੈਂਡ ਹੋਈ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਫਲਾਈਟ ’ਚ ਚਾਲਕ ਦਲ ਦੇ 6 ਮੈਂਬਰਾਂ ਸਮੇਤ 185 ਯਾਤਰੀ ਸਵਾਰ ਸਨ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੂੰ ਜਾਂਚ ਦੌਰਾਨ ਕੋਈ ਸ਼ੱਕੀ ਵਸਤੂ ਨਹੀਂ ਮਿਲੀ


author

Rakesh

Content Editor

Related News