ਲਖਨਊ ''ਚ ਗੈਂਗਵਾਰ ਦਾ ਸ਼ੱਕ, ਮੁਖਤਾਰ ਅੰਸਾਰੀ ਦੇ ਕਰੀਬੀ ਅਜੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ

Wednesday, Jan 06, 2021 - 10:43 PM (IST)

ਲਖਨਊ ''ਚ ਗੈਂਗਵਾਰ ਦਾ ਸ਼ੱਕ, ਮੁਖਤਾਰ ਅੰਸਾਰੀ ਦੇ ਕਰੀਬੀ ਅਜੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ

ਲਖਨਊ - ਉੱਤਰ ਪ੍ਰਦੇਸ਼ ਵਿੱਚ ਮੁਲਜਮਾਂ ਦੇ ਹੌਸਲੇ ਬੁਲੰਦ ਹਨ। ਲਖਨਊ ਵਿੱਚ ਅਪਰਾਧੀ ਬੇਖ਼ੌਫ ਹੋ ਕੇ ਅਪਰਾਧ ਕਰਦੇ ਹਨ ਅਤੇ ਪੁਲਸ ਨੂੰ ਚੁਣੌਤੀ ਦਿੰਦੇ ਨਜ਼ਰ ਆਉਂਦੇ ਹਨ। ਤਾਜ਼ਾ ਮਾਮਲਾ ਬੁੱਧਵਾਰ ਦਾ ਹੈ, ਜਦੋਂ ਰਾਜਧਾਨੀ ਦੇ ਇੱਕ ਪਾਸ਼ ਇਲਾਕੇ ਵਿੱਚ ਦਿਨ-ਦਹਾੜੇ ਗੋਲੀਬਾਰੀ ਨਾਲ ਬਾਜੜ ਮੱਚ ਗਈ। ਜਿੱਥੇ ਬੇਖੌਫ ਬਦਮਾਸ਼ਾਂ ਨੇ ਮਊ ਜ਼ਿਲ੍ਹੇ ਦੀ ਇੱਕ ਪੂਰਬੀ ਬਲਾਕ ਪ੍ਰਮੁੱਖ ਦੇ ਪਤੀ ਅਜੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅਜੀਤ, ਤਾਕਤਵਰ ਵਿਧਾਇਕ ਮੁਖਤਾਰ ਅੰਸਾਰੀ ਦਾ ਕਰੀਬੀ ਮੰਨਿਆ ਜਾਂਦਾ ਸੀ।
ਇਹ ਵੀ ਪੜ੍ਹੋ- ਨਰੇਗਾ ਖੁਦਾਈ ਵਿੱਚ ਨਿਕਲੀ ਸੋਨੇ ਵਰਗੀ ਧਾਤ, ਸੀਲ ਕਰ ਜਾਂਚ ਲਈ ਭੇਜਿਆ

ਰੂ-ਕੰਬਾਊ ਇਹ ਵਾਰਦਾਤ ਲਖਨਊ ਦੇ ਵਿਭੂਤੀਖੰਡ ਦੀ ਹੈ। ਜਿੱਥੇ ਬਦਮਾਸ਼ਾਂ ਨੇ ਗੋਲੀਬਾਰੀ ਕਰਕੇ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ। ਦਰਅਸਲ, ਬਦਮਾਸ਼ਾਂ ਨੇ ਆਪਣਾ ਨਿਸ਼ਾਨਾ ਮਊ ਦੀ ਇੱਕ ਸਾਬਕਾ ਬਲਾਕ ਪ੍ਰਮੁੱਖ ਦੇ ਪਤੀ ਅਤੇ ਮੁਖਤਾਰ ਦੇ ਕਰੀਬੀ ਅਜੀਤ ਸਿੰਘ ਨੂੰ ਬਣਾਇਆ। ਉਨ੍ਹਾਂ 'ਤੇ ਅੰਨ੍ਹਵਾਹ ਗੋਲੀਬਾਰੀ ਕੀਤੀ ਗਈ। ਇਸ ਹਮਲੇ ਵਿੱਚ ਅਜੀਤ ਸਿੰਘ ਦੀ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਨਾਲ ਮੌਜੂਦ ਇੱਕ ਸ਼ਖਸ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ- ਪੜ੍ਹੋ ਕਿਸਾਨੀ ਘੋਲ ਨਾਲ ਸਬੰਧਿਤ ਅੱਜ ਦੀਆਂ ਪੰਜ ਮੁੱਖ ਖ਼ਬਰਾਂ

ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਅਜੀਤ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਜਦੋਂ ਕਿ ਉਨ੍ਹਾਂ ਦੇ ਜ਼ਖ਼ਮੀ ਸਾਥੀ ਅਤੇ ਰਾਹਗੀਰ ਆਕਾਸ਼ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ। ਇਸ ਹੱਤਿਆਕਾਂਡ ਨੂੰ ਲੈ ਕੇ ਪੁਲਸ ਹਰ ਐਂਗਲ ਤੋਂ ਜਾਂਚ ਵਿੱਚ ਲੱਗ ਗਈ ਹੈ। ਪੁਲਸ ਕਮਿਸ਼ਨਰ ਵੀ ਮੌਕੇ 'ਤੇ ਪਹੁੰਚ ਗਏ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News