ਚਾਚਾ ਪਵਾਰ ਨੂੰ ਹੱਥ ਨਹੀਂ ਲਾਉਣਗੇ ਅਜੀਤ ਪਵਾਰ

Monday, May 26, 2025 - 11:47 PM (IST)

ਚਾਚਾ ਪਵਾਰ ਨੂੰ ਹੱਥ ਨਹੀਂ ਲਾਉਣਗੇ ਅਜੀਤ ਪਵਾਰ

ਨੈਸ਼ਨਲ ਡੈਸਕ- ਸ਼ਰਦ ਪਵਾਰ ਭਾਵੇਂ ਏਕਤਾ ਦਾ ਰਾਗ ਅਲਾਪ ਰਹੇ ਹੋਣ ਪਰ ਅਜੀਤ ਪਵਾਰ ਆਪਣੀ ਡਫਲੀ ਵਜਾ ਰਹੇ ਹਨ । ਉਨ੍ਹਾਂ ਨੂੰ ਮਹਾਰਾਸ਼ਟਰ ਦੇ ਸੱਤਾਧਾਰੀ ਗੱਠਜੋੜ ’ਚ ਪਹਿਲੀ ਕਤਾਰ ਦੀ ਸੀਟ ਮਿਲ ਗਈ ਹੈ।

ਅਜੀਤ ਪਵਾਰ ਦੀ ਸਿਆਸੀ ਦਿਸ਼ਾ ਨੇ ਜੁਲਾਈ 2023 ’ਚ ਉਦੋਂ ਇਕ ਫੈਸਲਾਕੁੰਨ ਮੋੜ ਲਿਆ ਜਦੋਂ ਉਹ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਤੋਂ ਵੱਖ ਹੋ ਗਏ ਤੇ ਮਹਾਰਾਸ਼ਟਰ ਚ ਭਾਜਪਾ-ਸ਼ਿਵ ਸੈਨਾ (ਸ਼ਿੰਦੇ ਧੜੇ) ਦੀ ਸਰਕਾਰ ’ਚ ਸ਼ਾਮਲ ਹੋ ਗਏ।

ਇਹ ਸਿਰਫ਼ ਗੱਠਜੋੜ ਹੀ ਨਹੀਂ ਸਗੋਂ ਉਨ੍ਹਾਂ ਦੇ ਚਾਚਾ ਤੇ ਐੱਨ. ਸੀ. ਪੀ. ਦੇ ਸਰਪ੍ਰਸਤ ਸ਼ਰਦ ਪਵਾਰ ਦੇ ਵੱਡੇ ਪਰਛਾਵੇਂ ਤੋਂ ਵੱਖ ਹੋਣ ਦਾ ਵੀ ਸੰਕੇਤ ਸੀ, ਇਕ ਅਜਿਹੇ ਵਿਅਕਤੀ ਜਿਸ ਅਧੀਨ ਉਨ੍ਹਾਂ ਲੰਬੇ ਸਮੇਂ ਤੱਕ ਕੰਮ ਕੀਤਾ ਪਰ ਕਦੇ ਵੀ ਪੂਰੀ ਤਰ੍ਹਾਂ ਉੱਭਰ ਨਹੀਂ ਸਕੇ।

ਹੁਣ ਜਦੋਂ ਕਿ ਸ਼ਰਦ ਪਵਾਰ ਐੱਨ. ਸੀ. ਪੀ. ਦੀ ਅਸਲ ਤਾਕਤ ਨੂੰ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਦਰਮਿਆਨ ਏਕਤਾ ਤੇ ਸੁਲ੍ਹਾ ਦਾ ਸੰਕੇਤ ਦੇ ਰਹੇ ਹਨ, ਅਜੀਤ ਖਾਮੋਸ਼ ਹਨ।

ਦਹਾਕਿਆਂ ਤੱਕ ਵਾਰਸ ਵਜੋਂ ਪੇਸ਼ ਕੀਤੇ ਜਾਣ ਪਰ ਕਦੇ ਵੀ ‘ਰਾਜਾ’ ਨਾ ਮੰਨੇ ਜਾਣ ਤੋਂ ਬਾਅਦ ਅਜੀਤ ਪਵਾਰ ਨੇ ਆਖਰ ਆਪਣਾ ਰਸਤਾ ਬਣਾ ਲਿਆ ਹੈ। ਸੱਤਾਧਾਰੀ ਗੱਠਜੋੜ ’ਚ ਉਪ ਮੁੱਖ ਮੰਤਰੀ ਅਤੇ ਐੱਨ. ਸੀ. ਪੀ. ਦੇ ਇਕ ਮਾਨਤਾ ਪ੍ਰਾਪਤ ਧੜੇ ਦੇ ਨੇਤਾ ਹੋਣ ਦੇ ਨਾਤੇ ਉਨ੍ਹਾਂ ਨੂੰ ਜਾਇਜ਼ਤਾ, ਸ਼ਕਤੀ ਅਤੇ ਖੁਦਮੁਖਤਿਆਰੀ ਮਿਲੀ ਹੋਈ ਹੈ। ਅਜਿਹੀਆਂ ਸੁੱਖ ਸਹੂਲਤਾਂ ਉਨ੍ਹਾਂ ਆਪਣੇ ਚਾਚਾ ਦੀ ਸਖ਼ਤ ਪਕੜ ਹੇਠ ਰਹਿੰਦਿਆਂ ਕਦੇ ਵੀ ਪੂਰੀ ਤਰ੍ਹਾਂ ਨਹੀਂ ਮਾਣੀਆਂ।

ਹੁਣ ਸ਼ਰਦ ਪਵਾਰ ਕੋਲ ਵਾਪਸ ਜਾਣ ਦਾ ਮਤਲਬ ਨਾ ਸਿਰਫ਼ ਸਿਆਸੀ ਗੌਰਵ ਨੂੰ ਨਿਗਲਣਾ ਹੋਵੇਗਾ, ਸਗੋਂ ਇਕ ਵਾਰ ਫਿਰ ਹਾਸ਼ੀਏ ਤੇ ਧੱਕੇ ਜਾਣ ਦਾ ਖਤਰਾ ਮੁੱਲ ਲੈਣਾ ਵੀ ਹੋਵੇਗਾ। ਸੀਨੀਅਰ ਨੇਤਾ ਪਵਾਰ ਭਾਵੇਂ ਸਤਿਕਾਰਯੋਗ ਹਨ, 84 ਸਾਲ ਦੇ ਹਨ ਪਰ ਉਨ੍ਹਾਂ ਦਾ ਪ੍ਰਭਾਵ ਘੱਟਦਾ ਜਾ ਰਿਹਾ ਹੈ। ਉਹ ਆਪਣੇ ਸਿਅਾਸੀ ਭਵਿੱਖ ਬਾਰੇ ਚਿੰਤਤ ਹਨ ਜਦੋਂ ਕਿ ਅਜੀਤ ਦਿੱਲੀ ਤੇ ਮੁੰਬਈ ’ਚ ਸੱਤਾਧਾਰੀ ਅਦਾਰਿਆਂ ਤੱਕ ਸਿੱਧੀ ਪਹੁੰਚ ਹਾਸਲ ਕਰਨ ’ਚ ਕਾਮਯਾਬ ਹੋ ਗਏ ਹਨ।

ਇਸ ਤੋਂ ਇਲਾਵਾ ਪੀੜ੍ਹੀ-ਦਰ-ਪੀੜ੍ਹੀ ਫਰਕ ਅਤੇ ਵਿਚਾਰਧਾਰਕ ਭਟਕਣਾ ਵੀ ਹੈ। ਸ਼ਰਦ ਪਵਾਰ ਦਾ ਝੁਕਾਅ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਵੱਲ ਹੈ ਜਦੋਂ ਕਿ ਅਜੀਤ ਪਵਾਰ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ। ਇਹ ਮੌਜੂਦਾ ਸਿਅਾਸੀ ਮਾਹੌਲ ’ਚ ਢੁਕਵਾਂ ਰਹਿਣ ਲਈ ਇਕ ਅਮਲੀ ਕਦਮ ਹੈ।

ਜਦੋਂ ਤੱਕ ਸ਼ਰਦ ਪੂਰੀ ਤਰ੍ਹਾਂ ਆਤਮਸਮਰਪਣ ਨਹੀਂ ਕਰ ਦਿੰਦੇ ਜੋ ਅਸੰਭਵ ਜਾਪਦਾ ਹੈ, ਅਜੀਤ ਦੀ ਸੁਲ੍ਹਾ-ਸਫਾਈ ’ਚ ਕੋਈ ਦਿਲਚਸਪੀ ਨਹੀਂ ਜਾਪਦੀ । ਉਹ ਆਪਣੇ ਚਾਚੇ ਦੀ ਵਿਰਾਸਤ ਦਾ ਸਤਿਕਾਰ ਕਰ ਸਕਦੇ ਹਨ, ਪਰ ਉਨ੍ਹਾਂ ਵਫ਼ਾਦਾਰੀ ਨਾਲੋਂ ਇਛਾਵਾਂ ਨੂੰ ਚੁਣਿਆ ਹੈ।

ਮਹਾਰਾਸ਼ਟਰ ਦੀ ਸਿਆਸਤ ’ਚ ਵਫ਼ਾਦਾਰੀ ਅਕਸਰ ਸੱਤਾ ’ਤੇ ਭਾਰੂ ਹੁੰਦੀ ਹੈ। ਅਜੀਤ ਪਵਾਰ ਦਹਾਕਿਆਂ ਤੱਕ ਸਟੇਜ ਤੋਂ ਦੂਰ ਰਹਿਣ ਤੋਂ ਬਾਅਦ ਹੁਣ ਸਟੇਜ ਦੇ ਕੇਂਦਰ ’ਚ ਹਨ। ਉਹ ਪਿੱਛੇ ਹਟਣ ਲਈ ਤਿਆਰ ਨਹੀਂ ਹਨ।


author

Rakesh

Content Editor

Related News