ਅਜੀਤ ਪਵਾਰ ਬੋਲੇ- ਮੈਂ ਐੱਨ. ਸੀ. ਪੀ. ''ਚ ਹਾਂ ਅਤੇ ਪਾਰਟੀ ''ਚ ਹੀ ਰਹਾਂਗਾ

Wednesday, Nov 27, 2019 - 10:54 AM (IST)

ਅਜੀਤ ਪਵਾਰ ਬੋਲੇ- ਮੈਂ ਐੱਨ. ਸੀ. ਪੀ. ''ਚ ਹਾਂ ਅਤੇ ਪਾਰਟੀ ''ਚ ਹੀ ਰਹਾਂਗਾ

ਮੁੰਬਈ (ਭਾਸ਼ਾ)— ਮਹਾਰਾਸ਼ਟਰ 'ਚ ਸਰਕਾਰ ਬਣਾਉਣ ਲਈ ਪਿਛਲੇ ਹਫਤੇ ਭਾਜਪਾ ਨੂੰ ਸਮਰਥਨ ਦੇਣ ਵਾਲੇ ਨੈਸ਼ਨਲ ਕਾਂਗਰਸ ਪਾਰਟੀ (ਐੱਨ. ਸੀ. ਪੀ.) ਨੇਤਾ ਅਜੀਤ ਪਵਾਰ ਨੇ ਬੁੱਧਵਾਰ ਨੂੰ ਸਾਫ ਕਿਹਾ ਕਿ ਉਹ ਆਪਣੀ ਪਾਰਟੀ 'ਚ ਬਣੇ ਰਹਿਣਗੇ ਅਤੇ ਇਸ ਬਾਰੇ ਵਹਿਮ ਪੈਦਾ ਕਰਨ ਦੀ ਕੋਈ ਵਜ੍ਹਾ ਨਹੀਂ ਹੈ। ਅਜੀਤ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਜੇ ਮੇਰੇ ਕੋਲ ਕਹਿਣ ਲਈ ਕੁਝ ਨਹੀਂ ਹੈ, ਮੈਂ ਸਹੀ ਸਮਾਂ ਆਉਣ 'ਤੇ ਬੋਲਾਂਗਾ। ਮੈਂ ਪਹਿਲਾਂ ਵੀ ਕਿਹਾ ਕਿ ਮੈਂ ਪਾਰਟੀ ਵਿਚ ਹੀ ਹੈ ਅਤੇ ਰਹਾਂਗਾ। ਆਪਣੇ ਚਾਚਾ ਅਤੇ ਐੱਨ. ਸੀ. ਪੀ. ਪ੍ਰਧਾਨ ਸ਼ਰਦ ਪਵਾਰ ਦੇ 'ਸਿਲਵਰ ਓਕ' ਆਵਾਸ 'ਤੇ ਮੰਗਲਵਾਰ ਦੇਰ ਰਾਤ ਜਾਣ ਬਾਰੇ ਅਜੀਤ ਨੇ ਕਿਹਾ ਕਿ ਆਪਣੇ ਨੇਤਾ ਨਾਲ ਮੁਲਾਕਾਤ ਕਰਨਾ ਮੇਰਾ ਅਧਿਕਾਰ ਹੈ।  

ਦੱਸਣਯੋਗ ਹੈ ਕਿ ਪੁਣੇ ਦੀ ਬਾਰਾਮਤੀ ਸੀਟ ਤੋਂ 1.65 ਲੱਖ ਵੋਟਾਂ ਦੇ ਫਰਕ ਨਾਲ ਵਿਧਾਨ ਸਭਾ ਚੋਣਾਂ ਜਿੱਤਣ ਵਾਲੇ ਐੱਨ. ਸੀ. ਪੀ. ਵਿਧਾਇਕ ਅਜੀਤ ਨੇ ਆਪਣੀ ਪਾਰਟੀ ਅਤੇ ਪਰਿਵਾਰ ਨੂੰ ਪਿਛਲੇ ਸ਼ਨੀਵਾਰ ਨੂੰ ਉਸ ਸਮੇਂ ਹੈਰਾਨ ਕਰ ਦਿੱਤਾ ਸੀ, ਜਦੋਂ ਉਨ੍ਹਾਂ ਨੇ ਭਾਜਪਾ ਨਾਲ ਹੱਥ ਮਿਲਾ ਲਿਆ ਅਤੇ ਉਹ ਦਵਿੰਦਰ ਫੜਨਵੀਸ ਦੀ ਅਗਵਾਈ ਵਿਚ ਉੱਪ ਮੁੱਖ ਮੰਤਰੀ ਬਣੇ। ਇਸ ਤੋਂ ਬਾਅਦ ਉਸੇ ਦਿਨ ਐੱਨ. ਸੀ. ਪੀ. ਨੇ ਉਨ੍ਹਾਂ ਨੂੰ ਆਪਣੇ ਵਿਧਾਇਕ ਦਲ ਦੇ ਨੇਤਾ ਤੋਂ ਹਟਾ ਦਿੱਤਾ। ਹਾਲਾਂਕਿ ਉਹ ਪਾਰਟੀ ਦੇ ਮੈਂਬਰ ਬਣੇ ਰਹੇ। ਅਜੀਤ ਨੇ ਮੰਗਲਵਾਰ ਭਾਵ ਕੱਲ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਉੱਪ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਫੜਨਵੀਸ ਨੇ ਵੀ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਜਿਸ ਕਾਰਨ ਮਹਾਰਾਸ਼ਟਰ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਡਿੱਗ ਗਈ।


author

Tanu

Content Editor

Related News