ਆਖ਼ਿਰ ਕਿਵੇਂ ਹੋਇਆ ਅਜੀਤ ਪਵਾਰ ਦਾ ਪਲੇਨ ਕ੍ਰੈਸ਼ ? ਜਲਦ ਸਾਹਮਣੇ ਆਵੇਗੀ ਅਸਲ ਵਜ੍ਹਾ, AAIB ਕਰੇਗਾ ਜਾਂਚ
Wednesday, Jan 28, 2026 - 02:13 PM (IST)
ਹੈਦਰਾਬਾਦ- ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਬੁੱਧਵਾਰ ਨੂੰ ਬਾਰਾਮਤੀ ਹਵਾਈ ਅੱਡੇ 'ਤੇ ਹੋਏ ਜਹਾਜ਼ ਹਾਦਸੇ ਦੀ ਜਾਂਚ ਕਰੇਗਾ, ਜਿਸ 'ਚ ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ। ਦਿੱਲੀ ਸਥਿਤੀ 'ਵੀਐੱਸਆਰ ਵੈਂਚਰਸ' ਵਲੋਂ ਸੰਚਾਲਿਤ 'ਲੀਅਰਜੈੱਟ 46' ਜਹਾਜ਼ ਹਵਾਈ ਅੱਡੇ 'ਤੇ ਹਾਦਸੇ ਦਾ ਸ਼ਿਕਾਰ ਹੋ ਗਿਆ।
ਏਵੀਏਸ਼ਨ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਅਨੁਸਾਰ, ਚਾਲਕ ਦਲ ਦੇ ਮੈਂਬਰਾਂ ਸਮੇਤ ਜਹਾਜ਼ 'ਚ 5 ਲੋਕ ਸਵਾਰ ਸਨ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਏਏਆਈਬੀ ਦੀ ਇਕ ਟੀਮ ਹਾਦਸੇ ਵਾਲੀ ਜਗ੍ਹਾ ਦਾ ਦੌਰਾ ਕਰੇਗੀ ਅਤੇ ਹਾਦਸੇ ਦੀ ਜਾਂਚ ਕਰੇਗੀ। ਭਾਰਤੀ ਹਵਾਈ ਖੇਤਰ 'ਚ ਜਹਾਜ਼ਾਂ ਨਾਲ ਸੰਬੰਧਤ ਸੁਰੱਖਿਆ ਹਾਦਸਿਆਂ ਨੂੰ ਹਾਦਸਾ, ਗੰਭੀਰ ਘਟਨਾ ਜਾਂ ਅਚਾਨਕ ਘਟਨਾ ਵਜੋਂ ਸ਼੍ਰੇਣੀਬੱਧ ਕਰਨ ਦੀ ਜ਼ਿੰਮੇਵਾਰੀ ਏਏਆਈਬੀ ਦੀ ਹੈ। ਇਹ ਹਾਦਸਿਆਂ ਦੀ ਪੂਰੀ ਜਾਂਚ ਕਰਦਾ ਹੈ ਅਤੇ ਸੁਰੱਖਿਆ 'ਚ ਸੁਧਾਰ ਦੇ ਉਪਾਅ ਵੀ ਸੁਝਾਉਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
