ਅਜਿਤ ਡੋਭਾਲ ਦੇ ਬੇਟੇ ਦੇ ਮਾਣਹਾਨੀ ਮਾਮਲੇ ''ਚ ਸੁਣਵਾਈ ਅੱਜ

04/25/2019 12:30:03 AM

ਨਵੀਂ ਦਿੱਲੀ— ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜਿਤ ਡੋਭਾਲ ਦੇ ਬੇਟੇ ਵਿਵੇਕ ਡੋਭਾਲ ਵੱਲੋਂ ਕਾਰਵਾਂ ਮੈਗਜੀਨ ਤੇ ਕਾਂਗਰਸ ਨੇਤਾ ਜੈਰਾਮ ਰਮੇਸ਼ ਖਿਲਾਫ ਅਪਰਾਧਿਕ ਮਾਣਹਾਨੀ ਮਾਮਲੇ 'ਚ ਪਟਿਆਲਾ ਹਾਊਸ ਕੋਰਟ ਵੀਰਵਾਰ ਨੂੰ ਸੁਣਵਾਈ ਕਰੇਗਾ। ਪਿਛਲੀ ਸੁਣਵਾਈ 'ਚ ਕੋਰਟ ਨੇ ਜੈਰਾਮ ਰਮੇਸ਼ ਪੱਤਰਿਕਾ ਸੰਪਾਦਕ ਤੇ ਰਿਪੋਰਟਰ ਨੂੰ ਸਮਨ ਜਾਰੀ ਕੀਤਾ ਸੀ। ਕੋਰਟ ਨੇ ਤਿੰਨਾਂ ਨੂੰ ਬਤੌਰ ਦੋਸ਼ੀ 25 ਅਪ੍ਰੈਲ ਨੂੰ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ। ਦਰਅਸਲ ਇਸ ਤੋਂ ਪਹਿਲਾਂ ਐੱਨ.ਐੱਸ.ਏ. ਅਜਿਤ ਡੋਭਾਲ ਦੇ ਬੇਟੇ ਵੱਲੋਂ ਇਕ ਪੱਤਰਿਕਾ 'ਕਾਰਵਾਂ' ਤੇ ਸੀਨੀਅਰ ਕਾਂਗਰਸੀ ਨੇਤਾ ਜੈਰਾਮ ਰਮੇਸ਼ ਖਿਲਾਫ ਦਾਇਰ ਮਾਣਹਾਨੀ ਕੇਸ 'ਚ 11 ਫਰਵਰੀ ਨੂੰ 2 ਗਵਾਹਾਂ ਨੇ ਵਿਵੇਦ ਦੇ ਸਮਰਥਨ 'ਚ ਕੋਰਟ 'ਚ ਬਿਆਨ ਦਰਜ ਕਰਵਾਏ ਸਨ। ਪੱਤਰਿਕਾ 'ਤੇ ਕਥਿਤ ਅਪਮਾਨਜਨਕ ਲੇਖ ਪ੍ਰਕਾਸ਼ਿਤ ਕਰਨ ਤੇ ਰਮੇਸ਼ 'ਤੇ ਉਸ ਲੇਖ ਦਾ ਇਸਤੇਮਾਲ ਕਰਨ ਦਾ ਦੋਸ਼ ਹੈ। ਕਾਰਵਾਂ ਖਿਲਾਫ ਦਾਇਰ ਅਪਰਾਧਿਕ ਮਾਣਹਾਨੀ ਕੇਸ 'ਚ ਵਿਵੇਕ ਦੇ ਦੋਸਤ ਨਿਖਿਲ ਕਪੂਰ ਤੇ ਬਿਜਨੈਸ ਪਾਰਟਰਨ ਅਮਿਤ ਸ਼ਰਮਾ ਨੇ ਉਨ੍ਹਾਂ ਦੇ ਸਮਰਥਨ 'ਚ ਆਪਣੇ ਬਿਆਨ ਦਰਜ ਕਰਵਾਏ ਸਨ। ਇਸ ਤੋਂ ਪਹਿਲਾਂ ਵਿਵੇਕ ਨੇ 30 ਜਨਵਰੀ ਨੂੰ ਦਰਜ ਕਰਵਾਏ ਆਪਣੇ ਬਿਆਨ 'ਤ ਕਿਹਾ ਸੀ ਕਿ ਪੱਤਰਿਕਾ ਵੱਲੋਂ ਲਗਾਏ ਗਏ ਸਾਰੇ ਦੋਸ਼ 'ਬੇਬੁਨਿਆਦ' ਤੇ 'ਝੂਠੇ' ਹਨ, ਜਿਨਾਂ੍ਹ ਨੂੰ ਬਾਅਦ 'ਚ ਕਾਂਗਰਸੀ ਨੇਤਾ ਰਮੇਸ਼ ਨੇ ਵੀ ਇਕ ਪ੍ਰੈਸ ਕਾਨਫਰੰਸ 'ਚ ਦੋਹਰਾਏ ਸਨ।


Inder Prajapati

Content Editor

Related News