ਭਾਰਤ ਦੀ GDP 20 ਸਾਲਾਂ ''ਚ ਵੱਧ ਕੇ ਹੋ ਜਾਵੇਗੀ 38,000 ਅਰਬ ਅਮਰੀਕੀ ਡਾਲਰ : ਅਜੀਤ ਡੋਵਾਲ

Saturday, Sep 19, 2026 - 05:50 PM (IST)

ਭਾਰਤ ਦੀ GDP 20 ਸਾਲਾਂ ''ਚ ਵੱਧ ਕੇ ਹੋ ਜਾਵੇਗੀ 38,000 ਅਰਬ ਅਮਰੀਕੀ ਡਾਲਰ : ਅਜੀਤ ਡੋਵਾਲ

ਰੁੜਕੀ (ਏਜੰਸੀ)- ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਅਗਲੇ 20 ਸਾਲਾਂ 'ਚ ਭਾਰਤ ਦਾ ਸਕਲ ਘਰੇਲੂ ਉਤਪਾਦ (ਜੀਡੀਪੀ) ਮੌਜੂਦਾ ਸਮੇਂ 4015 ਅਰਬ ਅਮਰੀਕੀ ਡਾਲਰ ਤੋਂ ਵਧ ਕੇ 38,000 ਅਰਬ ਅਮਰੀਕੀ ਡਾਲਰ ਹੋ ਜਾਵੇਗਾ। ਡੋਵਾਲ ਨੇ ਇੱਥੇ ਭਾਰਤੀ ਤਕਨਾਲੋਜੀ ਸੰਸਥਾ (ਆਈਆਈਟੀ) ਰੁੜਕੀ ਦੇ ਡਿਗਰੀ ਵੰਡ ਸਮਾਰੋਹ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਦਿਆਰਥੀ ਕਿਸਮਤਵਾਲੇ ਹਨ ਕਿ ਉਹ ਇਕ ਪਰਿਵਰਤਨਕਾਰੀ ਯੁੱਗ 'ਚ ਰਹਿ ਰਹੇ ਹਨ, ਜਿਸ 'ਚ ਉਨ੍ਹਾਂ ਦਾ ਭਵਿੱਖ ਬਹੁਤ ਉੱਜਵਲ ਹੈ।

ਐੱਨਐੱਸਏ ਨੇ ਭਗਵਾਨ ਰਾਮ ਦਾ ਉਦਾਹਰਣ ਦਿੰਦੇ ਹੋਏ ਵਿਦਿਆਰਥੀਆਂ ਨੇ ਆਪਣੇ ਜੀਵਨ 'ਚ ਸਾਹਸੀ ਬਣਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਰਿਸ਼ੀ ਵਿਸ਼ਵਾਮਿੱਤਰ ਨੇ ਰਾਖਸ਼ਸਾਂ ਨੂੰ ਮਾਰਨ ਲਈ ਭਗਵਾਨ ਰਾਮ ਦੇ ਸਾਹਸੀ ਵਿਅਕਤੀਤੱਵ ਦੇ ਕਾਰਨ ਉਨ੍ਹਾਂ ਨੂੰ ਚੁਣਿਆ। ਇਸੇ ਸੰਦਰਭ 'ਚ ਡੋਵਾਲ ਨੇ ਕਿਹਾ ਕਿ ਬਿਨਾਂ ਮਿਹਨਤ ਸਫ਼ਲਤਾ ਨਹੀਂ ਮਿਲਦੀ। ਐੱਨਐੱਸਏ ਨੇ ਕਿਹਾ,''ਭਾਰਤ 'ਚ ਬਹੁਤ ਵੱਡੇ ਬਦਲਾਅ ਹੋ ਰਹੇ ਹਨ ਅਤੇ ਦੇਸ਼ ਇਕ ਸ਼ਾਨਦਾਰ ਭਵਿੱਖ ਵੱਲ ਵਧ ਰਿਹਾ ਹੈ। ਜਿਵੇਂ ਕਿ ਪ੍ਰਧਾਨ ਮੰਤਰੀ ਨੇ 2047 ਨੂੰ 'ਅੰਮ੍ਰਿਤ ਕਾਲ' ਕਿਹਾ  ਹੈ, ਸੱਚੀ ਇਹ ਇਕ ਬਿਹਤਰੀਨ ਅੰਮ੍ਰਿਤ ਕਾਲ ਹੈ। ਅਜੇ ਭਾਰਤ ਦੀ ਜੀਡੀਪੀ 4015 ਅਰਬ ਅਮਰੀਕੀ ਡਾਲਰ ਹੈ, ਜੋ ਅਗਲੇ 20 ਸਾਲਾਂ 'ਚ 38,000 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਜਾਵੇਗੀ।''

ਉਨ੍ਹਾਂ ਨੇ ਵਿਦਿਆਰਥੀਆਂ ਨਾਲ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਸਿੱਕਮ 'ਚ ਤਾਇਨਾਤੀ ਦੌਰਾਨ ਇਕ ਕਹਾਣੀ ਵੀ ਸਾਂਝੀ ਕੀਤੀ, ਜਿਸ 'ਚ ਉਨ੍ਹਾਂ ਨੇ ਇਕ ਸ਼ੇਰਪਾ ਤੋਂ ਜੀਵਨ 'ਚ ਸਫ਼ਲਤਾ ਦੇ ਤਿੰਨ ਮੰਤਰ ਸਿੱਖੇ। ਡੋਵਾਲ ਨੇ ਕਿਹਾ ਕਿ ਪਹਿਲਾ ਮੰਤਰ ਹੈ ਇਨਸਾਨ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਉਹ ਨਕਸ਼ੇ 'ਚ ਕਿੱਥੇ ਖੜ੍ਹਾ ਹੈ, ਦੂਜਾ ਇਹ ਕਿ ਜਾਣਾ ਕਿੱਥੇ ਹੈ ਅਤੇ ਤੀਜਾ ਉੱਥੇ ਜਾਣ ਅਤੇ ਉੱਥੋਂ ਆਉਣ ਦਾ ਰਸਤਾ ਕੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News