ਹਰਿਆਣਾ ''ਚ 78 ਅਧਿਆਪਕਾਂ ਨੂੰ ਮਿਲਿਆ ਰਾਜ ਅਧਿਆਪਕ ਪੁਰਸਕਾਰ, CM ਸੈਣੀ ਨੇ ਕੀਤਾ ਸਨਮਾਨਤ
Saturday, Sep 05, 2026 - 05:15 PM (IST)
ਪੰਚਕੂਲਾ (ਏਜੰਸੀ)- ਹਰਿਆਣਾ 'ਚ ਅਧਿਆਪਕ ਦਿਵਸ ਮੌਕੇ ਸ਼ਨੀਵਾਰ ਨੂੰ ਪੰਚਕੂਲਾ ਸਥਿਤ ਪੀਡਬਲਿਊਡੀ ਰੈਸਟ ਹਾਊਸ 'ਚ ਰਾਜ ਅਧਿਆਪਕ ਪੁਰਸਕਾਰ ਸਮਾਰੋਹ ਆਯੋਜਿਤ ਕੀਤਾ ਗਿਆ। ਸਮਾਰੋਹ 'ਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਚੰਗਾ ਕਰਨ ਵਾਲੇ 78 ਅਧਿਆਪਕਾਂ ਨੂੰ ਰਾਜ ਸਿੱਖਿਆ ਪੁਰਸਕਾਰ ਨਾਲ ਸਨਮਾਨਤ ਕੀਤਾ। ਇਨ੍ਹਾਂ 'ਚ ਸਿੱਖਿਆ ਮੰਤਰੀ ਮਹਿਪਾਲ ਢਾਂਡਾ ਦੇ ਗ੍ਰਹਿ ਜ਼ਿਲ੍ਹੇ ਪਾਨੀਪਤ ਤੋਂ ਸਭ ਤੋਂ ਵੱਧ 13 ਅਧਿਆਪਕ ਸ਼ਾਮਲ ਹਨ।
ਸਰਕਾਰ ਨੇ ਸਾਲ 2024 ਲਈ 40 ਅਤੇ ਸਾਲ 2025 ਲਈ 38 ਅਧਿਆਪਕਾਂ ਦੇ ਨਾਂ ਪੁਰਸਕਾਰ ਲਈ ਐਲਾਨ ਕੀਤੇ ਸਨ। ਪੁਰਸਕਾਰ ਦੇ ਅਧੀਨ ਹਰੇਕ ਅਧਿਆਪਕ ਨੂੰ ਇਕ ਲੱਖ ਰੁਪਏ ਦਾ ਨਕਦ ਪੁਰਸਕਾਰ, ਸਿਲਵਰ ਮੈਡਲ ਅਤੇ ਪ੍ਰਮਾਣ ਪੱਤਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਅਧਿਆਪਕਾਂ ਨੂੰ 2 ਐਡਵਾਂਸ ਇੰਕ੍ਰੀਮੈਂਟ ਵੀ ਪ੍ਰਦਾਨ ਕੀਤੇ ਜਾਣਗੇ। ਸਿੱਖਿਆ ਵਿਭਾਗ ਦੇ ਮੁੱਖ ਸਕੱਤਰ ਵਿਜੇ ਸਿੰਘ ਦਹੀਆ ਵਲੋਂ ਇਸ ਸੰਬੰਧ 'ਚ ਪੱਤਰ ਜਾਰੀ ਕੀਤਾ ਗਿਆ ਸੀ।

ਪੁਰਸਕਾਰ ਅਧਿਆਪਕ ਦਿਵਸ ਯਾਨੀ 5 ਸਤੰਬਰ ਨੂੰ ਪ੍ਰਦਾਨ ਕੀਤੇ ਗਏ। ਪਾਨੀਪਤ ਦੇ 13 ਅਧਿਆਪਕਾਂ 'ਚ ਸਾਲ 2025 ਲਈ 7 ਅਤੇ 2024 ਲਈ 6 ਟੀਚਰ ਸ਼ਾਮਲ ਹਨ। ਸਾਲ 2024 ਲਈ ਹਿਸਾਰ, ਝੱਜਰ, ਮਹੇਂਦਰਗੜ੍ਹ ਅਤੇ ਫਰੀਦਾਬਾਦ ਤੋਂ ਇਕ-ਇਕ ਅਧਿਆਪਕ ਦੀ ਚੋਣ ਕੀਤੀ ਗਈ ਸੀ। ਸਾਲ 2025 ਦੇ ਪੁਰਸਕਾਰਾਂ 'ਚ ਪਾਨੀਪਤ ਤੋਂ ਬਾਅਦ ਭਿਵਾਨੀ ਤੋਂ 5 ਅਧਿਆਪਕ ਸਨਮਾਨਤ ਕੀਤੇ ਗਏ। ਉੱਥੇ ਹੀ ਸਿਰਸਾ, ਫਤਿਹਾਬਾਦ, ਨੂਹ, ਫਰੀਦਾਬਾਦ, ਰੋਹਤਕ, ਕਰਨਾਲ, ਯਮੁਨਾਨਗਰ ਅੇ ਚਰਖੀ ਦਾਦਰੀ ਤੋਂ ਇਕ-ਇਕ ਅਧਿਆਪਕ ਦੀ ਚੋਣ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
