CAA 'ਤੇ ਪ੍ਰਦਰਸ਼ਨ ਜਾਰੀ, Airtel ਨੇ ਦਿੱਲੀ 'ਚ ਸ਼ੁਰੂ ਕੀਤੀ ਆਪਣੀ ਇੰਟਰਨੈੱਟ ਸੇਵਾ

12/19/2019 3:02:11 PM

ਨਵੀਂ ਦਿੱਲੀ— ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਵਿਰੋਧ ਪ੍ਰਦਰਸ਼ਨਾਂ ਦਰਮਿਆਨ ਇੰਟਰਨੈੱਟ ਤੇ ਕਾਲਿੰਗ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਦਿੱਲੀ ਦੇ ਪ੍ਰਭਾਵਿਤ ਇਲਾਕਿਆਂ ਵਿਚ ਏੇਅਰਟੈੱਲ ਦੀ ਮੋਬਾਇਲ ਇੰਟਰਨੈੱਟ ਸੇਵਾਵਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ। ਕੰਪਨੀ ਦੇ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ। ਸੋਧ ਨਾਗਰਿਕਤਾ ਕਾਨੂੰਨ ਦੇ ਵਿਰੁੱਧ ਜਾਰੀ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਇਨ੍ਹਾਂ ਸੇਵਾਵਾਂ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਸੀ।

ਦੱਸਣਯੋਗ ਹੈ ਕਿ ਏਅਰਟੈੱਲ ਤੋਂ ਇਲਾਵਾ ਵੋਡਾਫੋਨ ਆਈਡੀਆ, ਰਿਲਾਇੰਸ ਜਿਓ ਨੇ ਦਿੱਲੀ ਵਿਚ ਮੋਬਾਇਲ ਇੰਟਰਨੈੱਟ, ਐੱਸ. ਐੱਮ. ਐੱਸ. ਦੀ ਸਹੂਲਤ ਬੰਦ ਹੋਣ ਦਾ ਐਲਾਨ ਕੀਤਾ ਸੀ। ਵਿਰੋਧ ਪ੍ਰਦਰਸ਼ਨਾਂ ਦੇ ਕਾਰਨ ਦਿੱਲੀ ਦੇ ਕੁਝ ਇਲਾਕਿਆਂ 'ਚ ਦੂਰਸੰਚਾਰ ਸੇਵਾਵਾਂ ਨੂੰ ਬੰਦ ਕਰ ਦਿੱਤਾ ਹੈ। ਦਿੱਲੀ ਪੁਲਸ ਦੇ ਨਿਰਦੇਸ਼ 'ਤੇ ਉਤਰੀ ਅਤੇ ਮੱਧ ਦਿੱਲੀ ਦੇ ਪੁਰਾਣੇ ਇਲਾਕਿਆਂ ਨਾਲ ਹੀ ਮੰਡੀ ਹਾਊਸ, ਸੀਲਮਪੁਰ, ਜਾਫਰਾਬਾਦ, ਮੁਸਤਫਾਬਾਦ, ਜਾਮੀਆ ਨਗਰ, ਸ਼ਾਹੀਨ ਬਾਗ, ਬਵਾਨਾ 'ਚ ਮੋਬਾਈਲ ਸੇਵਾਵਾਂ ਨੂੰ ਬੰਦ ਕੀਤਾ ਗਿਆ।


Tanu

Content Editor

Related News