ਹਵਾਈ ਅੱਡਿਆਂ ''ਤੇ ਭੀੜ ਘੱਟ ਕਰਨ ਤੇ ਸੰਚਾਲਨ ਸੁਚਾਰੂ ਬਣਾਉਣ ਲਈ ਉਡਾਣਾਂ ਕੀਤੀਆਂ ਰੱਦ: Indigo

Friday, Dec 05, 2025 - 03:54 PM (IST)

ਹਵਾਈ ਅੱਡਿਆਂ ''ਤੇ ਭੀੜ ਘੱਟ ਕਰਨ ਤੇ ਸੰਚਾਲਨ ਸੁਚਾਰੂ ਬਣਾਉਣ ਲਈ ਉਡਾਣਾਂ ਕੀਤੀਆਂ ਰੱਦ: Indigo

ਨਵੀਂ ਦਿੱਲੀ : ਏਅਰਲਾਈਨਜ਼ ਇੰਡੀਗੋ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਸਭ ਤੋਂ ਵੱਧ ਉਡਾਣਾਂ ਰੱਦ ਹੋਣ ਦੀ ਉਮੀਦ ਹੈ। ਅਜਿਹਾ ਹਵਾਈ ਅੱਡਿਆਂ 'ਤੇ ਇਕੱਠੀ ਹੋ ਰਹੀ ਲੋਕਾਂ ਦੀ ਭੀੜ ਨੂੰ ਘੱਟ ਕਰਨ ਅਤੇ ਕੰਮਕਾਜ ਨੂੰ ਸੁਚਾਰੂ ਬਣਾਉਣ ਲਈ ਕੀਤਾ ਜਾ ਰਿਹਾ ਹੈ। ਕੰਪਨੀ ਆਪਣੇ ਸਿਸਟਮ ਅਤੇ ਸਮਾਂ-ਸਾਰਣੀ ਨੂੰ ਪੂਰੀ ਤਰ੍ਹਾਂ ਸੁਧਾਰਨ ਲਈ ਜ਼ਰੂਰੀ ਕਦਮ ਚੁੱਕ ਰਹੀ ਹੈ ਤਾਂ ਜੋ ਸ਼ਨੀਵਾਰ ਤੋਂ ਨਿਰੰਤਰ ਸੁਧਾਰ ਸ਼ੁਰੂ ਹੋ ਸਕਣ। 

ਪੜ੍ਹੋ ਇਹ ਵੀ - 10 ਹਜ਼ਾਰ ਵਾਲੀ ਟਿਕਟ ਹੋਈ 60 ਹਜ਼ਾਰ ਦੀ... INDIGO ਸੰਕਟ ਵਿਚਾਲੇ ਮਹਿੰਗੀ ਹੋਈ ਹਵਾਈ ਯਾਤਰਾ

ਏਅਰਲਾਈਨ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ, "ਹਵਾਈ ਅੱਡਿਆਂ 'ਤੇ ਕੰਮਕਾਜ ਨੂੰ ਸੁਚਾਰੂ ਬਣਾਉਣ ਅਤੇ ਭੀੜ-ਭੜੱਕੇ ਨੂੰ ਘਟਾਉਣ ਲਈ ਥੋੜ੍ਹੇ ਸਮੇਂ ਲਈ ਵੱਡੀ ਗਿਣਤੀ ਵਿੱਚ ਉਡਾਣਾਂ ਰੱਦ ਕੀਤੀਆਂ ਜਾ ਰਹੀਆਂ ਹਨ। ਅਸੀਂ ਕੱਲ੍ਹ ਤੋਂ ਹੋਰ ਸਥਿਰ ਪੱਧਰ 'ਤੇ ਸ਼ੁਰੂਆਤ ਕਰਾਂਗੇ।" ਸ਼ੁੱਕਰਵਾਰ ਨੂੰ ਲਗਾਤਾਰ ਚੌਥੇ ਦਿਨ ਇੰਡੀਗੋ ਦੀਆਂ ਸੈਂਕੜੇ ਉਡਾਣਾਂ ਰੱਦ ਜਾਂ ਦੇਰੀ ਨਾਲ ਚੱਲੀਆਂ, ਜਿਸ ਕਾਰਨ ਵੱਡੀ ਗਿਣਤੀ ਵਿੱਚ ਯਾਤਰੀ ਹਵਾਈ ਅੱਡਿਆਂ 'ਤੇ ਫਸ ਗਏ। ਅਸੁਵਿਧਾ ਲਈ ਮੁਆਫ਼ੀ ਮੰਗਦੇ ਹੋਏ ਇੰਡੀਗੋ ਨੇ ਕਿਹਾ ਕਿ ਸਥਿਤੀ ਰਾਤੋ-ਰਾਤ ਹੱਲ ਨਹੀਂ ਹੋਵੇਗੀ।

ਪੜ੍ਹੋ ਇਹ ਵੀ - ਦੇਸ਼ ਭਰ 'ਚ ਖ਼ਤਮ ਹੋਣਗੇ ਟੋਲ ਪਲਾਜ਼ਾ! Digital ਹੋਵੇਗਾ ਪੂਰਾ ਸਿਸਟਮ, ਸਰਕਾਰ ਨੇ ਕੀਤਾ ਵੱਡਾ ਐਲਾਨ

ਕੰਪਨੀ ਨੇ ਲਿਖਿਆ, "ਅੱਜ ਸਭ ਤੋਂ ਵੱਧ ਉਡਾਣਾਂ ਰੱਦ ਹੋਣ ਦੀ ਉਮੀਦ ਹੈ, ਕਿਉਂਕਿ ਅਸੀਂ ਆਪਣੇ ਸਾਰੇ ਸਿਸਟਮਾਂ ਅਤੇ ਸਮਾਂ-ਸਾਰਣੀਆਂ ਨੂੰ ਪੂਰੀ ਤਰ੍ਹਾਂ ਦੁਬਾਰਾ ਤਿਆਰ ਕਰ ਰਹੇ ਹਾਂ, ਜਿਸ ਨਾਲ ਕੱਲ੍ਹ ਤੋਂ ਸਥਿਰ ਰਿਕਵਰੀ ਹੋਵੇਗੀ।" ਇੰਡੀਗੋ ਨੇ ਸ਼ੁੱਕਰਵਾਰ ਰਾਤ 12 ਵਜੇ ਤੱਕ ਦਿੱਲੀ ਹਵਾਈ ਅੱਡੇ ਤੋਂ ਸਾਰੀਆਂ ਘਰੇਲੂ ਉਡਾਨਾਂ ਰੱਦ ਕਰ ਦਿੱਤੀਆਂ ਹਨ। ਕੰਪਨੀ ਅਜੇ ਵੀ ਵੱਡੇ ਸੰਚਾਲਨ ਰੁਕਾਵਟਾਂ ਨਾਲ ਜੂਝ ਰਹੀ ਹੈ। ਸੂਤਰਾਂ ਅਨੁਸਾਰ, ਇੰਡੀਗੋ ਨੇ ਸ਼ੁੱਕਰਵਾਰ ਸ਼ਾਮ 6 ਵਜੇ ਤੱਕ ਚੇਨਈ ਹਵਾਈ ਅੱਡੇ ਤੋਂ ਸਾਰੀਆਂ ਰਵਾਨਗੀਆਂ ਰੱਦ ਕਰ ਦਿੱਤੀਆਂ ਹਨ।

ਪੜ੍ਹੋ ਇਹ ਵੀ - ਦਿੱਲੀ ਏਅਰਪੋਰਟ ਤੋਂ IndiGo ਦੀ ਅੱਧੀ ਰਾਤ ਤੱਕ ਦੀਆਂ ਸਾਰੀਆਂ ਉਡਾਣਾਂ ਰੱਦ, ਐਡਵਾਇਜ਼ਰੀ ਜਾਰੀ


author

rajwinder kaur

Content Editor

Related News