''ਏਅਰਪੋਰਟ ਅਥਾਰਟੀ ਆਫ ਇੰਡੀਆ'' ''ਚ ਨਿਕਲੀਆਂ ਨੌਕਰੀਆਂ, 1 ਲੱਖ ਤੋਂ ਵੱਧ ਹੋਵੇਗੀ ਸੈਲਰੀ

05/18/2018 2:01:34 PM

ਚੰਡੀਗੜ੍ਹ— ਸ਼ੋਅ ਜੌਬ ਜੰਕਸ਼ਨ ਵਿਚ ਤੁਹਾਡਾ ਸਵਾਗਤ ਹੈ। ਜੋ ਉਮੀਦਵਾਰ 'ਏਅਰਪੋਰਟ ਅਥਾਰਟੀ ਆਫ ਇੰਡੀਆ' ਦੀ ਐਗਜ਼ੀਕਿਊਟਿਵ ਪੋਸਟ ਲਈ ਅਪਲਾਈ ਕਰਨਾ ਚਾਹੁੰਦੇ ਸਨ ਪਰ ਮੌਕਾ ਖੁੰਝ ਗਏ ਸਨ। ਉਨ੍ਹਾਂ ਲਈ ਇਹ ਮੌਕਾ ਵਧਾ ਕੇ 28 ਮਈ ਤੱਕ ਕਰ ਦਿੱਤਾ ਗਿਆ ਹੈ ਪਹਿਲਾਂ ਇਨ੍ਹਾਂ ਨੌਕਰੀਆਂ ਲਈ ਅਰਜ਼ੀਆਂ ਲਾਉਣ ਦੀ ਆਖਰੀ ਤਰੀਕ 27 ਅਪ੍ਰੈਲ ਸੀ। ਏਅਰਪੋਰਟ ਅਥਾਰਿਟੀ ਨੇ ਕੁਲ ਅਜਿਹੀਆਂ 542 ਅਸਾਮੀਆਂ ਲਈ ਨੌਕਰੀਆਂ ਕੱਢੀਆਂ ਹਨ। ਇਸ ਬਾਰੇ ਵਧੇਰੇ ਜਾਣਕਾਰੀ ਏਅਰਪੋਰਟ ਅਥਾਰਿਟੀ ਆਫ ਇੰਡੀਆ ਦੀ ਵੈਬਸਾਈਟ ਤੋਂ ਹਾਸਲ ਕੀਤੀ ਜਾ ਸਕਦੀ ਹੈ।
ਵੈਬਸਾਈਟ—  https://www.aai.aero/
ਵਿਦਿਅਕ ਯੋਗਤਾ - ਉਮੀਦਵਾਰ ਦੀ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ ਰੱਖੀ ਗਈ ਹੈ
ਅਹੁਦਿਆਂ ਦਾ ਵੇਰਵਾ
ਏਅਰਪੋਰਟ ਅਥਾਰਿਟੀ ਆਫ ਇੰਡੀਆ ਵਿਚ ਨੌਕਰੀਆਂ 
1. ਜੂਨੀਅਰ ਐਗਜ਼ੈਕਟਿਵ ਦੇ ਅਹੁਦੇ ਲਈ 542 ਅਸਾਮੀਆਂ 
2. ਸਿਵਲ, ਇਲੈਕਟ੍ਰੀਕਲ, ਇਲੈਕਟ੍ਰਾਨਿਕਸ ਤੇ ਆਰਕੀਟੈਕਟ ਦੇ ਅਹੁਦੇ ਲਈ ਨੌਕਰੀਆਂ 
ਉਮਰ ਦੀ ਹੱਦ— ਉਮੀਦਵਾਰ ਦੀ ਜਨਰਲ ਕੋਟੇ ਲਈ 27 ਸਾਲ, ਓ.ਬੀ.ਸੀ. ਕੋਟੇ ਲਈ 30 ਸਾਲ ਅਤੇ ਐਸ.ਐਸ.ਟੀ. ਕੋਟੇ ਲਈ 32 ਸਾਲ ਰੱਖੀ ਗਈ ਹੈ।
ਅਰਜ਼ੀਆਂ ਫੀਸ— ਐਸ.ਐਸ./ਐਸ.ਟੀ./ਪੀ.ਡਬਲਿਊ ਡੀ ਅਤੇ ਔਰਤ ਵਰਗ ਪਾਸੋਂ ਅਰਜ਼ੀ ਦੀ ਕੋਈ ਫੀਸ ਨਹੀਂ ਵਸੂਲੀ ਜਾਵੇਗੀ ਜਦੋਂ ਕਿ ਹੋਰਨਾਂ ਵਰਗਾਂ ਲਈ ਅਰਜ਼ੀ ਦੀ ਫੀਸ 300 ਰੁਪਏ ਰੱਖੀ ਗਈ ਹੈ।
ਕਿੰਨੀ ਹੋਵੇਗੀ ਤਨਖ਼ਾਹ
ਤਨਖਾਹ 40 ਹਜ਼ਾਰ ਤੋਂ ਲੈ ਕੇ 1 ਲੱਖ 40 ਹਜ਼ਾਰ ਰੁਪਏ
ਆਖਰੀ ਤਰੀਕ— 27 ਅਪ੍ਰੈਲ, 2018
ਇਸ ਤਰ੍ਹਾਂ ਕਰੋ ਅਪਲਾਈ— ਅਰਜ਼ੀਆਂ ਭੇਜਣ ਲਈ ਉਮੀਦਵਾਰ ਦਿੱਤੀ ਗਈ ਵੈੱਬਸਾਈਟ 'ਤੇ ਜਾਣ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਨਲਾਈਨ ਅਪਲਾਈ ਦੀ ਪ੍ਰਕਿਰਿਆ ਨੂੰ ਪੂਰੀ ਕਰਨ।


Related News