ਏਅਰਪੋਰਟ ''ਤੇ ਫੜੇ ਗਏ ਰਾਜਦ ਵਿਧਾਇਕ, ਸਾਮਾਨ ਦੀ ਜਾਂਚ ਦੌਰਾਨ ਮਿਲੇ 10 ਕਾਰਤੂਸ

Friday, Feb 22, 2019 - 11:09 AM (IST)

ਏਅਰਪੋਰਟ ''ਤੇ ਫੜੇ ਗਏ ਰਾਜਦ ਵਿਧਾਇਕ, ਸਾਮਾਨ ਦੀ ਜਾਂਚ ਦੌਰਾਨ ਮਿਲੇ 10 ਕਾਰਤੂਸ

ਨਵੀਂ ਦਿੱਲੀ— ਆਰ.ਜੇ.ਡੀ. (ਰਾਜਦ) ਦੇ ਇਕ ਵਿਧਾਇਕ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ (ਆਈ.ਜੀ.ਆਈ.) 'ਤੇ ਜ਼ਿੰਦਾ ਕਾਰਤੂਸ ਨਾਲ ਫੜਿਆ ਗਿਆ ਹੈ। ਉਨ੍ਹਾਂ ਕੋਲੋਂ 3.15 ਬੋਰ ਦੇ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੇ ਸਾਮਾਨ ਨਾਲ ਇਹ ਕਾਰਤੂਸ ਰੱਖਿਆ ਸੀ ਅਤੇ ਇਸ ਦੀ ਜਾਣਕਾਰੀ ਨਹੀਂ ਦਿੱਤੀ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਬਿਹਾਰ ਦੇ ਮਧੇਪੁਰਾ ਸਦਰ ਤੋਂ ਰਾਜਦ ਵਿਧਾਇਕ ਚੰਦਰਸ਼ੇਖਰ ਨੂੰ ਬੁੱਧਵਾਰ ਨੂੰ ਆਈ.ਜੀ.ਆਈ. ਏਅਰਪੋਰਟ 'ਤੇ ਸਾਮਾਨਾਂ ਦੀ ਜਾਂਚ ਦੌਰਾਨ ਫੜਿਆ ਗਿਆ, ਜਦੋਂ ਉਹ ਪਟਨਾ ਜਾਣ ਲਈ ਉੱਥੇ ਪੁੱਜੇ ਸਨ। ਹਾਲਾਂਕਿ ਸਾਮਾਨਾਂ ਦੀ ਜਾਂਚ ਦੌਰਾਨ ਉਨ੍ਹਾਂ ਕੋਲੋਂ 3.15 ਬੋਰ ਦੇ 10 ਜ਼ਿੰਦਾ ਕਾਰਤੂਸ ਬਾਰਮਦ ਕੀਤੇ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ ਅਤੇ ਪੁਲਸ ਨੂੰ ਸੌਂਪ ਦਿੱਤਾ ਗਿਆ। ਏਅਰਪੋਰਟ ਤੋਂ ਜ਼ਿੰਦਾ ਕਾਰਤੂਸ ਨਾਲ ਰਾਜਦ ਵਿਧਾਇਕ ਦੇ ਫੜੇ ਜਾਣ ਤੋਂ ਬਾਅਦ ਲੋਕਾਂ ਨੇ ਲਾਲੂ ਪ੍ਰਸਾਦ ਦੇ ਬੇਟੇ ਅਤੇ ਪਾਰਟੀ ਦੇ ਨੇਤਾ ਤੇਜਸਵੀ ਯਾਦਵ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।

ਇਸ ਦੌਰਾਨ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਕਾਰਤੂਸ ਲਿਜਾਉਣ ਦੇ ਸੰਬੰਧ 'ਚ ਕੋਈ ਦਸਤਾਵੇਜ਼ ਨਹੀਂ ਦਿਖਾ ਸਕੇ, ਜਿਸ ਕਾਰਨ ਇਹ ਕਾਰਵਾਈ ਕੀਤੀ ਗਈ। ਬਾਅਦ 'ਚ ਹਥਿਆਰ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਉਨ੍ਹਾਂ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਭਾਰਤੀ ਹਵਾਈਬਾਜ਼ੀ ਸੁਰੱਖਿਆ ਨਿਯਮਾਂ ਦੇ ਅਧੀਨ ਯਾਤਰੀਆਂ ਨੂੰ ਜਹਾਜ਼ਾਂ 'ਚ ਹਥਿਆਰ ਜਾਂ ਬਾਰੂਦ ਲਿਜਾਉਣ ਦੀ ਮਨਜ਼ੂਰੀ ਨਹੀਂ ਹੁੰਦੀ ਹੈ।


author

DIsha

Content Editor

Related News