ਹਵਾਈ ਅੱਡੇ ਦੇ ਨਿਰਮਾਣ ਅਧੀਨ ਨਵੇਂ ਟਰਮਿਨਲ ''ਚ ਪਾਈਪ ਅੰਦਰੋਂ ਮਿਲੀ ਔਰਤ ਦੀ ਲਾਸ਼

Sunday, May 11, 2025 - 04:29 PM (IST)

ਹਵਾਈ ਅੱਡੇ ਦੇ ਨਿਰਮਾਣ ਅਧੀਨ ਨਵੇਂ ਟਰਮਿਨਲ ''ਚ ਪਾਈਪ ਅੰਦਰੋਂ ਮਿਲੀ ਔਰਤ ਦੀ ਲਾਸ਼

ਪਟਨਾ- ਪਟਨਾ ਹਵਾਈ ਅੱਡੇ 'ਤੇ ਨਿਰਮਾਣ ਅਧੀਨ ਨਵੇਂ ਟਰਮਿਨਲ 'ਚ ਮੀਂਹ ਦੇ ਪਾਣੀ ਦੀ ਨਿਕਾਸੀ ਪਾਈਪ ਦੇ ਅੰਦਰੋਂ ਇਕ ਅਣਪਛਾਤੀ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਔਰਤ ਦੀ ਉਮਰ 35 ਤੋਂ 40 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ ਪਰ ਅਜੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ ਹੈ। ਐੱਸਡੀਪੀਓ-1 (ਸਕੱਤਰੇਤ) ਅਨੂ ਕੁਮਾਰੀ ਨੇ ਕਿਹਾ ਕਿ ਸ਼ਨੀਵਾਰ ਸ਼ਾਮ 7.10 ਵਜੇ ਸੂਚਨਾ ਮਿਲੀ ਕਿ ਪਾਈਪ ਦੇ ਅੰਦਰ ਇਕ ਲਾਸ਼ ਦੇਖੀ ਗਈ ਹੈ।

ਇਹ ਵੀ ਪੜ੍ਹੋ : 'ਮੋਟਾ-ਮੋਟਾ' ਕਹਿ ਕੇ ਉਡਾਇਆ ਮਜ਼ਾਕ, ਗੁੱਸੇ 'ਚ ਆਏ ਨੌਜਵਾਨ ਨੇ 2 ਨੂੰ ਮਾਰ'ਤੀਆਂ ਗੋਲ਼ੀਆਂ

ਉਨ੍ਹਾਂ ਕਿਹਾ,"ਏਅਰਪੋਰਟ ਪੁਲਸ ਸਟੇਸ਼ਨ ਦੇ ਅਧਿਕਾਰੀ ਤੁਰੰਤ ਮੌਕੇ 'ਤੇ ਪਹੁੰਚ ਗਏ ਅਤੇ ਪਾਈਪ ਕੱਟ ਕੇ ਔਰਤ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ।" ਹਵਾਈ ਅੱਡਾ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਡਰੇਨੇਜ ਸਿਸਟਮ ਦੇ ਨਿਰੀਖਣ ਦੌਰਾਨ ਲਾਸ਼ ਦੇਖੀ ਗਈ ਸੀ। ਉਨ੍ਹਾਂ ਕਿਹਾ,"ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਔਰਤ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।" ਉਨ੍ਹਾਂ ਕਿਹਾ,"ਨਿਰਮਾਣ ਵਾਲੀ ਥਾਂ 'ਤੇ ਕੰਮ ਕਰ ਰਹੇ ਮਜ਼ਦੂਰਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਨਾਲ ਹੀ, ਠੇਕੇਦਾਰਾਂ ਦੇ ਬਿਆਨ ਵੀ ਦਰਜ ਕੀਤੇ ਜਾ ਰਹੇ ਹਨ।"

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News