ਦੇਸ਼ ਦਾ ਪਹਿਲਾ ਅਜਿਹਾ ਏਅਰਪੋਰਟ ਜਿੱਥੇ ਹੋਣਗੇ ਵਿਆਹ ਅਤੇ ਸੰਗੀਤ ਸਮਾਗਮ

Thursday, Aug 01, 2019 - 11:13 AM (IST)

ਦੇਸ਼ ਦਾ ਪਹਿਲਾ ਅਜਿਹਾ ਏਅਰਪੋਰਟ ਜਿੱਥੇ ਹੋਣਗੇ ਵਿਆਹ ਅਤੇ ਸੰਗੀਤ ਸਮਾਗਮ

ਬੈਂਗਲੁਰੂ— ਬੈਂਗਲੁਰੂ ਦੇ ਕੇਂਪੇਗੋੜਾ ਇੰਟਰਨੈਸ਼ਨਲ ਏਅਰਪੋਰਟ 'ਤੇ ਜਲਦ ਹੀ ਵਿਆਹ ਸਮਾਰੋਹ, ਸੰਗੀਤ ਸਮਾਗਮ ਅਤੇ ਐਵਾਰਡ ਸੈਰੇਮਨੀ ਆਯੋਜਿਤ ਕੀਤੀ ਜਾ ਸਕੇਗੀ। ਇਸ ਲਈ ਏਅਰਪੋਰਟ 'ਤੇ 6.3 ਏਕੜ 'ਚ ਸਮਾਗਮ ਖੇਤਰ ਬਣਾਇਆ ਜਾਵੇਗਾ। ਬੈਂਗਲੁਰੂ ਇੰਟਰਨੈਸ਼ਨਲ ਏਅਰਪੋਰਟ ਦੇ ਬੁਲਾਰੇ ਅਨੁਸਾਰ ਇਹ ਏਅਰਪੋਰਟ ਦੇ ਵਿਸਥਾਰ ਦੀ ਯੋਜਨਾ ਦਾ ਹੀ ਹਿੱਸਾ ਹੈ। ਇਸ ਪ੍ਰਾਜੈਕਟ 'ਤੇ 13 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਓਵਰਹਾਲ ਦੀ ਇਸ ਪੂਰੀ ਪ੍ਰਕਿਰਿਆ 'ਚ ਨਵੇਂ ਟਰਮਿਨਲ, ਪਹੁੰਚ ਮਾਰਗ ਚੌੜਾ ਕਰਨਾ ਅਤੇ ਮੈਟਰੋ ਤੱਕ ਪਹੁੰਚ ਆਸਾਨਾ ਬਣਾਉਣ ਆਦਿ ਕੰਮ ਸ਼ਾਮਲ ਹਨ।

ਏਅਰਪੋਰਟ ਪ੍ਰਬੰਧਨ ਦਾ ਕਹਿਣਾ ਹੈ ਕਿ ਬੈਂਗਲੁਰੂ 'ਚ ਮਨੋਰੰਜਨ ਸਮਾਗਮ ਵਧਦੇ ਜਾ ਰਹੇ ਹਨ। ਇਸੇ ਨੂੰ ਧਿਆਨ 'ਚ ਰੱਖਦੇ ਹੋਏ ਖੇਤ ਰਤਿਆਰ ਕੀਤਾ ਜਾ ਰਿਹਾ ਹੈ। 9 ਹਜ਼ਾਰ ਲੋਕਾਂ ਦੀ ਸਮਰੱਥਾ ਵਾਲੇ ਇਸ ਖੇਤਰ 'ਚ ਸੰਗੀਤ ਸਮਾਰੋਹ, ਵਿਆਹ ਦੇ ਆਯੋਜਨ, ਪ੍ਰਦਰਸ਼ਨੀ ਅਤੇ ਸੰਮੇਲਨ ਵਰਗੇ ਪ੍ਰੋਗਰਾਮ ਰੱਖੇ ਜਾ ਸਕਣਗੇ।


author

DIsha

Content Editor

Related News