ਏਅਰਫੋਰਸ ਨੇ ਇਕ ਵਾਰ ਫਿਰ ਫਸੇ ਹੋਏ ਯਾਤਰੀਆਂ ਨੂੰ ਪਹੁੰਚਾਇਆ ਲੱਦਾਖ

Saturday, Mar 24, 2018 - 05:23 PM (IST)

ਏਅਰਫੋਰਸ ਨੇ ਇਕ ਵਾਰ ਫਿਰ ਫਸੇ ਹੋਏ ਯਾਤਰੀਆਂ ਨੂੰ ਪਹੁੰਚਾਇਆ ਲੱਦਾਖ

ਜੰਮੂ— ਹਵਾਈ ਫੌਜ ਨੇ ਇਕ ਵਾਰ ਫਿਰ ਜੰਮੂ 'ਚ ਫਸੇ ਹੋਏ ਲੱਦਾਖ ਪ੍ਰਾਂਤ ਦੇ ਲੋਕਾਂ ਨੂੰ ਏਅਰਲਿਫਟ ਕੀਤਾ ਹੈ। ਜਾਣਕਾਰੀ ਅਨੁਸਾਰ, ਏਅਰਫੋਰਸ ਨੇ ਉਧਮਪੁਰ ਜ਼ਿਲੇ ਤੋਂ 244 ਯਾਤਰੀਆਂ ਨੂੰ ਲੱਦਾਖ ਭੇਜਿਆ। ਇਸ ਲਈ ਹਵਾਈ ਫੌਜ ਦੇ ਆਈ.ਐੱਲ.-76 ਜਿਸ ਨੂੰ ਗਜਰਾਜ ਕਿਹਾ ਜਾਂਦਾ ਹੈ, ਇਸ 'ਚ ਯਾਤਰੀਆਂ ਨੂੰ ਏਅਰਲਿਫਟ ਕੀਤਾ ਗਿਆ ।
ਦੱਸਣਾ ਚਾਹੁੰਦੇ ਹਾਂ ਕਿ ਮੌਸਮ ਅਤੇ ਬਰਫ਼ਬਾਰੀ ਕਾਰਨ ਯਾਤਰੀ ਜੰਮੂ 'ਚ ਫਸੇ ਹੋਏ ਸਨ। ਸੂਬਾ ਸਰਕਾਰ ਦੀ ਅਪੀਲ 'ਤੇ ਏਅਰਫੋਰਸ ਨੇ ਮਦਦ ਲਈ ਹਾਮੀ ਭਰੀ ਹੈ। ਨਾਰਦਨ ਕਮਾਨ ਦੇ ਪੀ.ਆਰ.ਓ. ਕਰਨਲ ਐੈੱਨ.ਐੈੱਨ. ਜੋਸ਼ੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਜੰਮੂ ਕਸ਼ਮੀਰ 'ਚ ਖਰਾਬ ਮੌਸਮ ਕਾਰਨ ਫਸੇ ਹੋਏ ਯਾਤਰੀਆਂ ਦੀ ਮਦਦ ਕੀਤੀ ਜਾਵੇਗੀ।


Related News