ਚੇਨਈ ਹਵਾਈ ਅੱਡੇ ’ਤੇ ਸ਼ਾਮ 6 ਵਜੇ ਤੱਕ ਬੰਦ ਰਹੇਗੀ ਜਹਾਜ਼ਾਂ ਦੀ ਆਵਾਜਾਈ

Thursday, Nov 11, 2021 - 05:00 PM (IST)

ਚੇਨਈ ਹਵਾਈ ਅੱਡੇ ’ਤੇ ਸ਼ਾਮ 6 ਵਜੇ ਤੱਕ ਬੰਦ ਰਹੇਗੀ ਜਹਾਜ਼ਾਂ ਦੀ ਆਵਾਜਾਈ

ਚੇਨਈ (ਵਾਰਤਾ)— ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏ. ਏ. ਆਈ.) ਨੇ ਵੀਰਵਾਰ ਨੂੰ ਕਿਹਾ ਕਿ ਚੇਨਈ ਹਵਾਈ ਅੱਡੇ ’ਚ ਮੋਹਲੇਧਾਰ ਮੀਂਹ ਅਤੇ ਤੇਜ਼ ਹਵਾਵਾਂ ਦੇ ਚੱਲਣ ਕਾਰਨ ਸ਼ਾਮ 6 ਵਜੇ ਤੱਕ ਜਹਾਜ਼ਾਂ ਦੀ ਆਵਾਜਾਈ ’ਤੇ ਰੋਕ ਲਾ ਦਿੱਤੀ ਗਈ ਹੈ। ਜਦਕਿ ਦੋ ਕੌਮਾਂਤਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ 6 ਘਰੇਲੂ ਉਡਾਣਾਂ ਦੇ ਮਾਰਗਾਂ ’ਚ ਤਬਦੀਲੀ ਕੀਤੀ ਗਈ ਹੈ। ਏ. ਏ. ਆਈ. ਨੇ ਟਵੀਟ ਵਿਚ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਅਤੇ ਤੇਜ਼ ਹਵਾਵਾਂ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ। ਹਵਾਈ ਅੱਡੇ ਤੋਂ ਹਾਲਾਂਕਿ ਉਡਾਣਾਂ ਦੀ ਰਵਾਨਗੀ ਜਾਰੀ ਰਹੇਗੀ। ਇਸ ਦਰਮਿਆਨ ਮੋਹਲੇਧਾਰ ਮੀਂਹ ਕਾਰਨ ਅੱਜ ਚੇਨਈ ਤੋਂ 8 ਕੌਮਾਂਤਰੀ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। 

ਹਵਾਈ ਅੱਡੇ ਦੇ ਸੂਤਰਾਂ ਨੇ ਕਿਹਾ ਕਿ ਦੁਬਈ ਅਤੇ ਸ਼ਾਰਜਾਹ ਤੋਂ 4 ਉਡਾਣਾਂ, ਜਿਨ੍ਹਾਂ ਦਾ ਬਾਅਦ ’ਚ ਆਗਮਨ ਅਤੇ ਰਵਾਨਗੀ ਹੋਣੀ ਸੀ ਪਰ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਉਡਾਣ ਰੱਦ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਮੀਂਹ ਅਤੇ ਖ਼ਰਾਬ ਵਿਜ਼ੀਬਿਲਟੀ ਕਾਰਨ 6 ਜਹਾਜ਼ਾਂ ਦੇ ਮਾਰਗ ਵਿਚ ਤਬਦੀਲੀ ਕੀਤੀ ਹੈ। ਉੱਥੇ ਹੀ ਦੋ ਸਪਾਈਸਜੈੱਟ ਮੁੰਬਈ ਅਤੇ ਨਵੀਂ ਦਿੱਲੀ ਤੋਂ ਆਉਣ ਵਾਲੀਆਂ ਉਡਾਣਾਂ ਨੂੰ ਹੈਦਰਾਬਾਦ ਅਤੇ ਬੇਂਗਲੁਰੂ ਭੇਜ ਦਿੱਤਾ ਗਿਆ। ਜਿਸ ਤੋਂ ਬਾਅਦ ਕੋਚੀ, ਮੁੰਬਈ, ਦਿੱਲੀ ਅਤੇ ਮਦੁਰਈ ਤੋਂ ਆਉਣ ਵਾਲੀਆਂ ਉਡਾਣਾਂ ਵੀ ਚੇਨਈ ਹਵਾਈ ਅੱਡੇ ’ਤੇ ਮੌਸਮ ਖਰਾਬ ਹੋਣ ਦੀ ਵਜ੍ਹਾ ਕਰ ਕੇ ਨਹੀਂ ਉਤਰ ਸਕੀਆਂ।


author

Tanu

Content Editor

Related News