ਦੱਖਣੀ ਅਫ਼ਰੀਕਾ ਤੋਂ ਭਾਰਤ ਪਹੁੰਚੇ 12 ਚੀਤੇ, 'C-17 ਗਲੋਬਮਾਸਟਰ' ਜਹਾਜ਼ ਗਵਾਲੀਅਰ ਹੋਇਆ ਲੈਂਡ

Saturday, Feb 18, 2023 - 10:47 AM (IST)

ਦੱਖਣੀ ਅਫ਼ਰੀਕਾ ਤੋਂ ਭਾਰਤ ਪਹੁੰਚੇ 12 ਚੀਤੇ, 'C-17 ਗਲੋਬਮਾਸਟਰ' ਜਹਾਜ਼ ਗਵਾਲੀਅਰ ਹੋਇਆ ਲੈਂਡ

ਗਵਾਲੀਅਰ- ਦੱਖਣੀ ਅਫ਼ਰੀਕਾ ਤੋਂ 12 ਚੀਤਿਆਂ ਨੂੰ ਲੈ ਕੇ ਭਾਰਤੀ ਹਵਾਈ ਫ਼ੌਜ ਦਾ ਜਹਾਜ਼ 'C-17ਗਲੋਬਮਾਸਟਰ' ਮੱਧ ਪ੍ਰਦੇਸ਼ ਦੇ ਗਵਾਲੀਅਰ ਹਵਾਈ ਅੱਡੇ ਪਹੁੰਚਿਆ ਹੈ। ਮੱਧ ਪ੍ਰਦੇਸ਼ ਦੇ ਸ਼ਯੋਪੁਰ ਜ਼ਿਲ੍ਹੇ ਸਥਿਤ ਕੁਨੋ ਨੈਸ਼ਨਲ ਪਾਰਕ ਇਨ੍ਹਾਂ  12 ਚੀਤਿਆਂ ਨੂੰ ਛੱਡਿਆ ਜਾਵੇਗਾ। ਇਨ੍ਹਾਂ ਚੀਤਿਆਂ ਦੇ ਪਹੁੰਚਣ ਨਾਲ ਇਸ ਕੁਨੋ ਨੈਸ਼ਨਲ ਪਾਰਕ 'ਚ ਚੀਤਿਆਂ ਦੀ ਗਿਣਤੀ ਵਧ ਕੇ 20 ਹੋ ਜਾਵੇਗੀ। 

ਇਹ ਵੀ ਪੜ੍ਹੋ- ਦਿੱਲੀ: ਨਿੱਕੀ ਕਤਲਕਾਂਡ ਮਗਰੋਂ ਦੇਸ਼ 'ਚ ਉਬਾਲ, MP ਨਵਨੀਤ ਰਾਣਾ ਬੋਲੀ- ਲਿਵ-ਇਨ ਸਾਡਾ ਸੱਭਿਆਚਾਰ ਨਹੀਂ

PunjabKesari

ਗਲੋਬਮਾਸਟਰ ਸੀ-17 ਜਹਾਜ਼ 12 ਚੀਤਿਆਂ ਨੂੰ ਲੈ ਕੇ ਭਾਰਤ ਪਹੁੰਚਿਆ ਹੈ। ਜਹਾਜ਼ ਨੇ ਗਵਾਲੀਅਰ ਹਵਾਈ ਅੱਡੇ 'ਤੇ ਸਵੇਰੇ 10 ਵਜੇ ਲੈਂਡ ਕੀਤਾ। ਇਸ ਵਾਰ ਚੀਤਿਆਂ ਦੇ ਸਵਾਗਤ ਲਈ ਕੇਂਦਰੀ ਮੰਤਰੀ ਭੁਪਿੰਦਰ ਯਾਦਵ, ਨਰਿੰਦਰ ਸਿੰਘ ਤੋਮਰ ਅਤੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਪ੍ਰੋਗਰਾਮ ਵਿਚ ਹਿੱਸਾ ਲੈਣਗੇ। ਦੱਖਣੀ ਅਫ਼ਰੀਕਾ ਤੋਂ ਲਿਆਂਦੇ ਗਏ 12 ਚੀਤਿਆਂ 'ਚ 7 ਨਰ ਅਤੇ 5 ਮਾਦਾ ਚੀਤੇ ਹਨ। ਇਸ ਤੋਂ ਪਹਿਲਾਂ 'ਚੀਤਾ ਪੁਨਰਵਾਸ ਪ੍ਰੋਗਰਾਮ' ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਮੀਬੀਆ ਤੋਂ ਆਏ 8 ਚੀਤਿਆਂ ਨੂੰ ਪਿਛਲੇ ਸਾਲ 17 ਸਤੰਬਰ ਨੂੰ ਆਪਣੇ 72ਵੇਂ ਜਨਮ ਦਿਨ ਮੌਕੇ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਦੇ ਇਕ ਬਾੜੇ 'ਚ ਛੱਡਿਆ ਸੀ, ਜਿਨ੍ਹਾਂ 'ਤ 5 ਮਾਦਾ ਅਤੇ 3 ਨਰ ਚੀਤੇ ਹਨ।

ਇਹ ਵੀ ਪੜ੍ਹੋ- ਪੰਜਾਬ ਦੇ ਪਾਣੀ ਨੂੰ ਬਚਾਉਣ ਲਈ CM ਮਾਨ ਪਹੁੰਚੇ ਤੇਲੰਗਾਨਾ, ਕਿਹਾ- ਅਸੀਂ ਵੀ ਅਪਣਾਵਾਂਗੇ ਇਹ ਤਕਨੀਕ

PunjabKesari

ਦਰਅਸਲ ਭਾਰਤ ਅਤੇ ਦੱਖਣੀ ਅਫ਼ਰੀਕਾ ਨੇ ਜਨਵਰੀ ਵਿਚ ਅਫ਼ਰੀਕੀ ਦੇਸ਼ ਤੋਂ ਚੀਤਿਆਂ ਨੂੰ ਲਿਆਉਣ ਲਈ ਇਕ ਸਮਝੌਤਾ ਮੰਗ ਪੱਤਰ 'ਤੇ ਦਸਤਖ਼ਤ ਕੀਤੇ ਸਨ। ਦੁਨੀਆ ਦੇ ਜ਼ਿਆਦਾਤਰ 7,000 ਚੀਤੇ ਦੱਖਣੀ ਅਫ਼ਰੀਕਾ, ਨਾਮੀਬੀਆ ਅਤੇ ਬੋਤਸਵਾਨਾ 'ਚ ਰਹਿੰਦੇ ਹਨ। ਨਾਮੀਬੀਆ 'ਚ ਚੀਤਿਆਂ ਦੀ ਸਭ ਤੋਂ ਵੱਧ ਆਬਾਦੀ ਹੈ। ਚੀਤਾ ਇਕਮਾਤਰ ਅਜਿਹਾ ਮਾਸਾਹਾਰੀ ਜੀਵ ਹੈ, ਜੋ ਕਿ ਵਧੇਰੇ ਸ਼ਿਕਾਰ ਅਤੇ ਆਵਾਸ ਦੀ ਕਮੀ ਕਾਰਨ ਭਾਰਤ ਤੋਂ ਪੂਰੀ ਤਰ੍ਹਾਂ ਲੁਪਤ ਹੋ ਗਿਆ ਹੈ। ਭਾਰਤ 'ਚ ਆਖ਼ਰੀ ਚੀਤਾ 1948 'ਚ ਛੱਤੀਸਗੜ੍ਹ ਦੇ ਕੋਰੀਆ ਜ਼ਿਲ੍ਹੇ ਦੇ ਸਾਲ ਵਨ 'ਚ ਮ੍ਰਿਤਕ ਪਾਇਆ ਗਿਆ ਸੀ। 

ਇਹ ਵੀ ਪੜ੍ਹੋਖੇਡਦੇ-ਖੇਡਦੇ 15 ਮਿੰਟ ਤੱਕ ਵਾਸ਼ਿੰਗ ਮਸ਼ੀਨ 'ਚ ਡੁੱਬਿਆ ਰਿਹਾ ਡੇਢ ਸਾਲ ਦਾ ਬੱਚਾ, ਇੰਝ ਦਿੱਤੀ ਮੌਤ ਨੂੰ ਮਾਤ

PunjabKesari


author

Tanu

Content Editor

Related News