ਅਧਿਐਨ ''ਚ ਹੋਇਆ ਖੁਲਾਸਾ, ਪਹਿਲੇ ਕੋਰੋਨਾ ਲਾਕਡਾਊਨ ਨਾਲ ਸੁਧਰੀ ਭਾਰਤ ’ਚ ਹਵਾ ਦੀ ਗੁਣਵੱਤਾ

Thursday, Jun 03, 2021 - 10:09 AM (IST)

ਅਧਿਐਨ ''ਚ ਹੋਇਆ ਖੁਲਾਸਾ, ਪਹਿਲੇ ਕੋਰੋਨਾ ਲਾਕਡਾਊਨ ਨਾਲ ਸੁਧਰੀ ਭਾਰਤ ’ਚ ਹਵਾ ਦੀ ਗੁਣਵੱਤਾ

ਨਵੀਂ ਦਿੱਲੀ- ਭਾਰਤ ’ਚ ਪਿਛਲੇ ਸਾਲ ਕੋਵਿਡ-19 ਮਹਾਮਾਰੀ ਕਾਰਨ ਲਗਾਏ ਗਏ ਪਹਿਲੇ ਲਾਕਡਾਊਨ ਨਾਲ ਹਵਾ ਦੀ ਗੁਣਵੱਤਾ ’ਚ ਸੁਧਾਰ ਹੋਇਆ ਅਤੇ ਕਈ ਸ਼ਹਿਰੀ ਇਲਾਕਿਆਂ 'ਚ ਜ਼ਮੀਨ ਦੀ ਸਤਿਹ ਦੇ ਤਾਪਮਾਨ 'ਚ ਗਿਰਾਵਟ ਆਈ। ਇਕ ਅਧਿਐਨ 'ਚ ਇਹ ਗੱਲ ਕਹੀ ਗਈ ਹੈ। ਅਧਿਐਨ ਅਨੁਸਾਰ ਅਜਿਹਾ ਇਸ ਲਈ ਹੋਇਆ ਕਿਉਂਕਿ ਇਨ੍ਹਾਂ ਪਾਬੰਦੀਆਂ ਨਾਲ ਉਦਯੋਗਿਕ ਗਤੀਵਿਧੀਆਂ ਅਚਾਨਕ ਘੱਟ ਹੋ ਗਈਆਂ ਸਨ। ਨਾਲ ਹੀ ਸੜਕ ਅਤੇ ਹਵਾ ’ਚ ਟਰਾਂਸਪੋਰਟ ਦੇ ਇਸਤੇਮਾਲ ’ਚ ਕਮੀ ਆਈ। ‘ਇਨਵਾਇਰਮੈਂਟਲ ਰਿਸਰਚ’ ਨਾਂ ਦੀ ਮੈਗਜ਼ੀਨ ’ਚ ਛਪੇ ਇਸ ਅਧਿਐਨ ’ਚ ਅਧਿਐਨਕਰਤਾਵਾਂ ਨੇ 6 ਪ੍ਰਮੁੱਖ ਸ਼ਹਿਰਾਂ ਇਲਾਕਿਆਂ ਦਿੱਲੀ, ਮੁੰਬਈ, ਕੋਲਕਾਤਾ, ਚੇਨਈ, ਬੇਂਗਲੁਰੂ ਅਤੇ ਹੈਦਰਾਬਾਦ ਤੇ ਧਿਆਨ ਕੇਂਦਰਿਤ ਕੀਤਾ ਅਤੇ ਪਿਛਲੇ ਸਾਲ ਮਹਾਮਾਰੀ ਦਰਮਿਆਨ ਮਾਰਚ ਤੋਂ ਲੈ ਕੇ ਮਈ ਤੱਕ ਦੇ ਅੰਕੜਿਆਂ ਦੀ ਤੁਲਨਾ ਕੀਤੀ। 

ਇਹ ਵੀ ਪੜ੍ਹੋ : ਸਰਕਾਰੀ ਕਰਮੀਆਂ ਦੀ ਰੁਕ ਸਕਦੀ ਹੈ ਪੈਨਸ਼ਨ, ਸਰਕਾਰ ਨੇ ਬਦਲੇ ਨਿਯਮ

ਅਧਿਐਨਕਰਤਾ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ 'ਚ ਇਸ 'ਚ 40 ਫੀਸਦੀ ਦੀ ਕਮੀ ਆਈ। ਉਨ੍ਹਾਂ ਕਿਹਾ ਕਿ ਇਕੱਲੇ ਭਾਰਤ 'ਚ ਹਰ ਸਾਲ ਖ਼ਰਾਬ ਹਵਾ ਗੁਣਵੱਤਾ ਦਾ ਸ਼ਿਕਾਰ ਹੋਣ ਨਾਲ ਕਰੀਬ 16 ਹਜ਼ਾਰ ਲੋਕਾਂ ਦੀ ਸਮੇਂ ਤੋਂ ਪਹਿਲਾਂ ਮੌਤ ਹੋ ਜਾਂਦੀ ਹੈ। ਅਧਿਐਨ 'ਚ ਇਹ ਵੀ ਪਾਇਆ ਗਿਆ ਕਿ ਭਾਰਤ ਦੇ ਮੁੱਖ ਸ਼ਹਿਰਾਂ 'ਚ ਜ਼ਮੀਨ ਦੀ ਸਤਿਹ ਦੇ ਤਾਪਮਾਨ 'ਚ ਪਿਛਲੇ 5 ਸਾਲ ਦੇ ਔਸਤ (2015-2019) ਦੇ ਮੁਕਾਬਲੇ ਕਾਫ਼ੀ ਗਿਰਾਵਟ ਆਈ ਅਤੇ ਦਿਨ 'ਚ ਤਾਪਮਾਨ ਇਕ ਡਿਗਰੀ ਸੈਲਸੀਅਸ, ਜਦੋਂ ਕਿ ਰਾਤ ਨੂੰ 2 ਡਿਗਰੀ ਸੈਲਸੀਅਸ ਤੱਕ ਠੰਡਾ ਰਿਹਾ। 

ਇਹ ਵੀ ਪੜ੍ਹੋ : ਕੋਰੋਨਾ ਮ੍ਰਿਤਕਾਂ ਦੀ ਸਹੀ ਗਿਣਤੀ ਨਹੀਂ ਦੱਸ ਰਹੀ ਸਰਕਾਰ : ਰਾਹੁਲ ਗਾਂਧੀ


author

DIsha

Content Editor

Related News