ਦਿੱਲੀ ਦੀ ਹਵਾ ਗੁਣਵੱਤਾ 'ਚ ਮਾਮੂਲੀ ਸੁਧਾਰ

Sunday, Nov 24, 2019 - 09:32 AM (IST)

ਦਿੱਲੀ ਦੀ ਹਵਾ ਗੁਣਵੱਤਾ 'ਚ ਮਾਮੂਲੀ ਸੁਧਾਰ

ਨਵੀਂ ਦਿੱਲੀ—ਦਿੱਲੀ 'ਚ ਹਵਾ ਦੀ ਗਤੀ ਵੱਧਣ ਕਾਰਨ ਅੱਜ ਭਾਵ ਐਤਵਾਰ ਸਵੇਰਸਾਰ ਹਵਾ ਗੁਣਵੱਤਾ 'ਚ ਥੋੜਾ ਸੁਧਾਰ ਹੋਇਆ ਹੈ। ਸ਼ਹਿਰ 'ਚ ਸਵੇਰੇ 9.45 ਵਜੇ ਸਮੁੱਚੀ ਹਵਾ ਗੁਣਵੱਤਾ ਇੰਡੈਕਸ (ਏ.ਕਿਊ.ਆਈ) 254 ਦਰਜ ਕੀਤਾ ਗਿਆ ਜਦਕਿ ਸ਼ਨੀਵਾਰ ਸ਼ਾਮ 4 ਵਜੇ ਇਹ 312 ਸੀ। ਰਾਸ਼ਟਰੀ ਰਾਜਧਾਨੀ ਖੇਤਰ 'ਚ ਹਵਾ ਦੀ ਗਤੀ ਵੱਧਣ ਕਾਰਨ ਸ਼ਨੀਵਾਰ ਨੂੰ ਹਵਾ ਗੁਣਵੱਤਾ 'ਚ ਮਾਮੂਲੀ ਜਿਹਾ ਸੁਧਾਰ ਦੇਖਣ ਨੂੰ ਮਿਲਿਆ ਸੀ। ਹਾਲਾਂਕਿ 25 ਨਵੰਬਰ ਤੋਂ ਪੱਛਮੀ ਗੜਬੜੀ ਕਾਰਨ ਹਵਾ ਦੀ ਗਤੀ ਘੱਟ ਹੋਣ ਨਾਲ ਫਿਰ ਤੋਂ ਪ੍ਰਦੂਸ਼ਣ ਵੱਧਣ ਦਾ ਅੰਦਾਜ਼ਾ ਲਗਾਇਆ ਗਿਆ ਹੈ।

PunjabKesari

ਅੱਜ ਦਿੱਲੀ 'ਚ ਹਵਾ ਗੁਣਵੱਤਾ ਇੰਡੈਕਸ ਤੋਂ ਮਿਲੇ ਅੰਕਡ਼ਿਆਂ ਮੁਤਾਬਕ ਇੰਡੀਆ ਗੇਟ ਦੇ ਨੇੜੇ (ਏ.ਕਿਊ.ਆਈ) 253 ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਲੋਧੀ ਰੋਡ ਇਲਾਕੇ 'ਚ ਹਵਾ ਗੁਣਵੱਤਾ ਮੱਧਮ ਸ਼੍ਰੇਣੀ 'ਚ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੋਧੀ ਰੋਡ 'ਤੇ ਹਵਾ ਗੁਣਵੱਤਾ ਪੀ.ਐੱਮ 2.5, 212 ਅਤੇ ਪੀ.ਐੱਮ. 10, 206 ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਦਿੱਲੀ 'ਚ ਹਵਾ ਗੁਣਵੱਤਾ 'ਬਹੁਤ ਖਰਾਬ' ਸ਼੍ਰੇਣੀ 'ਚ ਸੀ।

 

PunjabKesari


author

Iqbalkaur

Content Editor

Related News