ਦਿੱਲੀ-ਐੱਨ.ਸੀ.ਆਰ. ’ਚ ਵਧਿਆ ਹਵਾ ਪ੍ਰਦੂਸ਼ਣ, ਗ੍ਰੈਪ 2 ਦੀਆਂ ਪਾਬੰਦੀਆਂ ਲਾਗੂ

Tuesday, Nov 03, 2026 - 03:46 AM (IST)

ਦਿੱਲੀ-ਐੱਨ.ਸੀ.ਆਰ. ’ਚ ਵਧਿਆ ਹਵਾ ਪ੍ਰਦੂਸ਼ਣ, ਗ੍ਰੈਪ 2 ਦੀਆਂ ਪਾਬੰਦੀਆਂ ਲਾਗੂ

ਨਵੀਂ ਦਿੱਲੀ - ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀ. ਏ. ਕਿਊ. ਐੱਮ.) ਨੇ ਸੋਮਵਾਰ ਨੂੰ ਦਿੱਲੀ-ਐੱਨ. ਸੀ. ਆਰ. ਵਿਚ ਹਵਾ ਦੀ ਗੁਣਵੱਤਾ ਦੇ ‘ਬਹੁਤ ਖ਼ਰਾਬ’ ਸ਼੍ਰੇਣੀ ਵਿਚ ਪਹੁੰਚਣ ਤੋਂ ਬਾਅਦ ਪੜਾਅਬੱਧ ਪ੍ਰਤੀਕਿਰਿਆ ਕਾਰਜਯੋਜਨਾ (ਗ੍ਰੈਪ) ਤਹਿਤ ਦੂਜੇ ਪੜਾਅ ਦੇ ਉਪਾਅ ਲਾਗੂ ਕਰ ਦਿੱਤੇ। ਸੀ. ਏ. ਕਿਊ. ਐੱਮ. ਨੇ ਇਕ ਬਿਆਨ ਵਿਚ ਕਿਹਾ ਕਿ ਦਿੱਲੀ ਦਾ ਹਵਾ ਗੁਣਵੱਤਾ ਸੂਚਕਾਂਕ (ਏ. ਕਿਊ. ਆਈ.) 31 ਅਕਤੂਬਰ ਨੂੰ 117 (ਮੱਧਮ ਸ਼੍ਰੇਣੀ) ਦਰਜ ਕੀਤਾ ਗਿਆ ਸੀ, ਜੋ ਤੇਜ਼ੀ ਨਾਲ ਵਧ ਕੇ 1 ਨਵੰਬਰ ਨੂੰ 261 (ਖ਼ਰਾਬ ਸ਼੍ਰੇਣੀ) ਅਤੇ 2 ਨਵੰਬਰ ਨੂੰ 324 (ਬਹੁਤ ਖ਼ਰਾਬ ਸ਼੍ਰੇਣੀ) ਪਹੁੰਚ ਗਿਆ। ਪ੍ਰਤੀਕੂਲ ਮੌਸਮ ਸਬੰਧੀ ਹਾਲਾਤ ਕਾਰਨ ਇਸ ਵਿਚ ਵਾਧਾ ਹੋਇਆ ਹੈ।

ਗ੍ਰੈਪ ਦਾ ਪਹਿਲਾ ਪੜਾਅ (ਗ੍ਰੈਪ-1) ਉਦੋਂ ਲਾਗੂ ਹੁੰਦਾ ਹੈ, ਜਦੋਂ ਹਵਾ ਗੁਣਵੱਤਾ ਸੂਚਕਾਂਕ (ਏ. ਕਿਊ. ਆਈ.) 201 ਤੋਂ 300 ਵਿਚਾਲੇ ਹੁੰਦਾ ਹੈ। ਦੂਜਾ ਪੜਾਅ (ਗ੍ਰੈਪ-2) ਏ. ਕਿਊ. ਆਈ. ਦੇ 301 ਤੋਂ 400 ਵਿਚਾਲੇ ਹੋਣ ’ਤੇ ਲਾਗੂ ਕੀਤਾ ਜਾਂਦਾ ਹੈ।

ਗ੍ਰੈਪ 2 ਤਹਿਤ ਉਪਾਅ :
ਉਸਾਰੀ ਵਾਲੀ ਜਗ੍ਹਾ ’ਤੇ ਧੂੜ ਕੰਟਰੋਲ ਲਈ ਸਖ਼ਤੀ।
ਖੁੱਲ੍ਹੇ ਵਿਚ ਅੱਗ ਬਾਲਣ ’ਤੇ ਰੋਕ।
ਜਨਤਕ ਆਵਾਜਾਈ ਦੀ ਵਰਤੋਂ ਨੂੰ ਉਤਸ਼ਾਹ।
ਰੋਜ਼ਾਨਾ ਸੜਕ ’ਤੇ ਪਾਣੀ ਦਾ ਛਿੜਕਾਅ।
ਵਰਕ ਫਰਾਮ ਹੋਮ ਨੂੰ ਉਤਸ਼ਾਹ।


author

Inder Prajapati

Content Editor

Related News