ਦੁਸਹਿਰੇ ਦੇ ਤਿਉਹਾਰ ਤੋਂ ਬਾਅਦ ਖ਼ਰਾਬ ਹੋਈ ਦਿੱਲੀ ਦੀ ਆਬੋ-ਹਵਾ, 226 ਤੋਂ ਪਾਰ AQI
Thursday, Oct 22, 2026 - 02:36 PM (IST)
ਨਵੀਂ ਦਿੱਲੀ : ਦੁਸਹਿਰੇ ਦੇ ਤਿਉਹਾਰ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ਵਿਗੜ ਗਈ ਹੈ। ਵੀਰਵਾਰ ਨੂੰ ਦਿੱਲੀ ਦੀ ਆਬੋ-ਹਵਾ ਨੂੰ 'ਮਾੜੀ' ਸ਼੍ਰੇਣੀ ਵਿੱਚ ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅੰਕੜਿਆਂ ਅਨੁਸਾਰ, ਰਾਸ਼ਟਰੀ ਰਾਜਧਾਨੀ ਵਿੱਚ ਵੀਰਵਾਰ ਸਵੇਰੇ 7 ਵਜੇ ਏਅਰ ਕੁਆਲਿਟੀ ਇੰਡੈਕਸ (AQI) 226 ਦਰਜ ਕੀਤਾ ਗਿਆ, ਜੋ ਕਿ 'ਮਾੜੀ' ਸ਼੍ਰੇਣੀ ਵਿੱਚ ਆਉਂਦਾ ਹੈ।
ਇਹ ਵੀ ਪੜ੍ਹੋ : 'ਨੀਲਾ ਡਰੰਮ' ਕਾਂਡ ਵਾਲੀ ਮੁਸਕਾਨ ਦੀ ਧੀ ਨੂੰ ਗੋਦ ਲਏਗਾ ਮੁੰਬਈ ਦਾ ਇਹ ਇਨਫਲੁਐਂਸਰ, ਕੋਰਟ 'ਚ ਦਿੱਤੀ ਅਰਜ਼ੀ
ਇਸ ਤੋਂ ਇੱਕ ਦਿਨ ਪਹਿਲਾਂ ਬੁੱਧਵਾਰ ਸਵੇਰੇ ਦਿੱਲੀ ਵਿਚ ਇਸ ਸੀਜ਼ਨ ਦਾ ਪਹਿਲਾ 'ਖ਼ਰਾਬ' ਹਵਾ ਗੁਣਵੱਤਾ ਵਾਲਾ ਦਿਨ ਦਰਜ ਕੀਤਾ। ਦੁਸਹਿਰੇ ਦੇ ਜਸ਼ਨਾਂ ਤੋਂ ਬਾਅਦ ਚਲਾਏ ਗਏ ਪਟਾਕਿਆਂ ਨਾਲ ਰਾਤ ਭਰ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਧੂੰਏਂ ਦੀ ਮੋਟੀ ਪਰਤ ਛਾਈ ਰਹੀ। ਸੀਪੀਸੀਬੀ ਦੇ ਅਨੁਸਾਰ, ਜਹਾਂਗੀਰਪੁਰੀ ਵਿੱਚ AQI 309 ਅਤੇ ਚਾਂਦਨੀ ਚੌਕ ਵਿੱਚ 307 ਦਰਜ ਕੀਤਾ ਗਿਆ, ਜੋ ਦੋਵੇਂ 'ਬਹੁਤ ਮਾੜੇ' ਸ਼੍ਰੇਣੀ ਵਿੱਚ ਆਉਂਦੇ ਹਨ।
ਇਹ ਵੀ ਪੜ੍ਹੋ : ਦੀਵਾਲੀ 'ਤੇ ਸਰਕਾਰੀ ਮੁਲਾਜ਼ਮਾਂ ਦੀ ਬੱਲੇ-ਬੱਲੇ ! 63 ਫ਼ੀਸਦੀ ਹੋਵੇਗਾ DA, ਤਨਖ਼ਾਹ 'ਚ ਵੀ ਹੋਵੇਗਾ ਬੰਪਰ ਵਾਧਾ
ਅਲੀਪੁਰ ਵਿੱਚ AQI 273, ਆਨੰਦ ਵਿਹਾਰ ਵਿੱਚ 237, ਅਸ਼ੋਕ ਵਿਹਾਰ ਵਿੱਚ 223, ਬਵਾਨਾ ਵਿੱਚ 275, ਪਟਪੜਗੰਜ ਵਿੱਚ 298, ਰੋਹਿਣੀ ਵਿੱਚ 291, ਵਜ਼ੀਰਪੁਰ ਵਿੱਚ 253, ਅਕਸ਼ਰਧਾਮ ਵਿੱਚ 237 ਅਤੇ ITO ਵਿੱਚ 280 ਦਰਜ ਕੀਤਾ ਗਿਆ; ਇਹ ਸਾਰੇ 'ਮਾੜੇ' ਸ਼੍ਰੇਣੀ ਵਿੱਚ ਆਉਂਦੇ ਹਨ। ਬੁੱਧਵਾਰ ਸਵੇਰੇ 10 ਵਜੇ ਦਿੱਲੀ ਦਾ AQI ਵੱਧ ਕੇ 238 ਹੋ ਗਿਆ, ਜੋ ਕਿ ਮੰਗਲਵਾਰ ਦੁਪਹਿਰ ਦੇ 179 ਤੋਂ 59 ਅੰਕ ਵੱਧ ਹੈ। 'ਮਾੜੀ' ਸ਼੍ਰੇਣੀ ਵਿੱਚ ਹਵਾ ਦੀ ਗੁਣਵੱਤਾ ਨਾਲ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਨੇ ਬੁੱਧਵਾਰ ਨੂੰ ਦਿੱਲੀ-NCR ਵਿੱਚ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ (GRAP) ਦੇ ਪਹਿਲੇ ਪੜਾਅ (ਪੜਾਅ 1) ਨੂੰ ਲਾਗੂ ਕੀਤਾ।
ਇਹ ਵੀ ਪੜ੍ਹੋ : ਦੀਵਾਲੀ 'ਤੇ ਚਲਾਏ ਜਾਣਗੇ 'ਗ੍ਰੀਨ ਪਟਾਕੇ', ਸਮਾਂ ਕੀਤਾ ਤੈਅ, ਕਾਂਗੜਾ ਪ੍ਰਸ਼ਾਸਨ ਦਾ ਅਹਿਮ ਫੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
