ਦਿੱਲੀ ''ਚ ਹਵਾ ਪ੍ਰਦੂਸ਼ਣ ਦਾ ਪੱਧਰ ਹੋਇਆ ਘੱਟ ਪਰ ਚੌਕਸ ਰਹਿਣ ਦੀ ਲੋੜ : ਗੋਪਾਲ ਰਾਏ
Sunday, Nov 19, 2023 - 02:46 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਐਤਵਾਰ ਨੂੰ ਕਿਹਾ ਕਿ ਪਿਛਲੇ 2 ਦਿਨਾਂ 'ਚ ਦਿੱਲੀ 'ਚ ਹਵਾ ਦੀ ਗੁਣਵੱਤਾ 'ਚ ਸੁਧਾਰ ਦੇਖਿਆ ਗਿਆ ਹੈ, ਫਿਰ ਵੀ ਲੋਕਾਂ ਨੂੰ ਚੌਕਸ ਰਹਿਣ ਅਤੇ ਪ੍ਰਦੂਸ਼ਣ ਕੰਟਰੋਲ ਸੰਬੰਧੀ ਸਾਰੇ ਉਪਾਵਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ। ਰਾਏ ਨੇ ਕਿਹਾ ਕਿ ਦੀਵਾਲੀ ਤੋਂ ਠੀਕ ਪਹਿਲੇ ਮੀਂਹ ਅਤੇ ਅਨੁਕੂਲ ਮੌਸਮ ਸੰਬੰਧੀ ਸਥਿਤੀਆਂ ਕਾਰਨ ਹਵਾ ਦੀ ਗੁਣਵੱਤਾ 'ਚ ਜੋ ਸੁਧਾਰ ਹੋਇਆ ਸੀ, ਲੋਕਾਂ ਵਲੋਂ ਪਟਾਕੇ ਚਲਾਉਣ ਕਾਰਨ ਉਸ 'ਚ ਨੁਕਸਾਨ ਹੋਇਆ ਹੈ। ਮੰਤਰੀ ਨੇ ਕਿਹਾ,''ਹਾਲੀਆ ਸੁਧਾਰਾਂ ਦੇ ਬਾਵਜੂਦ, ਲੋਕਾਂ ਨੂੰ ਚੌਕਸ ਰਹਿਣ ਅਤੇ ਹਵਾ ਪ੍ਰਦੂਸ਼ਣ ਕੰਟਰੋਲ ਸੰਬੰਧੀ ਸਾਰੇ ਉਪਾਵਾਂ ਦੀ ਪਾਲਣਾ ਕਰਨਾ ਮਹੱਤਵਪੂਰਨ ਹੈ।''
ਇਹ ਵੀ ਪੜ੍ਹੋ : ਚੋਣ ਸਭਾ 'ਚ ਡਿਊਟੀ ਲਈ ਜਾ ਰਹੇ ਪੁਲਸ ਮੁਲਾਜ਼ਮਾਂ ਨਾਲ ਵਾਪਰਿਆ ਭਿਆਨਕ ਹਾਦਸਾ, 5 ਦੀ ਮੌਤ
ਅਨੁਕੂਲ ਵਾਯੂਮੰਡਲ ਹਾਲਾਤ ਕਾਰਨ ਦਿੱਲੀ ਅਤੇ ਇਸ ਦੇ ਨੇੜੇ-ਤੇੜੇ ਦੇ ਇਲਾਕਿਆਂ 'ਚ ਐਤਵਾਰ ਨੂੰ ਹਵਾ ਦੀ ਗੁਣਵੱਤਾ 'ਚ ਸੁਧਾਰ ਦੇਖਿਆ ਗਿਆ। ਸਵੇਰੇ 7 ਵਜੇ ਸ਼ਹਿਰ ਦਾ 'ਹਵਾ ਗੁਣਵੱਤਾ ਸੂਚਕਾਂਕ' (ਏ.ਕਿਊ.ਆਈ.) 290 ਸੀ। ਇਸ ਤੋਂ ਪਹਿਲਾਂ ਸ਼ਨੀਵਾਰ, ਸ਼ੁੱਕਰਵਾਰ ਅਤੇ ਵੀਰਵਾਰ ਨੂੰ ਏ.ਕਿਊ.ਆਈ. 319, 405 ਅਤੇ 419 ਦਰਜ ਕੀਤਾ ਸੀ। ਜ਼ੀਰੋ ਤੋਂ 50 ਦਰਮਿਆਨ ਏ.ਕਿਊ.ਆਈ. ਨੂੰ 'ਚੰਗਾ', 51 ਤੋਂ 100 ਦਰਮਿਆਨ 'ਸੰਤੋਸ਼ਜਨਕ', 101 ਤੋਂ 200 ਦਰਮਿਆਨ 'ਮੱਧਮ', 201 ਤੋਂ 300 ਦਰਮਿਆਨ 'ਖ਼ਰਾਬ', 301 ਤੋਂ 400 ਦਰਮਿਆਨ 'ਬਹੁਤ ਖ਼ਰਾਬ', 401 ਤੋਂ 500 ਦਰਮਿਆਨ 'ਗੰਭੀਰ' ਅਤੇ 450 ਤੋਂ ਉੱਪਰ ਨੂੰ 'ਬੇਹੱਦ ਗੰਭੀਰ' ਮੰਨਿਆ ਜਾਂਦਾ ਹੈ। ਹਵਾ ਪ੍ਰਦੂਸ਼ਣ ਦੇ ਪੱਧਰ 'ਚ ਗਿਰਾਵਟ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ ਕੁਝ ਨਿਰਮਾਣ ਗਤੀਵਿਧੀਆਂ ਅਤੇ ਦਿੱਲੀ 'ਚ ਪ੍ਰਦੂਸ਼ਣ ਫੈਲਾਉਣ ਵਾਲੇ ਟਰੱਕਾਂ ਦੇ ਪ੍ਰਵੇਸ਼ 'ਤੇ ਪਾਬੰਦੀਆਂ ਹਟਾ ਦਿੱਤੀਆਂ। ਇਹ ਉਪਾਅ ਕੇਂਦਰ ਦੀ ਹਵਾ ਪ੍ਰਦੂਸ਼ਣ ਕੰਟਰੋਲ ਯੋਜਨਾ 'ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ' (ਜੀ.ਆਰ.ਏ.ਪੀ.) ਦੇ ਚੌਥੇ ਪੜਾਅ ਦਾ ਹਿੱਸਾ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8