ਦੁਨੀਆ ’ਚ ਹੋਣ ਵਾਲੀਆਂ ਮੌਤਾਂ ਦਾ ਹਵਾ ਪ੍ਰਦੂਸ਼ਣ 5ਵਾਂ ਵੱਡਾ ਕਾਰਣ

01/09/2020 8:34:21 PM

ਨਵੀਂ ਦਿੱਲੀ (ਯੂ. ਐੱਨ. ਆਈ.)-ਦੁਨੀਆ ’ਚ ਹੋਣ ਵਾਲੀਆਂ ਮੌਤਾਂ ’ਚ ਸਭ ਤੋਂ ਵੱਡਾ 5ਵਾਂ ਕਾਰਣ ਹਵਾ ਪ੍ਰਦੂਸ਼ਣ ਹੈ ਅਤੇ ਇਹ ਕੁਪੋਸ਼ਣ ਅਤੇ ਸ਼ਰਾਬ ਨਾਲ ਹੋਣ ਵਾਲੀਆਂ ਮੌਤਾਂ ਦੇ ਅੰਕੜਿਆਂ ਨੂੰ ਵੀ ਪਾਰ ਕਰ ਗਿਆ ਹੈ। ਸਟੇਟ ਆਫ ਗਲੋਬਲ ਏਅਰ ਰਿਪੋਰਟ 2019 ’ਚ ਇਹ ਖੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ ਹਵਾ ਪ੍ਰਦੂਸ਼ਣ ਕਾਰਣ ਹੁਣ ਨੌਜਵਾਨ ਵਰਗ ਵੀ ਇਸ ਤੋਂ ਪ੍ਰਭਾਵਿਤ ਹੋ ਰਿਹਾ ਹੈ ਅਤੇ ਉਨ੍ਹਾਂ ਵਿਚ ਅਸਥਮਾ ਅਤੇ ਕੈਂਸਰ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਦੇਸ਼ ਦੇ ਵੱਕਾਰੀ ਸੰਸਥਾਨ ਟਾਟਾ ਕੈਮੀਕਲਸ ਲਿਮਟਿਡ ਨੇ ਦੇਸ਼ ’ਚ ਹਵਾ ਪ੍ਰਦੂਸ਼ਣ ਦੇ ਖਤਰੇ ਨੂੰ ਦੇਖਦਿਆਂ ਹੁਣ ਦੇਸੀ ਤਰੀਕੇ ਨਾਲ ਇਸ ਤੋਂ ਨਜਿੱਠਣ ਦੀ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਲੂਣ ਦੇ ਇਸਤੇਮਾਲ ਨਾਲ ਲੋਕਾਂ ਨੂੰ ਪ੍ਰਦੂਸ਼ਣ ਦਾ ਮੁਕਾਬਲਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ। ਟਾਟਾ ਨੇ ਇਸ ਅਨੋਖੇ ਪ੍ਰਯੋਗ ਨੂੰ ‘ਸਾਲਟ ਥੈਰੇਪੀ’ ਦਾ ਨਾਂ ਦਿੱਤਾ ਹੈ। ਟਾਟਾ ਕੈਮੀਕਲਸ ਦੇ ਖਪਤਕਾਰ ਕਾਰੋਬਾਰ ਦੇ ਮੁਖੀ ਸਾਗਰ ਬੋਕੇ ਨੇ ਦੱਸਿਆ ਕਿ ਇਹ ਸਾਲਟ ਥੈਰੇਪੀ ਸਦੀਆਂ ਤੋਂ ਘਰਾਂ ’ਚ ਇਸਤੇਮਾਲ ਕੀਤੀ ਜਾ ਰਹੀ ਸੀ ਅਤੇ ਲੋਕਾਂ ਦੇ ਗਲੇ ਅਤੇ ਛਾਤੀ ’ਚ ਜਦੋਂ ਵੀ ਕੋਈ ਮੁਸ਼ਕਲ ਹੁੰਦੀ ਸੀ ਤਾਂ ਉਹ ਲੂਣ ਦੇ ਪਾਣੀ ਦੇ ਗਰਾਰੇ ਕਰਦੇ ਸਨ ਅਤੇ ਹੁਣ ਲੂਣ ਦੇ ਇਸੇ ਕੁਦਰਤੀ ਗੁਣ ਨੂੰ ਟਾਟਾ ਨੇ ਘਰ-ਘਰ ਤਕ ਪਹੁੰਚਾਉਣ ਦੀ ਜ਼ਿੰਮੇਵਾਰੀ ਚੁੱਕੀ ਹੈ।

ਉਨ੍ਹਾਂ ਦੱਸਿਆ ਕਿ ਥੈਰੇਪੀ ’ਚ ਮਰੀਜ਼ਾਂ ਨੂੰ ਲੂਣ ਦਾ ਇਸਤੇਮਾਲ ਕਰ ਕੇ ਉਨ੍ਹਾਂ ਨੂੰ ਭਾਫ ਦੇ ਰੂਪ ’ਚ ਲੈਣਾ ਪੈਂਦਾ ਹੈ ਅਤੇ ਜਿਨ੍ਹਾਂ ਮਰੀਜ਼ਾਂ ਦੀ ਛਾਤੀ ’ਚ ਬਲਗਮ ਜ਼ਿਆਦਾ ਜੰਮ ਜਾਂਦੀ ਹੈ, ਸਟੀਮ ਯੁਕਤ ਨਕਮ ਉਨ੍ਹਾਂ ਦੀ ਸਾਹ ਨਾਲੀਆਂ ਨੂੰ ਖੋਲ੍ਹ ਦਿੰਦਾ ਹੈ। ਹੁਣ ਕੰਪਨੀ ਨੇ ਇਸ ਵਿਚ ਥੋੜ੍ਹਾ ਬਦਲਾਅ ਕਰਦੇ ਹੋਏ ਇਕ ਖਾਸ ਵਾਹਨ ਦੇ ਅੰਦਰ ਕੁਝ ਲੈਂਪ ਲਾਏ ਹਨ, ਜਿਸ ਦੇ ਚਾਰੇ ਪਾਸੇ ਨਮਕ ਦੀ ਇਕ ਪਰਤ ਹੈ ਅਤੇ ਇਸ ਵਿਚ ਵਿਸ਼ੇਸ਼ ਲੈਂਪਾਂ ਰਾਹੀਂ ਇਸ ਨੂੰ ਬਹੁਤ ਘੱਟ ਗਰਮ ਕਰ ਕੇ ਸਟੀਮ ’ਚ ਬਦਲਿਆ ਜਾਂਦਾ ਹੈ ਅਤੇ ਇਹ ਸਾਹ ਰਾਹੀਂ ਅੰਦਰ ਜਾ ਕੇ ਸਾਹ ਦੀਆਂ ਨਾੜੀਆਂ ਨੂੰ ਖੋਲ੍ਹ ਦਿੰਦਾ ਹੈ।


Karan Kumar

Content Editor

Related News