ਹਵਾ ਪ੍ਰਦੂਸ਼ਣ ਨਾਲ ਜੁੜਿਆ ਹੈ ਦਿਲ ਦੇ ਰੋਗਾਂ ਦਾ ਖਤਰਾ
Sunday, Nov 10, 2019 - 02:47 AM (IST)
ਨਵੀਂ ਦਿੱਲੀ – ਤੇਲੰਗਾਨਾ ਦੇ ਹੈਦਰਾਬਾਦ ’ਚ ਕਰਵਾਏ ਗਏ ਇਕ ਅਧਿਐਨ ਅਨੁਸਾਰ ਹਵਾ ਪ੍ਰਦੂਸ਼ਣ ਦੇ ਕਾਰਨ ਦਿਲ ਦਾ ਦੌਰਾ ਪੈਣ ਵਰਗੀਆਂ ਸਮੱਸਿਆਵਾਂ ਦਾ ਖਤਰਾ ਜ਼ਿਆਦਾ ਹੋ ਸਕਦਾ ਹੈ। ਇੰਟਰਨੈਸ਼ਨਲ ਜਰਨਲ ਆਫ ਐਪੀਡੇਮੀਓਲਾਜੀ ’ਚ ਛਪੇ ਅਧਿਐਨ ਤੇਲੰਗਾਨਾ ’ਚ ਹਵਾ ਪ੍ਰਦੂਸ਼ਣ ਦੇ ਦਿਲ ਸਬੰਧੀ ਸਿਹਤ ਪ੍ਰਭਾਵਾਂ ’ਤੇ ਇਕ ਪ੍ਰਾਜੈਕਟ ਦਾ ਹਿੱਸਾ ਸਨ, ਜਿਸ ਦਾ ਮਕਸਦ ਹਵਾ ’ਚ ਪਾਰਟੀਕੁਲੇਟ ਮੈਟਰ (ਪੀ. ਐੱਮ.) ਦੇ ਪੱਧਰ ’ਤੇ ਦਿਲ ਸਬੰਧੀ ਰੋਗਾਂ ਦੇ ਖਤਰੇ ਵਿਚਾਲੇ ਸਬੰਧ ਦਾ ਵਿਸ਼ਲੇਸ਼ਣ ਕਰਨਾ ਸੀ। ਅਧਿਐਨ ਅਨੁਸਾਰ ਵਾਤਾਵਰਣ ’ਚ ਅਤੇ ਘਰ ਦੇ ਅੰਦਰ ਹਵਾ ਪ੍ਰਦੂਸ਼ਣ ਦਾ ਪੱਧਰ ਕਰਾਟਿਡ ਇੰਟਿਮਾ-ਮੀਡੀਆ ਥਿਕਨੈੱਸ (ਸੀ. ਆਈ. ਐੱਮ. ਟੀ.) ਨਾਲ ਜੁੜਿਆ ਹੈ। ਚੇਨਈ ’ਚ ਸ੍ਰੀ ਰਾਮ ਚੰਦਰ ਯੂਨੀਵਰਸਿਟੀ ਦੇ ਖੋਜਕਰਤਾਵਾਂ ਸਮੇਤ ਮਾਹਰਾਂ ਨੇ ਕਿਹਾ ਕਿ ਸੀ. ਆਈ. ਐੱਮ. ਟੀ. ਕਰਾਟਿਡ ਜਾਂ ਗਰਦਨ ਦੀ ਧਮਨੀ ਦੀਆਂ ਦੋ ਅੰਦਰੂਨੀ ਸਤਿਹ ਦੀ ਚੌੜਾਈ ਹੈ। ਇਹ ਧਮਨੀ ਦਿਮਾਗ, ਚਿਹਰੇ ਤੇ ਗਰਦਨ ਨੂੰ ਖੂਨ ਪਹੁੰਚਾਉਂਦੀ ਹੈ। ਅਧਿਐਨ ਤਹਿਤ ਖੋਜਕਰਤਾਵਾਂ ਦੇ ਇਕ ਕੌਮਾਂਤਰੀ ਦਲ ਨੇ ਹੈਦਰਾਬਾਦ ਦੇ ਇਕ ਖੇਤਰ ਦੇ 3372 ਲੋਕਾਂ ’ਤੇ ਸੀ. ਆਈ. ਐੱਮ. ਟੀ. ਦਾ ਆਂਕਲਣ ਕੀਤਾ ਤੇ ਹਵਾ ਪ੍ਰਦੂਸ਼ਣ ਨਾਲ ਹੋਣ ਵਾਲੇ ਅਸਰ ਦਾ ਅਨੁਮਾਨ ਲਾਇਆ। ਅਧਿਐਨ ਅਨੁਸਾਰ ਲੋਕਾਂ ਨੇ ਆਪਣੇ ਖਾਣ ਵਾਲੇ ਤੇਲ ਦੀ ਵੀ ਜਾਣਕਾਰੀ ਦਿੱਤੀ। ਅਧਿਐਨ ਦੇ ਨਤੀਜੇ ਦੱਸਦੇ ਹਨ ਕਿ ਸਾਲਾਨਾ ਪੱਧਰ ’ਤੇ ਪੀ. ਐੱਮ. 2.5 ਕਣਾਂ ਦਾ ਜ਼ਿਆਦਾ ਅਸਰ ਜ਼ਿਆਦਾ ਸੀ. ਆਈ. ਐੱਮ. ਟੀ. ਨਾਲ ਜੁੜਿਆ ਹੈ, ਜੋ ਖਾਸ ਤੌਰ ’ਤੇ 40 ਸਾਲਾਂ ਤੋਂ ਵੱਧ ਉਮਰ ਦੇ ਲੋਕਾਂ ’ਚ ਹੁੰਦਾ ਹੈ।