ਹਵਾ ਪ੍ਰਦੂਸ਼ਣ ’ਤੇ ਹੋ ਰਹੀ ਬਹਿਸ ਮੌਕੇ ਸੰਸਦ ’ਚ ਮੈਂਬਰਾਂ ਨੇ ਗਾਏ ਬਾਲੀਵੁੱਡ ਗਾਣੇ

Friday, Nov 22, 2019 - 01:06 PM (IST)

ਹਵਾ ਪ੍ਰਦੂਸ਼ਣ ’ਤੇ ਹੋ ਰਹੀ ਬਹਿਸ ਮੌਕੇ ਸੰਸਦ ’ਚ ਮੈਂਬਰਾਂ ਨੇ ਗਾਏ ਬਾਲੀਵੁੱਡ ਗਾਣੇ

ਨਵੀਂ ਦਿੱਲੀ— ਦਿੱਲੀ ’ਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਵੀਰਵਾਰ ਨੂੰ ਰਾਜਸਭਾ ’ਚ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਕਾਫੀ ਸਮੇਂ ਤੱਕ ਬਹਿਸ ਹੁੰਦੀ ਰਹੀ। ਲੋਕ ਸਭਾ ’ਚ ਸੰਸਦ ਮੈਂਬਰਾਂ ਨੇ ਬਾਲੀਵੁੱਡ ਗਾਣੇ ਗਾਂ ਕੇ ਇਸ ਦਾ ਇਕ-ਦੂਜੇ ਨੂੰ ਜਵਾਬ ਦਿੱਤਾ। ਸੰਗਰੂਰ ਤੋਂ ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਲੋਕ ਸਭਾ 'ਚ ਪ੍ਰਦੂਸ਼ਣ ਦੇ ਮੁੱਦੇ ਨੂੰ ਲੈ ਕੇ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਪ੍ਰਦੂਸ਼ਣ ਹੋਣ ਦਾ ਮੁੱਖ ਕਾਰਨ ਪਰਾਲੀ ਹੈ। ਦਿੱਲੀ ’ਚ ਵੱਧ ਰਹੇ ਪ੍ਰਦੂਸ਼ਣ ਦਾ ਕਾਰਨ ਪੰਜਾਬ ਨਹੀਂ ਹੈ। ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਸਾੜਨ ’ਤੇ ਜੁਰਮਾਨਾ ਲਾਇਆ ਜਾ ਰਿਹਾ ਹੈ, ਜੋ ਗਲਤ ਹੈ। 

ਇਸ ਦੌਰਾਨ ਹਰਿਆਣਾ ਦੀ ਸੰਸਦ ਸੁਨੀਤਾ ਦੁੰਗਲ ਨੇ ਕਿਹਾ ਕਿ ਪਹਿਲੇ ਸਮੇਂ ’ਚ ਹਵਾ ’ਤੇ ਬਹੁਤ ਸਾਰੇ ਗਾਣੇ ਗਾਏ ਜਾਂਦੇ ਸਨ। ਉਨ੍ਹਾਂ ਨੇ ਹਵਾ ’ਤੇ ਗਾਣੇ ਸੁਣਾਏ ਜਿਵੇਂ - ਜਬ ਚਲੀ ਠੰਡੀ ਹਵਾ...ਜਬ ਉਠੀ ਕਾਲੀ ਘਟਾ...,‘ਹਵਾ ਹਵਾ, ਐ ਹਵਾ, ਖੁਸ਼ਬੂ ਲੁਟਾ ਦੇ...,ਵਰਗੇ ਗਾਣੇ ਸ਼ੁੱਧ ਹਵਾ ’ਚ ਹੀ ਬਣਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਦੀ ਹਵਾ ਇਨ੍ਹੀਂ ਜ਼ਿਆਦਾ ਪ੍ਰਦੂਸ਼ਿਤ ਹੋ ਚੁੱਕੀ ਹੈ ਕਿ ਅਜਿਹੇ ਗਾਣੇ ਕਿਸੇ ਦੇ ਦਿਮਾਗ ’ਚ ਨਹੀਂ ਆ ਸਕਦੇ। ਇਸ ਦੌਰਾਨ ਭਾਜਪਾ ਦੀ ਉਮੀਦਵਾਰ ਬਾਬੁਲ ਸੁਪਰਿਓ ਨੇ ਵੀ ‘ਹਵਾ ਕੇ ਸਾਥ ਸਾਥ, ਘਟਾ ਕੇ ਸੰਗ ਸੰਗ, ਓ ਸਾਥੀ ਚੱਲ..’ ਗਾਣਾ ਸੁਣਾਇਆ।


author

rajwinder kaur

Content Editor

Related News