Air India ਦਾ ਪਲੇਨ ਕ੍ਰੈਸ਼; ਸਾਬਕਾ CM ਵਿਜੇ ਰੂਪਾਨੀ ਵੀ ਸਨ ਸਵਾਰ

Thursday, Jun 12, 2025 - 03:03 PM (IST)

Air India ਦਾ ਪਲੇਨ ਕ੍ਰੈਸ਼; ਸਾਬਕਾ CM ਵਿਜੇ ਰੂਪਾਨੀ ਵੀ ਸਨ ਸਵਾਰ

ਅਹਿਮਦਾਬਾਦ- ਅਹਿਮਦਾਬਾਦ ਹਵਾਈ ਅੱਡੇ 'ਤੇ ਲੰਡਨ ਜਾ ਰਿਹਾ ਏਅਰ ਇੰਡੀਆ ਦਾ ਜਹਾਜ਼ ਕ੍ਰੈਸ਼ ਹੋ ਗਿਆ। ਉੱਥੇ ਹੀ ਸੂਤਰਾਂ ਨੇ ਦੱਸਿਆ ਕਿ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਵੀਰਵਾਰ ਨੂੰ ਅਹਿਮਦਾਬਾਦ ਹਵਾਈ ਅੱਡੇ ਕੋਲ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ 'ਚ ਸਵਾਰ ਸਨ। ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਇਸ ਹਾਦਸੇ 'ਚ ਰੂਪਾਨੀ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਵਿਜੇ ਰੂਪਾਨੀ ਦੇ ਕਰੀਬੀ ਨੇ ਦੱਸਿਆ ਕਿ ਉਹ ਆਪਣੀ ਧੀ ਨੂੰ ਮਿਲਣ ਆ ਰਹੇ ਸਨ। ਰੂਪਾਨੀ ਦੀ 12 ਨੰਬਰ ਸੀਟ ਸੀ। 

ਦੱਸਿਆ ਜਾ ਰਿਹਾ ਹੈ ਕਿ ਏਅਰ ਇੰਡੀਆ ਦਾ ਇਹ ਜਹਾਜ਼ ਉਡਾਣ ਭਰਨ ਦੇ ਕੁਝ ਹੀ ਦੇਰ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ। ਬੋਇੰਗ 787-8 ਡ੍ਰੀਮਲਾਈਨਗਰ ਨਾਮੀ ਇਸ ਜਹਾਜ਼ 'ਚ 230 ਯਾਤਰੀ ਸਨ ਅਤੇ 12 ਚਾਲਕ ਦਲ ਦੇ ਮੈਂਬਰਾਂ ਸਮੇਤ 242 ਲੋਕ ਸਵਾਰ ਸਨ। ਜਹਾਜ਼ ਕ੍ਰੈਸ਼ ਹੁੰਦੇ ਹੀ ਅੱਗ ਲੱਗ ਗਈ। ਖੇਤਰ ਤੋਂ ਪ੍ਰਾਪਤ ਦ੍ਰਿਸ਼ਾਂ 'ਚ ਹਵਾ 'ਚ ਕਾਲਾ ਧੂੰਆਂ ਦਿਖਾਈ ਦੇ ਰਿਹਾ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News