ਏਅਰ ਇੰਡੀਆ ਦੀਆਂ ਹਾਂਗਕਾਂਗ ਜਾਣ ਵਾਲੀਆਂ ਉਡਾਣਾਂ ਹੋਈਆਂ ਰੱਦ
Tuesday, Aug 18, 2020 - 06:38 PM (IST)
ਨਵੀਂ ਦਿੱਲੀ — ਏਅਰ ਇੰਡੀਆ ਦੀਆਂ ਉਡਾਣਾਂ ਨੂੰ ਹਾਂਗਕਾਂਗ 'ਚ ਪ੍ਰਵੇਸ਼ ਕਰਨ ਲਈ 2 ਹਫਤਿਆਂ ਲਈ ਰੋਕ ਦਿੱਤਾ ਗਿਆ ਹੈ। ਏਅਰ ਇੰਡੀਆ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਏਅਰ ਇੰਡੀਆ ਨੂੰ ਸੋਮਵਾਰ ਨੂੰ ਆਪਣੀ ਦਿੱਲੀ ਤੋਂ ਹਾਂਗਕਾਂਗ ਲਈ ਉਡਾਣ ਰੱਦ ਕਰਨੀ ਪਈ। ਦਰਅਸਲ ਹਾਂਗਕਾਂਗ ਦੀ ਸਰਕਾਰ ਨੇ ਕੁਝ ਪਾਬੰਦੀਆਂ ਲਗਾਈਆਂ ਹਨ। ਇਸ ਲਈ ਹਾਂਗਕਾਂਗ ਤੋਂ ਦਿੱਲੀ ਲਈ ਵਾਪਸੀ ਦੀ ਉਡਾਣ ਵੀ ਨਹੀਂ ਚੱਲੀ। ਮੀਡੀਆ ਰਿਪੋਰਟਾਂ ਮੁਤਾਬਕ ਏਅਰ ਇੰਡੀਆ ਦੀ ਦਿੱਲੀ-ਹਾਂਗਕਾਂਗ ਉਡਾਣ ਵਿਚ 14 ਅਗਸਤ ਨੂੰ ਕੋਰੋਨਾ ਵਾਇਰਸ ਦੇ 11 ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਚੀਨੀ ਸਰਕਾਰ ਨੇ ਏਅਰ ਇੰਡੀਆ ਦੀਆਂ ਹਾਂਗਕਾਂਗ ਜਾਣ ਵਾਲੀਆਂ ਉਡਾਣਾਂ 'ਤੇ ਪਾਬੰਦੀ ਲਗਾਈ ਹੈ। ਏਅਰ ਇੰਡੀਆ ਦੇ ਇਕ ਅਧਿਕਾਰੀ ਨੇ ਕਿਹਾ, 'ਸਾਨੂੰ ਪਤਾ ਸੀ ਕਿ ਹਾਂਗਕਾਂਗ ਦੀ ਸਰਕਾਰ ਨੇ ਕੁਝ ਪਾਬੰਦੀਆਂ ਲਗਾਈਆਂ ਸਨ, ਜਿਸ ਕਾਰਨ ਸਾਨੂੰ ਸੋਮਵਾਰ ਦੀ ਦਿੱਲੀ-ਹਾਂਗਕਾਂਗ-ਦਿੱਲੀ ਉਡਾਣ ਰੱਦ ਕਰਨੀ ਪਈ। ਸਾਨੂੰ ਇਨ੍ਹਾਂ ਪਾਬੰਦੀਆਂ ਦਾ ਕਾਰਨ ਨਹੀਂ ਪਤਾ ਹੈ।
ਇਹ ਵੀ ਦੇਖੋ : ਹੁਣ ਰੇਲਵੇ ਸਟੇਸ਼ਨਾਂ ਦੇ ਸਟਾਲਾਂ 'ਤੇ ਨਜ਼ਰ ਆਵੇਗਾ ਇਹ ਵੱਡਾ ਬਦਲਾਅ, ਮਹਿਕਮੇ ਨੇ ਜਾਰੀ ਕੀਤੇ
#FlyAI : #ImportantUpdate
— Air India (@airindiain) August 17, 2020
Due to restrictions imposed by Hong Kong Authorities,
AI 310/315, Delhi - Hong Kong - Delhi of 18th August 2020 stands postponed. Next update in this regard will be intimated soon. Passengers may please contact Air India Customer Care for assistance.
ਚੀਨੀ ਸਰਕਾਰ ਦੇ ਇਸ ਕਦਮ ਕਾਰਨ ਭਾਰਤ ਵਿਚ ਫਸੇ ਹਜ਼ਾਰਾਂ ਹਾਂਗਕਾਂਗ ਦੇ ਯਾਤਰੀ ਪ੍ਰਭਾਵਿਤ ਹੋਏ ਹਨ। ਯਾਤਰੀਆਂ ਨੂੰ ਸੋਸ਼ਲ ਮੀਡੀਆ 'ਤੇ ਯਾਤਰਾ ਦੀਆਂ ਅਗਲੇਰੀਆਂ ਯੋਜਨਾਵਾਂ ਤਹਿ ਕਰਨ ਲਈ ਕਿਹਾ ਗਿਆ ਹੈ। ਏਅਰ ਇੰਡੀਆ ਨੇ ਇਕ ਯਾਤਰੀ ਦੇ ਟਵੀਟ ਦੇ ਜਵਾਬ ਵਿਚ ਕਿਹਾ ਕਿ ਹਾਂਗਕਾਂਗ ਦੇ ਅਧਿਕਾਰੀਆਂ ਵਲੋਂ ਲਗਾਈਆਂ ਗਈਆਂ ਪਾਬੰਦੀਆਂ ਏਅਰ ਇੰਡੀਆ 310/315 ਦੀ ਉਡਾਣ 18 ਅਗਸਤ 2020 ਨੂੰ ਦਿੱਲੀ-ਹਾਂਗਕਾਂਗ-ਦਿੱਲੀ ਮੁਲਤਵੀ ਕਰ ਦਿੱਤੀ ਗਈ ਹੈ। ਇਸ ਸਬੰਧ ਵਿਚ ਹੋਰ ਜਾਣਕਾਰੀ ਜਲਦੀ ਸਾਂਝੀ ਕੀਤੀ ਜਾਏਗੀ। ਯਾਤਰੀ ਏਅਰ ਇੰਡੀਆ ਦੇ ਕਸਟਮਰ ਕੇਅਰ 'ਤੇ ਸੰਪਰਕ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ 13 ਅਗਸਤ ਨੂੰ ਏਅਰ ਇੰਡੀਆ ਨੇ ਹਾਂਗਕਾਂਗ ਲਈ ਹੋਰ ਵਧੇਰੇ ਉਡਾਣਾਂ ਸ਼ਾਮਲ ਕਰਨ ਦੀਆਂ ਆਪਣੀਆਂ ਯੋਜਨਾਵਾਂ ਦਾ ਐਲਾਨ ।
ਇਹ ਵੀ ਦੇਖੋ : ਜ਼ਮੀਨ ਖਰੀਦਣ ਲਈ ਸਰਕਾਰ ਦੇ ਰਹੀ ਕਰਜ਼ਾ, ਨਹੀਂ ਦੇਣੀ ਪਵੇਗੀ 2 ਸਾਲ ਤੱਕ ਕੋਈ ਕਿਸ਼ਤ
ਇਹ ਵੀ ਦੇਖੋ : ਦੁਨੀਆ ਦੇ ਸਿਖ਼ਰਲੇ ਅਮੀਰਾਂ ਦੀ ਸੂਚੀ 'ਚੋਂ ਹੇਠਾਂ ਆਏ ਮੁਕੇਸ਼ ਅੰਬਾਨੀ, ਮਿਲਿਆ ਇਹ ਸਥਾਨ