ਟਿਕਟ ਕੰਫਰਮ ਹੋਣ ਦੇ ਬਾਵਜੂਦ ਵੀ ਏਅਰ ਇੰਡੀਆ ਨੇ ਨਹੀਂ ਦਿੱਤੇ ਬੋਰਡਿੰਗ ਪਾਸ, ਦਿੱਲੀ ਏਅਰਪੋਰਟ ''ਤੇ ਹੰਗਾਮਾ
Wednesday, Jun 05, 2019 - 09:13 PM (IST)

ਨਵੀਂ ਦਿੱਲੀ—ਅਜਿਹਾ ਤਾਂ ਕਦੇ ਰੇਲਵੇਂ 'ਚ ਵੀ ਨਹੀਂ ਹੋਇਆ ਜਿਵੇਂ ਕਿ ਅੱਜ ਏਅਰ ਇੰਡੀਆ 'ਚ ਹੋਇਆ। ਦੇਸ਼ ਦੀ ਸਰਕਾਰੀ ਏਅਰਲਾਈਨ ਕੰਪਨੀ ਏਅਰ ਇੰਡੀਆ ਨੇ 20 ਯਾਤਰੀਆਂ ਨੂੰ ਇਸ ਲਈ ਜਹਾਜ਼ 'ਚ ਚੜਨ ਤੋਂ ਰੋਕ ਦਿੱਤਾ ਕਿਉਂਕਿ ਸੀਟਾਂ ਭਰ ਚੁੱਕੀਆਂ ਸਨ।
ਕੰਨਫਰਮ ਟਿਕਟ, ਫਿਰ ਵੀ ਨਹੀਂ ਮਿਲਿਅ ਬੋਰਡਿੰਗ ਪਾਸ
ਦਿੱਲੀ ਦੇ ਇੰਦਰ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਏਅਰ ਇੰਡੀਆ ਦੇ ਇਨ੍ਹਾਂ ਯਾਤਰੀਆਂ ਨੂੰ ਇਹ ਕਹਿ ਕੇ ਬੋਰਡਿੰਗ ਪਾਸ ਦੇਣ ਤੋਂ ਮਨ੍ਹਾ ਕਰ ਦਿੱਤਾ ਕਿ ਦਿੱਲੀ-ਗੁਵਾਹਾਟੀ ਫਲਾਈਟ ਦੀਆਂ ਸੀਟਾਂ ਫੁਲ ਹੋ ਚੁੱਕੀਆਂ ਹਨ। ਵੱਡੀ ਗੱਲ ਇਹ ਹੈ ਕਿ ਇਨ੍ਹਾਂ ਸਾਰਿਆਂ ਕੋਲ ਫਲਾਈਟ ਦੇ ਕੰਫਰਮਡ ਟਿਕਟ ਸਨ।
#Delhi: Over 20 passengers travelling on Air India Delhi-Guwahati flight today were denied boarding passes as the flight was overbooked, claims passengers. pic.twitter.com/dAvlZMZ2B7
— ANI (@ANI) 5 June 2019
ਦਿੱਲੀ-ਗੁਵਾਹਾਟੀ ਫਲਾਈਟ 'ਚ ਓਵਰਬੁਕਿੰਗ
ਕੰਫਰਮਡ ਟਿਕਟ ਹੋਣ ਦੇ ਬਾਵਜੂਦ ਫਲਾਈਟ 'ਚ ਸਵਾਰ ਨਾ ਹੋਣ ਕਾਰਨ ਯਾਤਰੀਆਂ ਨੇ ਹਵਾਈ ਅੱਡੇ ਤੇ ਨਾਅਰੇਬਾਜ਼ੀ ਕਰ ਆਪਣੇ ਗੁੱਸਾ ਕੱਢਿਆ। ਇਨ੍ਹਾਂ 20 ਯਾਤਰੀਆਂ 'ਚੋਂ ਇਕ ਮਨੋਜ ਕੁਮਾਰ ਦਾਸ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਕੈਂਸਲੇਸ਼ਨ ਫੀ ਦੇ ਬਦਲੇ 'ਚ ਮੁਆਵਜ਼ੇ ਦੀ ਮੰਗ 'ਤੇ ਏਅਰ ਇੰਡੀਆ ਨੇ ਚੁੱਪੀ ਸਾਧ ਲਈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਵਾਹਾਟੀ ਤੋਂ ਦਿੱਲੀ ਵਾਪਸੀ ਦੀ ਟਿਕਟ ਕੈਂਸਲ ਕਰਨਾ ਪਈ ਜੋ ਏਅਰ ਵਿਸਤਾਰਾ ਦੀ ਸੀ।
ਕੰਫਰਮਡ ਟਿਕਟ ਨਾਲ ਵੀ ਯਾਤਰਾ ਦੀ ਗਾਰੰਟੀ ਨਹੀਂ!
ਦਾਸ ਨੇ ਦੱਸਿਆ ਕਿ ਵਿਸਤਾਰਾ ਦੀ ਰਿਟਰਨ ਟਿਕਟ ਕੈਂਸ ਕਰਨ ਨਾਲ ਉਨ੍ਹਾਂ ਨੂੰ ਕਰੀਬ 10,900 ਰੁਪਏ ਦਾ ਨੁਕਸਾਨ ਝੇਲਣਾ ਪਿਆ। ਉਨ੍ਹਾਂ ਨੇ ਏਅਰ ਇੰਡੀਆ ਦੇ ਟਿਕਟ ਲਈ 29,262 ਰੁਪਏ ਅਤੇ ਵਿਸਤਾਰਾ ਦੇ ਟਿਕਟ ਦੀ ਕੈਂਸਲੇਸ਼ਨ ਕਾਸਟ 10,900 ਰੁਪਏ ਦੀ ਮੰਗ ਕੀਤੀ ਪਰ ਏਅਰ ਇੰਡੀਆ ਨੇ ਉਨ੍ਹਾਂ ਦੀ ਈਮੇਲ ਦਾ ਕੋਈ ਜਵਾਬ ਨਹੀਂ ਦਿੱਤਾ। ਦਾਸ ਨੇ ਕਿਹਾ ਕਿ 'ਇਸ ਤੋਂ ਪਹਿਲਾਂ ਵਾਰ ਮੈਨੂੰ ਪਤਾ ਚੱਲਿਆ ਹੈ ਕਿ ਕੰਫਰਮਡ ਟਿਕਟ ਹੋਣ ਦੇ ਬਾਵਜੂਦ ਯਾਤਰਾ ਦੀ ਗਾਰੰਟੀ ਨਹੀਂ ਹੈ।