ਖਰੀਦਦਾਰ ਨਹੀਂ ਮਿਲਿਆ ਤਾਂ 6 ਮਹੀਨਿਆਂ ''ਚ ਬੰਦ ਹੋ ਸਕਦੀ ਹੈ ਏਅਰ ਇੰਡੀਆ

12/31/2019 12:19:13 AM

ਮੁੰਬਈ— ਵਿੱਤੀ ਸੰਕਟ 'ਚ ਫਸੀ ਸਰਕਾਰੀ ਏਅਰਲਾਈਨ ਏਅਰ ਇੰਡੀਆ ਨੂੰ ਜੇਕਰ ਖਰੀਦਦਾਰ ਨਹੀਂ ਮਿਲਿਆ ਤਾਂ ਅਗਲੇ ਸਾਲ ਜੂਨ ਤੱਕ ਉਸ ਨੂੰ ਸੰਚਾਲਨ ਬੰਦ ਕਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ। ਏਅਰ ਇੰਡੀਆ ਦੇ ਇਕ ਉੱਚ ਅਧਿਕਾਰੀ ਨੇ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ 'ਟੁਕੜਿਆਂ-ਟੁਕੜਿਆਂ' 'ਚ ਪੂੰਜੀ ਦੀ ਵਿਵਸਥਾ ਨਾਲ ਲੰਮੇ ਸਮੇਂ ਤੱਕ ਗੱਡੀ ਨਹੀਂ ਚਲਾਈ ਜਾ ਸਕਦੀ।
ਏਅਰ ਇੰਡੀਆ ਦੇ ਭਵਿੱਖ ਨੂੰ ਲੈ ਕੇ ਵਧਦੀ ਅਨਿਸ਼ਚਿਤਤਾ ਵਿਚਕਾਰ ਅਧਿਕਾਰੀ ਨੇ ਕਿਹਾ ਕਿ 12 ਛੋਟੇ ਜਹਾਜ਼ ਖੜ੍ਹੇ ਹਨ, ਇਨ੍ਹਾਂ ਨੂੰ ਫਿਰ ਤੋਂ ਚਲਾਉਣ ਲਈ ਪੂੰਜੀ ਦੀ ਲੋੜ ਹੈ। ਏਅਰਲਾਈਨ 'ਤੇ ਕਰੀਬ 60,000 ਕਰੋੜ ਰੁਪਏ ਦਾ ਕਰਜ਼ਾ ਹੈ ਅਤੇ ਸਰਕਾਰ ਵਿਨਿਵੇਸ਼ ਦੇ ਤੌਰ-ਤਰੀਕਿਆਂ 'ਤੇ ਕੰਮ ਕਰ ਰਹੀ ਹੈ। ਅਧਿਕਾਰੀ ਨੇ ਨਾਂ ਪ੍ਰਗਟ ਨਾ ਕਰਦੇ ਹੋਏ ਚਿਤਾਇਆ ਕਿ ਜੇਕਰ ਅਗਲੇ ਸਾਲ ਜੂਨ ਤੱਕ ਕੋਈ ਸੰਭਾਵਿਕ ਖਰੀਦਦਾਰ ਨਹੀਂ ਮਿਲਦਾ ਹੈ ਤਾਂ ਏਅਰ ਇੰਡੀਆ ਵੀ ਜੈੱਟ ਏਅਰਵੇਜ਼ ਦੇ ਰਸਤੇ 'ਤੇ ਜਾ ਸਕਦੀ ਹੈ।


KamalJeet Singh

Content Editor

Related News