ਮੁੰਬਈ ਤੋਂ ਅਮਰੀਕਾ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ’ਚ ਆਈ ਤਕਨੀਕੀ ਖਰਾਬੀ, 3 ਘੰਟੇ ਬਾਅਦ ਪਰਤਿਆ ਵਾਪਸ

Wednesday, Oct 22, 2025 - 06:21 PM (IST)

ਮੁੰਬਈ ਤੋਂ ਅਮਰੀਕਾ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ’ਚ ਆਈ ਤਕਨੀਕੀ ਖਰਾਬੀ, 3 ਘੰਟੇ ਬਾਅਦ ਪਰਤਿਆ ਵਾਪਸ

ਨਵੀਂ ਦਿੱਲੀ, (ਭਾਸ਼ਾ)- ਅਮਰੀਕਾ ਜਾ ਰਿਹਾ ਏਅਰ ਇੰਡੀਆ ਦਾ ਇਕ ਹਵਾਈ ਜਹਾਜ਼ ਮੰਗਲਵਾਰ ਦੇਰ ਰਾਤ ਤਕਨੀਕੀ ਖਰਾਬੀ ਕਾਰਨ ਮੁੰਬਈ ਵਾਪਸ ਆ ਗਿਆ। ਫਲਾਈਟ ਟਰੈਕਿੰਗ ਵੈੱਬਸਾਈਟ 'ਤੇ ਉਪਲੱਬਧ ਜਾਣਕਾਰੀ ਅਨੁਸਾਰ ਮੰਗਲਵਾਰ ਰਾਤ 1:50 ਵਜੇ ਉਕਤ ਹਵਾਈ ਜਹਾਜ਼ ਅਮਰੀਕਾ ਦੇ ਨੇਵਾਰਕ ਲਈ ਰਵਾਨਾ ਹੋਇਆ। ਬੋਇੰਗ 777 ਜਹਾਜ਼ ਤਿੰਨ ਘੰਟੇ ਤੋਂ ਵੱਧ ਸਮੇਂ ਤਕ ਹਵਾ ’ਚ ਰਹਿਣ ਤੋਂ ਬਾਅਦ ਵਾਪਸ ਆਇਆ।

ਏਅਰਲਾਈਨ ਨੇ ਇਕ ਬਿਆਨ ’ਚ ਕਿਹਾ ਕਿ ਜਹਾਜ਼ ਮੁੰਬਈ ’ਚ ਸੁਰੱਖਿਅਤ ਉਤਰਿਆ। ਉਸ ਦੀ ਜ਼ਰੂਰੀ ਜਾਂਚ ਕੀਤੀ ਗਈ। ਏਅਰਲਾਈਨ ਨੇ ਕਿਹਾ ਕਿ ਏ. ਆਈ. 191 ਤੇ ਏ. ਆਈ. 144 ਉਡਾਣਾਂ ਜੋ ਨੇਵਾਰਕ ਤੋਂ ਮੁੰਬਈ ਲਈ ਨਿਰਧਾਰਤ ਸਨ, ਰੱਦ ਕਰ ਦਿੱਤੀਆਂ ਗਈਆਂ ਹਨ।

ਏਅਰਲਾਈਨ ਨੇ ਕਿਹਾ ਕਿ ਸਾਰੇ ਪ੍ਰਭਾਵਿਤ ਮੁਸਾਫਰਾਂ ਨੂੰ ਮੁੰਬਈ ਦੇ ਹੋਟਲਾਂ ’ਚ ਠਹਿਰਾਇਆ ਗਿਆ ਹੈ। ਉਨ੍ਹਾਂ ਲਈ ਬਦਲਵੀਆਂ ਉਡਾਣਾਂ ਦਾ ਪ੍ਰਬੰਧ ਕੀਤਾ ਗਿਆ ਹੈ।


author

Rakesh

Content Editor

Related News