ਸ੍ਰੀ ਹੇਮਕੁੰਟ ਸਾਹਿਬ ’ਚ 3 ਫੁੱਟ ਬਰਫ, SDRF ਨੇ 6 km ਟ੍ਰੈਕ ’ਤੇ ਕੀਤਾ ਰੈਸਕਿਊ
Wednesday, Oct 08, 2025 - 12:04 AM (IST)

ਜੋਤਿਰਮੱਠ - ਸਿੱਖਾਂ ਦੇ ਪਵਿੱਤਰ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ’ਚ ਸੋਮਵਾਰ ਅਤੇ ਮੰਗਲਵਾਰ ਨੂੰ ਲਗਾਤਾਰ ਹੋਈ ਜ਼ਬਰਦਸਤ ਬਰਫਬਾਰੀ ਨੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ। ਇੱਥੇ 3 ਫੁੱਟ ਤੱਕ ਬਰਫ ਦੀ ਮੋਟੀ ਤਹਿ ਜੰਮ ਚੁੱਕੀ ਹੈ, ਜਿਸ ਨੇ ਨਾ ਸਿਰਫ ਗੁਰਦੁਆਰਾ ਸਾਹਿਬ ਨੂੰ ਚਿੱਟੀ ਚਾਦਰ ’ਚ ਲਪੇਟ ਦਿੱਤਾ ਹੈ, ਸਗੋਂ ਪੈਦਲ ਟ੍ਰੈਕ ਨੂੰ ਵੀ ਪੂਰੀ ਤਰ੍ਹਾਂ ਪਹੁੰਚ ਤੋਂ ਬਾਹਰ ਬਣਾ ਦਿੱਤਾ ਹੈ। ਇਸ ਨਾਲ ਸ੍ਰੀ ਹੇਮਕੁੰਟ ਸਾਹਿਬ ਪੈਦਲ ਰਸਤੇ ’ਤੇ 6 ਕਿਲੋਮੀਟਰ ਦਾ ਸਫਰ ਕਾਫ਼ੀ ਖਤਰਨਾਕ ਹੋ ਗਿਆ ਹੈ। ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਅਟਲਾਕੁਡੀ ਤੋਂ ਲੈ ਕੇ ਸ੍ਰੀ ਹੇਮਕੁੰਟ ਸਾਹਿਬ ਤੱਕ ਹੈ।
ਮੌਕੇ ’ਤੇ ਤਾਇਨਾਤ ਐੱਸ. ਡੀ. ਆਰ. ਐੱਫ. ਨੇ ਸੁਰੱਖਿਆ ਨੂੰ ਵੇਖਦੇ ਹੋਏ ਸ੍ਰੀ ਹੇਮਕੁੰਟ ਸਾਹਿਬ ਤੋਂ ਸਾਰੇ ਸ਼ਰਧਾਲੂਆਂ ਨੂੰ ਸੁਰੱਖਿਅਤ ਕੱਢ ਕੇ ਘਾਂਗਰੀਆ ਪਹੁੰਚਾ ਦਿੱਤਾ ਹੈ। ਦੱਸਣਯੋਗ ਹੈ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 10 ਅਕਤੂਬਰ ਨੂੰ ਬੰਦ ਹੋ ਰਹੇ ਹਨ। ਜਾਣਕਾਰਾਂ ਅਨੁਸਾਰ 15 ਸਾਲ ਬਾਅਦ ਸ੍ਰੀ ਹੇਮਕੁੰਟ ਸਾਹਿਬ ’ਚ ਅਕਤੂਬਰ ਮਹੀਨੇ ’ਚ ਬਰਫ ਡਿੱਗੀ ਹੈ।