ਚੀਨ ਦੇ ਵੁਹਾਨ ਤੋਂ 324 ਭਾਰਤੀਆਂ ਨੂੰ ਲੈ ਕੇ ਦਿੱਲੀ ਪਹੁੰਚਿਆ ਏਅਰ ਇੰਡੀਆ ਦਾ ਜਹਾਜ਼

02/01/2020 8:44:28 AM

ਨਵੀਂ ਦਿੱਲੀ — ਚੀਨ 'ਚ ਫੈਲੇ ਕੋਰੋਨਾ ਵਾਇਰਸ ਨੇ ਪਿਛਲੇ ਕੁਝ ਦਿਨਾਂ ਤੋਂ ਪੂਰੀ ਦੁਨੀਆ 'ਚ ਹਲਚਲ ਪੈਦਾ ਕੀਤੀ ਹੋਈ ਹੈ। ਕੋਰੋਨਾ ਵਾਇਰਸ ਦੇ ਕਹਿਰ ਨਾਲ ਚੀਨ 'ਚ ਹੁਣ ਤੱਕ 259 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ 11,791 ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ। ਸ਼ੁੱਕਰਵਾਰ ਦੇਰ ਰਾਤ ਇੰਡੀਆ ਦੇ ਵਿਸ਼ੇਸ਼ ਜਹਾਜ਼ ਨੇ ਚੀਨ ਦੇ ਵੁਹਾਨ ਤੋਂ 324 ਭਾਰਤੀਆਂ ਨਾਲ ਉਡਾਣ ਭਰੀ ਅਤੇ ਸ਼ਨੀਵਾਰ ਦੀ ਸਵੇਰੇ ਦਿੱਲੀ ਪਹੁੰਚ ਗਿਆ ਹੈ।

 

 

ਭਾਰਤੀ ਫੌਜ ਵਲੋਂ ਹਰਿਆਣਾ ਦੇ ਮਾਨੇਸਰ 'ਚ ਇਕ ਵਿਸ਼ੇਸ਼ ਵਾਰਡ ਬਣਾਇਆ ਗਿਆ

ਵੁਹਾਨ ਤੋਂ ਭਾਰਤ ਪਹੁੰਚਣ ਵਾਲੇ ਯਾਤਰੀਆਂ ਦੀ ਜਾਂਚ ਲਈ ਭਾਰਤੀ ਫੌਜ ਵਲੋਂ ਹਰਿਆਣਾ ਦੇ ਮਾਨੇਸਰ 'ਚ ਇਕ ਖਾਸ ਵਾਰਡ ਬਣਾਇਆ ਗਿਆ ਹੈ। ਇਸ ਵਾਰਡ ਵਿਚ ਲਗਭਗ 300 ਲੋਕਾਂ ਨੂੰ ਰੱਖਣ ਦੀ ਸਹੂਲਤ ਹੈ। ਇਸ ਵਾਰਡ 'ਚ ਵਿਦਿਆਰਥੀਆਂ ਦੀ ਡਾਕਟਰਾਂ ਅਤੇ ਕਰਮਚਾਰੀਆਂ ਦੇ ਮੈਂਬਰਾਂ ਦੀ ਇਕ ਮਾਹਰ ਟੀਮ ਵਲੋਂ ਕੁਝ ਹਫਤਿਆਂ ਤੱਕ ਨਿਗਰਾਨੀ ਕੀਤੀ ਜਾ ਸਕਦੀ ਹੈ।

ਭਾਰਤੀ ਫੌਜ ਵਲੋਂ ਇਸ ਖਾਸ ਵਾਰਡ ਨੂੰ ਲੈ ਕੇ ਕਿਹਾ ਹੈ ਕਿ ਸਕ੍ਰੀਨਿੰਗ ਅਤੇ ਵਿਸ਼ੇਸ਼ ਵਾਰਡ ਰੱਖਣ ਤੋਂ ਪਹਿਲਾਂ ਦੋ ਪ੍ਰਕਿਰਿਆਵਾਂ ਹੋਣਗੀਆਂ। ਸਭ ਤੋਂ ਪਹਿਲਾਂ ਹਵਾਈ ਅੱਡੇ 'ਤੇ ਭਾਰਤੀ ਵਿਦਿਆਰਥੀਆਂ ਦੀ ਸਕ੍ਰੀਨਿੰਗ ਕੀਤੀ ਜਾਵੇਗੀ, ਉਸ ਤੋਂ ਬਾਅਦ ਮਾਨੇਸਰ ਦੇ ਇਸ ਵਿਸ਼ੇਸ਼ ਵਾਰਡ 'ਚ ਰੱਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਸ਼ੱਕੀ ਮਿਲਿਆ ਤਾਂ ਉਸ ਨੂੰ ਇਲਾਜ ਲਈ ਬੇਸ ਹਸਪਤਾਲ ਦਿੱਲੀ ਛਾਵਣੀ 'ਚ ਆਈਸੋਲੇਸ਼ਨ ਵਾਰਡ 'ਚ ਭੇਜ ਦਿੱਤਾ ਜਾਵੇਗਾ।  


Related News