ਲਖਨਊ ’ਚ ਏਅਰ ਇੰਡੀਆ ਫਲਾਈਟ ਦੀ ਐਮਰਜੈਂਸੀ ਲੈਂਡਿੰਗ: 36000 ਫੁੱਟ ’ਤੇ ਧੂੰਆਂ, ਯਾਤਰੀਆਂ ਦੇ ਸੁੱਕੇ ਸਾਹ
Wednesday, Apr 01, 2026 - 08:30 AM (IST)
ਲਖਨਊ (ਭਾਸ਼ਾ) - ਲਖਨਊ ’ਚ ਏਅਰ ਇੰਡੀਆ ਐਕਸਪ੍ਰੈੱਸ ਦੀ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਸੋਮਵਾਰ ਸ਼ਾਮ ਫਲਾਈਟ ਪੱਛਮੀ ਬੰਗਾਲ ਦੇ ਬਾਗਡੋਗਰਾ ਤੋਂ ਦਿੱਲੀ ਜਾ ਰਹੀ ਸੀ। ਸੂਤਰਾਂ ਦੇ ਮੁਤਾਬਕ ਫਲਾਈਟ ਯੂ. ਪੀ. ਦੇ ਅੰਬੇਡਕਰਨਗਰ ਦੇ ਉੱਪਰ ਸੀ, ਓਦੋਂ ਹੀ ਪਾਇਲਟ ਦੇ ਕੈਬਿਨ ’ਚ ਧੂੰਆਂ ਮਹਿਸੂਸ ਹੋਇਆ। ਉਸ ਸਮੇਂ ਜਹਾਜ਼ 36000 ਫੁੱਟ ਦੀ ਉਚਾਈ ’ਤੇ ਸੀ। ਪਾਇਲਟ ਨੇ ਧੂੰਆਂ ਮਹਿਸੂਸ ਹੁੰਦੇ ਹੀ ਲਖਨਊ ਏਅਰ ਟ੍ਰੈਫਿਕ ਕੰਟਰੋਲ ਨੂੰ ਮੇਡੇ ਕਾਲ ਕੀਤੀ। ਮੇਡੇ ਕਾਲ ਤੋਂ ਬਾਅਦ ਯਾਤਰੀਆਂ ਨੂੰ ਆਕਸੀਜਨ ਮਾਸਕ ਉਪਲਬਧ ਕਰਾ ਦਿੱਤੇ ਗਏ।
ਇਹ ਵੀ ਪੜ੍ਹੋ - ਮਹਿੰਗਾ ਹੋਇਆ ਦੁੱਧ, ਕੀਮਤਾਂ 'ਚ ਵਾਧਾ ਹੋਣ ਨਾਲ ਇਸ ਸੂਬੇ ਦੇ ਲੋਕਾਂ ਨੂੰ ਲੱਗਾ ਵੱਡਾ ਝਟਕਾ
ਲਖਨਊ ’ਚ ਐਮਰਜੈਂਸੀ ਲੈਂਡਿੰਗ ਦੀ ਮਨਜ਼ੂਰੀ ਲੈ ਕੇ ਜਹਾਜ਼ ਨੂੰ ਸ਼ਾਮ 5.17 ਵਜੇ ਸੁਰੱਖਿਅਤ ਲੈਂਡ ਕਰਵਾਇਆ, ਓਦੋਂ ਤੋਂ ਫਲਾਈਟ ਲਖਨਊ ਦੇ ਟਰਮੀਨਲ-3 ’ਤੇ ਖੜ੍ਹੀ ਹੈ। ਫਲਾਈਟ ’ਚ 148 ਯਾਤਰੀ ਅਤੇ ਕਰੂ ਮੈਂਬਰ ਸਵਾਰ ਸਨ। ਸਾਰੇ ਸੁਰੱਖਿਅਤ ਹਨ। ਕਈ ਯਾਤਰੀਆਂ ਨੂੰ ਦੂਜੀ ਫਲਾਈਟਸ ਨਾਲ ਦਿੱਲੀ ਭੇਜ ਦਿੱਤਾ ਗਿਆ, ਜਦਕਿ ਕੁਝ ਨੂੰ ਹੋਟਲ ’ਚ ਠਹਿਰਾਇਆ ਗਿਆ ਹੈ। ਸੁਰੱਖਿਆ ਅਤੇ ਤਕਨਾਲੋਜੀ ਟੀਮਾਂ ਫਲਾਈਟ ’ਚ ਜਾਂਚ ਕਰ ਰਹੀਆਂ ਹਨ। ਸ਼ੁਰੂਆਤੀ ਜਾਂਚ ’ਚ ਧੂੰਏਂ ਜਾਂ ਅੱਗ ਦਾ ਕੋਈ ਸਪੱਸ਼ਟ ਕਾਰਨ ਸਾਹਮਣੇ ਨਹੀਂ ਆਇਆ ਹੈ। ਸੂਤਰਾਂ ਦੇ ਅਨੁਸਾਰ ਪਾਇਲਟਾਂ ਨੂੰ ਕੈਬਿਨ ਦੇ ਐਵੀਓਨਿਕ ਪੈਨਲਾਂ (ਕਾਕਪਿਟ ਦੇ ਇਲੈਕਟ੍ਰਿਕ ਪੈਨਲ) ਤੋਂ ਧੂੰਆਂ ਨਿਕਲਣ ਦਾ ਖਦਸ਼ਾ ਹੋਇਆ ਸੀ।
ਇਹ ਵੀ ਪੜ੍ਹੋ - ‘ਲਿਵ-ਇਨ ਰਿਲੇਸ਼ਨ’ ਹਿੰਦੂ ਸਮਾਜ ਲਈ ਖਤਰਨਾਕ, ਕਥਾ ਵਾਚਕ ਦੇਵਕੀਨੰਦਨ ਠਾਕੁਰ ਦਾ ਵੱਡਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
