ਏਅਰ ਇੰਡੀਆ ਦਾ ਆਪ੍ਰੇਟਿੰਗ ਖਰਚਾ 1500 ਕਰੋੜ ਘੱਟ ਹੋਇਆ : ਪੁਰੀ

08/01/2020 5:47:45 PM

ਨਵੀਂ ਦਿੱਲੀ (ਵਾਰਤਾ) : ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ ਨੇ ਪਿਛਲੇ ਇਕ ਸਾਲ 'ਚ ਖਰਚ 'ਚ ਕਟੌਤੀ ਲਈ ਕਈ ਉਪਾਅ ਕੀਤੇ ਹਨ, ਜਿਸ ਨਾਲ ਉਸ ਦੀ ਆਪ੍ਰੇਟਿੰਗ ਲਾਗਤ 1500 ਕਰੋੜ ਰੁਪਏ ਘੱਟ ਹੋਈ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸਰਕਾਰੀ ਸਮਾਚਾਰ ਚੈਨਲ ਨੂੰ ਇਕ ਇੰਟਰਵਿਊ 'ਚ ਇਹ ਜਾਣਕਾਰੀ ਦਿੱਤੀ।

ਸਰਕਾਰੀ ਏਅਰਲਾਈਨ ਦੇ ਨਿੱਜੀਕਰਣ 'ਤੇ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਏਅਰ ਇੰਡੀਆ ਦੇ ਆਪ੍ਰੇਟਿੰਗ ਦੀ ਲਾਗਤ ਇਕ ਸਾਲ 'ਚ ਕਰੀਬ 1,500 ਕਰੋੜ ਰੁਪਏ ਘੱਟ ਹੋ ਗਈ ਹੈ। ਮਾਰਗਾਂ ਅਤੇ ਤਨਖਾਹ ਢਾਂਚਿਆਂ ਨੂੰ ਤਰਕਸੰਗਤ ਬਣਾ ਕੇ ਲਾਗਤ ਘੱਟ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਏਅਰ ਇੰਡੀਆ ਦੇ ਪਾਇਲਟਾਂ ਦੀ ਤਨਖਾਹ ਨਿੱਜੀ ਜਹਾਜ਼ ਸੇਵਾ ਕੰਪਨੀਆਂ ਦੇ ਪਾਇਲਟਾਂ ਤੋਂ ਵੱਧ ਸੀ, ਇਸ ਲਈ ਇਸ 'ਚ ਕਟੌਤੀ ਕੀਤੀ ਗਈ ਹੈ। ਉਡਾਨਾਂ ਅਤੇ ਯਾਤਰੀਆਂ ਦੀ ਗਿਣਤੀ 'ਚ ਕਮੀ ਨਾਲ ਜਹਾਜ਼ ਸੇਵਾ ਕੰਪਨੀਆਂ 'ਤੇ ਦਬਾਅ ਹੈ। ਜਹਾਜ਼ ਸੇਵਾ ਕੰਪਨੀਆਂ 'ਤੇ ਦਬਾਅ ਪਹਿਲਾਂ ਵੀ ਸੀ। ਕੋਵਿਡ ਕਾਰਣ ਦਬਾਅ ਵੱਧ ਗਿਆ ਹੈ।

ਪੁਰੀ ਨੇ ਕਿਹਾ ਕਿ ਏਅਰ ਇੰਡੀਆ ਦਾ ਨਿੱਜੀਕਰਣ ਸਫਲ ਰਹਿਣ ਪ੍ਰਤੀ ਉਹ ਪੂਰੀ ਤਰ੍ਹਾਂ ਆਸਵੰਦ ਹਨ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਗੰਭੀਰ ਯਤਨ ਕਰ ਰਹੇ ਹਾਂ ਕਿਉਂਕਿ ਸਾਡੇ ਕੋਲ ਹੋਰ ਕੋਈ ਬਦਲ ਨਹੀਂ ਹੈ। ਟੈਕਸਦਾਤਾਵਾਂ ਦਾ ਪੈਸਾ ਇਕ ਏਅਰਲਾਈਨ ਨੂੰ ਚਾਲੂ ਰੱਖਣ ਲਈ ਲਗਾਉਣਾ ਸੰਭਵ ਨਹੀਂ ਹੈ, ਖਾਸ ਕਰ ਕੇ ਕੋਵਿਡ-19 ਵਰਗੀ ਮਹਾਮਾਰੀ ਦੇ ਸਮੇਂ 'ਚ ਜਦੋਂ ਵਿੱਤ ਮੰਤਰਾਲਾ ਦੇ ਸਾਹਮਣੇ ਦੂਜੀਆਂ ਪਹਿਲ ਹਨ।


cherry

Content Editor

Related News