ਹਵਾਈ ਫ਼ੌਜ ਨੇ ਕਸ਼ਮੀਰ ਭੇਜਿਆ ਲੜਾਕੂ ਜਹਾਜ਼ ਤੇਜਸ
Monday, Jul 31, 2023 - 11:24 AM (IST)
ਸ਼੍ਰੀਨਗਰ- ਭਾਰਤੀ ਹਵਾਈ ਫ਼ੌਜ ਨੇ ਜੰਮੂ-ਕਸ਼ਮੀਰ ਦੇ ਆਵੰਤੀਪੋਰਾ ਏਅਰਬੇਸ ’ਤੇ ਹਲਕੇ ਲੜਾਕੂ ਜਹਾਜ਼ ਤੇਜਸ-1 ਨੂੰ ਤਾਇਨਾਤ ਕੀਤਾ ਹੈ। ਫ਼ੌਜ ਦਾ ਕਹਿਣਾ ਹੈ ਕਿ ਉਸ ਦੇ ਪਾਇਲਟਸ ਘਾਟੀ ’ਚ ਉਡਾਣ ਦੀ ਪ੍ਰੈਕਟਿਸ ਰਹੇ ਹਨ। ਕਸ਼ਮੀਰ, ਗੁਆਂਢੀ ਦੇਸ਼ਾਂ ਚੀਨ-ਪਾਕਿਸਤਾਨ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਹੈ। ਤੇਜਸ-1 ਮਲਟੀਰੋਲ ਹਲਕਾ ਲੜਾਕੂ ਜਹਾਜ਼ ਹੈ, ਜੋ ਹਵਾਈ ਫ਼ੌਜ ਨੂੰ ਕਸ਼ਮੀਰ ਦੇ ਜੰਗਲੀ ਅਤੇ ਪਹਾੜੀ ਇਲਾਕੀਆਂ ’ਚ ਹੋਰ ਮਜ਼ਬੂਤ ਕਰੇਗਾ। ਭਾਰਤੀ ਹਵਾਈ ਫ਼ੌਜ ਕੋਲ ਇਸ ਵੇਲੇ ’ਚ 31 ਤੇਜਸ ਜਹਾਜ਼ ਹਨ। ਫੌਜ ਜੰਮੂ-ਕਸ਼ਮੀਰ ਅਤੇ ਲੱਦਾਖ ’ਚ ਆਪਣੇ ਜਹਾਜ਼ਾਂ ਨੂੰ ਪਹਿਲਾਂ ਵੀ ਲਿਜਾਂਦੀ ਰਹਿੰਦੀ ਹੈ ਤਾਂ ਕਿ ਉਨ੍ਹਾਂ ਨੂੰ ਹਿਮਾਲਿਆ ਦੀਆਂ ਘਾਟੀਆਂ ’ਚ ਉਡਾਣ ਭਰਨ ਦਾ ਤਜ਼ਰਬਾ ਮਿਲਦਾ ਰਹੇ।
ਭਾਰਤੀ ਹਵਾਈ ਫ਼ੌਜ ਤੇਜਸ ਦੀ ਸਮਰੱਥਾ ਵਧਾਉਣ ਦਾ ਪੁਰਜ਼ੋਰ ਸਮਰਥਨ ਕਰ ਰਹੀ ਹੈ। ਹਵਾਈ ਫੌਜ ਨੇ ਪਹਿਲਾਂ ਹੀ ਆਪਣੇ 2 ਸਕਵਾਡਰਨਾਂ ਨੂੰ ਇਸ ਦੇ ਇਨੀਸ਼ੀਅਲ ਅਤੇ ਫਾਈਨਲ ਆਪ੍ਰੇਸ਼ਨ ਦੀ ਮਨਜ਼ੂਰੀ ਦੇ ਦਿੱਤੀ ਹੈ। ਉੱਥੇ ਹੀ 83 ਮਾਰਕ-1 ਲਈ ਇਕ ਕਾਂਟਰੈਕਟ ਸਾਈਨ ਕੀਤਾ ਹੈ। ਇਹ ਸਾਰੇ 83 ਜਹਾਜ਼ ਇਕ ਜਾਂ ਦੋ ਸਾਲਾਂ ’ਚ ਫ਼ੌਜ ਨੂੰ ਮਿਲ ਜਾਣਗੇ। ਹਾਲਾਂਕਿ ਫ਼ੌਜ ਦੀ ਨਜ਼ਰ ਡਿਵੈੱਲਪ ਕੀਤੇ ਜਾ ਰਹੇ ਮਾਰਕ-2 ਅਤੇ ਐਡਵਾਂਸਟਡ ਮਲਟੀਰੋਲ ਕਾਂਬੈਟ ਏਅਰਕ੍ਰਾਫਟ ’ਤੇ ਵੀ ਹੈ। ਇਹ ਲੜਾਕੂ ਜਹਾਜ਼ ਪਹਿਲਾਂ ਤੋਂ ਹੀ ਪਾਕਿਸਤਾਨੀ ਅਤੇ ਚੀਨੀ ਜੇ. ਐੱਫ.-17 ਫਾਈਟਰ ਜੈੱਟ ਦੇ ਮੁਕਾਬਲੇ ਕਿਤੇ ਵੱਧ ਤਾਕਤਵਰ ਹਨ। ਇਸ ’ਚ ਹੈਮਰ ਜੁੜਣ ਨਾਲ ਇਹ ਜਹਾਜ਼ ਹੋਰ ਵਧੇਰੇ ਹਾਈਕਲਾਸ ਹੋ ਗਿਆ ਹੈ।
ਆਖਿਰ ਤੇਜਸ ਦੀ ਜ਼ਰੂਰਤ ਕਿਉਂ ਪਈ?
ਪਿਛਲੇ 5 ਦਹਾਕਿਆਂ ’ਚ 400 ਤੋਂ ਵੱਧ ਮਿਗ-21 ਜਹਾਜ਼ ਕ੍ਰੈਸ਼ ਹੋਣ ਕਾਰਨ ਭਾਰਤ ਸਰਕਾਰ ਇਸ ਨੂੰ ਰਿਪਲੇਸ ਕਰਨਾ ਚਾਹੁੰਦੀ ਸੀ। ਤੇਜਸ, ਮਿਗ-21 ਦੀ ਜਗ੍ਹਾ ਲੈਣ ’ਚ ਕਾਮਯਾਬ ਹੋਇਆ। ਭਾਰ ਘੱਟ ਹੋਣ ਦੀ ਵਜ੍ਹਾ ਨਾਲ ਇਹ ਸਮੁੰਦਰੀ ਬੇੜਿਆਂ ’ਤੇ ਵੀ ਆਸਾਨੀ ਨਾਲ ਲੈਂਡ ਅਤੇ ਟੇਕ ਆਫ ਕਰ ਸਕਦਾ ਹੈ। ਇਹੀ ਨਹੀਂ, ਇਸ ਦੀ ਹਥਿਆਰ ਲਿਜਾਣ ਦੀ ਸਮਰੱਥਾ ਮਿਗ-21 ਨਾਲੋਂ ਦੁੱਗਣੀ ਹੈ। ਸਪੀਡ ਦੀ ਗੱਲ ਕਰੀਏ ਤਾਂ ਰਾਫੇਲ ਨਾਲੋਂ 300 ਕਿਲੋਮੀਟਰ ਪ੍ਰਤੀਘੰਟਾ ਵੱਧ ਰਫ਼ਤਾਰ ਤੇਜਸ ਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8