ਬੁਖਾਰੈਸਟ ਤੋਂ 119 ਭਾਰਤੀਆਂ ਅਤੇ 27 ਵਿਦੇਸ਼ੀਆਂ ਨੂੰ ਲੈ ਕੇ ਹਿੰਡਨ ਸਟੇਸ਼ਨ ਪੁੱਜਿਆ ਹਵਾਈ ਫ਼ੌਜ ਦਾ ਜਹਾਜ਼

Thursday, Mar 10, 2022 - 11:19 AM (IST)

ਬੁਖਾਰੈਸਟ ਤੋਂ 119 ਭਾਰਤੀਆਂ ਅਤੇ 27 ਵਿਦੇਸ਼ੀਆਂ ਨੂੰ ਲੈ ਕੇ ਹਿੰਡਨ ਸਟੇਸ਼ਨ ਪੁੱਜਿਆ ਹਵਾਈ ਫ਼ੌਜ ਦਾ ਜਹਾਜ਼

ਨਵੀਂ ਦਿੱਲੀ (ਭਾਸ਼ਾ)- ਭਾਰਤੀ ਹਵਾਈ ਫ਼ੌਜ ਦਾ ਇਕ ਜਹਾਜ਼ 119 ਭਾਰਤੀਆਂ ਅਤੇ 27 ਵਿਦੇਸ਼ੀਆਂ ਨੂੰ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਤੋਂ ਲੈ ਕੇ ਵੀਰਵਾਰ ਸਵੇਰੇ ਇੱਥੇ ਹਿੰਡਨ ਹਵਾਈ ਫ਼ੌਜ ਸਟੇਸ਼ਨ ਉਤਰਿਆ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਕਿਹਾ ਕਿ ਯੂਕ੍ਰੇਨ 'ਤੇ 24 ਫਰਵਰੀ ਤੋਂ ਸ਼ੁਰੂ ਹੋਏ ਰੂਸ ਦੇ ਫ਼ੌਜ ਹਮਲੇ ਕਾਰਨ ਇਹ ਭਾਰਤੀ ਅਤੇ ਵਿਦੇਸ਼ੀ ਨਾਗਰਿਕ ਜੰਗ ਪ੍ਰਭਾਵਿਤ ਦੇਸ਼ 'ਚ ਫਸੇ ਹੋਏ ਸਨ। ਯੂਕ੍ਰੇਨ ਤੋਂ ਲੋਕਾਂ ਨੂੰ ਕੱਢਣ ਲਈ ਸੰਚਾਲਿਤ ਕੀਤੀ ਗਈ ਇਹ ਹਵਾਈ ਫ਼ੌਜ ਦੀ 17ਵੀਂ ਉਡਾਣ ਸੀ।

ਯੂਕ੍ਰੇਨ ਦਾ ਹਵਾਈ ਖੇਤਰ 24 ਫਰਵਰੀ ਤੋਂ ਬੰਦ ਹੈ। ਅਜਿਹੇ 'ਚ ਭਾਰਤ ਰੋਮਾਨੀਆ, ਹੰਗਰੀ, ਸਲੋਵਾਕੀਆ ਅਤੇ ਪੋਲੈਂਡ ਵਰਗੇ ਯੂਕ੍ਰੇਨ ਦੇ ਗੁਆਂਢੀ ਦੇਸ਼ਾਂ ਰਾਹੀਂ ਆਪਣੇ ਨਾਗਰਿਕਾਂ ਨੂੰ ਬਾਹਰ ਕੱਢ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਹਵਾਈ ਫ਼ੌਜ ਦਾ ਸੀ-17 ਫ਼ੌਜ ਆਵਾਜਾਈ ਜਹਾਜ਼ ਵੀਰਵਾਰ ਨੂੰ ਸਵੇਰੇ ਕਰੀਬ 5.40 ਵਜੇ ਹਿੰਡਨ ਹਵਾਈ ਫ਼ੌਜ ਸਟੇਸ਼ਨ ਉਤਰਿਆ। ਉਨ੍ਹਾਂ ਦੱਸਿਆ ਕਿ ਹਵਾਈ ਫ਼ੌਜ ਸਟੇਸ਼ਨ 'ਤੇ ਵਿਦੇਸ਼ ਰਾਜ ਮੰਤਰੀ ਰਾਜ ਕੁਮਾਰ ਰੰਜਨ ਨੇ ਭਾਰਤੀਆਂ ਅਤੇ ਵਿਦੇਸ਼ੀਆਂ ਦਾ ਸੁਆਗਤ ਕੀਤਾ।


author

DIsha

Content Editor

Related News