ਰਾਜਸਥਾਨ ਦੇ ਬਾੜਮੇਰ 'ਚ ਕ੍ਰੈਸ਼ ਹੋਇਆ ਹਵਾਈ ਫੌਜ ਦਾ ਮਿਗ-21 ਬਾਈਸਨ, ਵਾਲ-ਵਾਲ ਬਚਿਆ ਪਾਇਲਟ
Wednesday, Aug 25, 2021 - 08:19 PM (IST)
ਨੈਸ਼ਨਲ ਡੈਸਕ-ਰਾਜਸਥਾਨ ਦੇ ਬਾੜਮੇਰ 'ਚ ਬੁੱਧਵਾਰ ਨੂੰ ਹਵਾਈ ਫੌਜ ਦਾ ਲੜਾਕੂ ਜਹਾਜ਼ ਮਿਗ-21 ਬਾਈਸਨ ਕ੍ਰੈਸ਼ ਹੋ ਗਿਆ। ਹਾਦਸੇ 'ਚ ਪਾਇਲਟ ਵਾਲ-ਵਾਲ ਬਚ ਗਿਆ। ਜਾਣਕਾਰੀ ਮੁਤਾਬਕ, ਬਾੜਮੇਰ 'ਚ ਟ੍ਰੇਨਿੰਗ ਦੌਰਾਨ ਮਿਗ-21 ਬਾਈਸਨ ਲੜਾਕੂ ਜਹਾਜ਼ 'ਚ ਅਚਾਨਕ ਤਕਨੀਕੀ ਖਾਮੀ ਕਾਰਨ ਇਹ ਹਾਦਸਾ ਹੋਇਆ, ਹਾਦਸੇ 'ਚ ਪਾਇਲਟ ਸੁਰੱਖਿਅਤ ਬਚ ਗਿਆ।
ਇਹ ਵੀ ਪੜ੍ਹੋ : ਨਿਊਯਾਰਕ ਦੇ ਮੇਅਰ ਨੇ ਤੂਫਾਨ ਹੈਨਰੀ ਦੇ ਕਾਰਨ ਕੀਤਾ ਐਮਰਜੈਂਸੀ ਦੀ ਸਥਿਤੀ ਦਾ ਐਲਾਨ
ਫੌਜੀ ਬੁਲਾਰੇ ਅਮਿਤਾਭ ਸ਼ਰਮਾ ਨੇ ਦੱਸਿਆ ਕਿ ਭਾਰਤੀ ਹਵਾਈ ਫੌਜ ਦਾ ਮਿਗ-21 ਬੁੱਧਵਾਰ ਸ਼ਾਮ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ 'ਚ ਹਾਦਸਾਗ੍ਰਸਤ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਪਾਇਲਟ ਨੇ ਖੁਦ ਨੂੰ ਸੁਰੱਖਿਅਤ ਤਰੀਕੇ ਨਾਲ ਜਹਾਜ਼ ਤੋਂ 'ਇਜੈਕਟ' ਕਰ ਲਿਆ। ਬੁਲਾਰੇ ਮੁਤਾਬਕ ਇਹ ਜਹਾਜ਼ ਟ੍ਰੇਨਿੰਗ ਉਡਾਣ 'ਤੇ ਸਨ।
ਇਹ ਵੀ ਪੜ੍ਹੋ : ਫਲਸਤੀਨ ਨੇ ਵੈਸਟ ਬੈਂਕ 'ਚ 24 ਪ੍ਰਦਰਸ਼ਨਕਾਰੀਆਂ ਨੂੰ ਕੀਤਾ ਗ੍ਰਿਫਤਾਰ
ਬਾੜਮੇਰ ਦੇ ਪੁਲਸ ਸੁਪਰਡੈਂਟ ਆਨੰਦ ਸ਼ਰਮਾ ਮੁਤਾਬਕ ਜਹਾਜ਼ ਭੂਰਟੀਆ ਪਿੰਡ ਨੇੜੇ ਡਿੱਗਿਆ। ਉਨ੍ਹਾਂ ਨੇ ਕਿਹਾ ਕਿ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ ਅਤੇ ਪੁਲਸ ਮੌਕੇ 'ਤੇ ਪਹੁੰਚ ਚੁੱਕੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।