ਕਸੌਲੀ ’ਚ ਏਅਰਫੋਰਸ ਜਵਾਨ ਨੇ ਕੀਤੀ ਖੁਦਕੁਸ਼ੀ
Wednesday, Aug 28, 2019 - 01:04 PM (IST)

ਸੋਲਨ—ਹਿਮਾਚਲ ਪ੍ਰਦੇਸ਼ ’ਚ ਸੋਲਨ ਜ਼ਿਲੇ ਦੇ ਕਸੌਲੀ ਸਥਿਤ ਏਅਰਫੋਰਸ ਸਟੇਸ਼ਨ ’ਚ ਤਾਇਨਾਤ ਇੱਕ ਜਵਾਨ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ 27 ਅਗਸਤ (ਮੰਗਲਵਾਰ) ਸ਼ਾਮ ਨੂੰ ਉਸ ਸਮੇਂ ਵਾਪਰਿਆ, ਜਦੋਂ ਏਅਰਫੋਰਸ ਜਵਾਨ ਆਪਣੇ ਰੈਸਟ ਰੂਮ ’ਚ ਬੈਠਾ ਸੀ ਅਤੇ ਖੁਦ ਨੂੰ ਗੋਲੀ ਮਾਰ ਲਈ। ਮੌਕੇ ’ਤੇ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਅਤੇ ਨਾ ਹੀ ਕਿਸੇ ਕਾਰਨ ਬਾਰੇ ਜਾਣਕਾਰੀ ਮਿਲੀ ਹੈ। ਮੌਕੇ ’ਤੇ ਪਹੁੰਚੀ ਪੁਲਸ ਨੇ ਲਾਸ਼ ਕਬਜੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਅਤੇ ਮਾਮਲਾ ਦਰਜ ਕਰਕੇ ਜਾਂਚ ’ਚ ਜੁੱਟ ਗਈ ਹੈ। ਦੱਸਿਆ ਜਾਂਦਾ ਹੈ ਕਿ ਲੀਡਿੰਗ ਏਅਰ¬ਕ੍ਰਾਫਟਮੈਨ ਕ੍ਰਿਸ਼ਣ ਨੰਦਾ ਚੌਧਰੀ ਤ੍ਰਿਪੁਰਾ ਦੇ ਜ਼ਿਲਾ ਗੋਮੰਤੀ ਦਾ ਰਹਿਣ ਵਾਲਾ ਸੀ।