ਹਵਾਈ ਫ਼ੌਜ ਦੀ ਤਾਕਤ ਵਧਾਉਣ ਭਾਰਤ 'ਚ ਆਉਣਗੇ 16 ਹੋਰ ਰਾਫ਼ੇਲ ਜਹਾਜ਼

Wednesday, Oct 28, 2020 - 10:50 AM (IST)

ਨੈਸ਼ਨਲ ਡੈਸਕ- ਚੀਨ ਨਾਲ ਚੱਲ ਰਹੇ ਸਰਹੱਦੀ ਵਿਵਾਦ ਦਰਮਿਆਨ ਭਾਰਤੀ ਹਵਾਈ ਫ਼ੌਜ ਦੀ ਤਾਕਤ 'ਚ ਵਾਧਾ ਹੋਣ ਜਾ ਰਿਹਾ ਹੈ। ਅਗਲੇ ਸਾਲ ਤੱਕ ਹਵਾਈ ਫ਼ੌਜ ਦੇ ਬੇੜੇ 'ਚ 16 ਹੋਰ ਰਾਫ਼ੇਲ ਜਹਾਜ਼ ਸ਼ਾਮਲ ਹੋ ਜਾਣਗੇ। ਭਾਰਤੀ ਹਵਾਈ ਫ਼ੌਜ ਦੇ ਬੇੜੇ 'ਚ ਹੁਣ ਤੱਕ 5 ਰਾਫ਼ੇਲ ਜਹਾਜ਼ ਸ਼ਾਮਲ ਹੋ ਚੁਕੇ ਹਨ। ਰਾਫ਼ੇਲ ਦੇ ਆਉਣ ਨਾਲ ਨਾ ਸਿਰਫ਼ ਹਵਾਈ ਫ਼ੌਜ ਦੀ ਤਾਕਤ 'ਚ ਵਾਧਾ ਹੋਵੇਗਾ ਸਗੋਂ ਦੁਸ਼ਮਣਾਂ ਦੀ ਵੀ ਨੀਂਦ ਉੱਡ ਜਾਵੇਗੀ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਫਰਾਂਸ ਤੋਂ ਤਿੰਨ ਰਾਫ਼ੇਲ ਜਹਾਜ਼ ਜਨਵਰੀ 'ਚ ਆਉਣਗੇ। ਇਸ ਤੋਂ ਇਲਾਵਾ, ਮਾਰਚ 'ਚ ਤਿੰਨ ਅਤੇ ਅਪ੍ਰੈਲ 'ਚ 7 ਰਾਫ਼ੇਲ ਫਾਈਟਰ ਜੈੱਟ ਆਉਣਗੇ। ਦਰਅਸਲ ਸਤੰਬਰ 2016 'ਚ ਭਾਰਤ ਨੇ ਫਰਾਂਸ ਸਰਕਾਰ ਅਤੇ ਦਸਾਲਟ ਏਵੀਏਸ਼ਨ ਨਾਲ 36 ਰਾਫ਼ੇਲ ਜਹਾਜ਼ਾਂ ਨੂੰ ਲੈ ਕੇ ਸਮਝੌਤਾ ਕੀਤਾ ਸੀ। ਰਾਫ਼ੇਲ ਜਹਾਜ਼ਾਂ ਦੀ ਪਹਿਲੀ ਖੇਪ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਮੌਜੂਦਗੀ 'ਚ ਅੰਬਾਲਾ ਏਅਰਬੇਸ 'ਤੇ ਹਵਾਈ ਫ਼ੌਜ 'ਚ ਅਧਿਕਾਰਤ ਤੌਰ 'ਤੇ ਸ਼ਾਮਲ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਬਿਹਾਰ 'ਚ ਵਿਧਾਨ ਸਭਾ ਦੀਆਂ 71 ਸੀਟਾਂ 'ਤੇ ਸ਼ੁਰੂ ਹੋਈਆਂ ਵੋਟਾਂ, ਜਾਣੋ ਤਾਜ਼ਾ ਸਥਿਤੀ

ਇਹ ਹੈ ਖਾਸੀਅਤ
ਰਾਫ਼ੇਲ 2 ਇੰਜਣ ਵਾਲਾ ਲੜਾਕੂ ਜਹਾਜ਼ ਹੈ।
ਰਾਫ਼ੇਲ ਆਧੁਨਿਕ ਹਥਿਆਰਾਂ ਅਤੇ ਰੱਖਿਆ ਪ੍ਰਣਾਲੀ ਨਾਲ ਲੈੱਸ ਹੈ। ਇਸ 'ਚ ਸਕੈਲਪ ਅਤੇ ਹੈਮਰ ਵਰਗੀਆਂ ਖਤਰਕਨਾਕ ਮਿਸਾਈਲਾਂ ਮੌਜੂਦ ਹਨ, ਜੋ ਪਲਕ ਝਪਕਦੇ ਹੀ ਦੁਸ਼ਮਣ ਦਾ ਨਾਸ਼ ਕਰ ਸਕਦੀਆਂ ਹਨ।
ਰੱਖਿਆ ਮਾਹਰ ਰਾਫ਼ੇਲ ਨੂੰ ਚੀਨ ਦੇ ਜੇ 20 ਤੋਂ ਬਿਹਤਰ ਮੰਨਦੇ ਹਨ। 

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ਦੇ ਬੜਗਾਮ 'ਚ ਮੁਕਾਬਲਾ, ਜੈਸ਼-ਏ-ਮੁਹੰਮਦ ਦੇ ਕਮਾਂਡਰ ਸਮੇਤ 2 ਅੱਤਵਾਦੀ ਢੇਰ

ਦੁਸ਼ਮਣ ਨੂੰ ਸਿਖਾਏਗਾ ਸਬਕ
ਰਾਫ਼ੇਲ ਲੜਾਕੂ ਜਹਾਜ਼ਾਂ ਨੂੰ 'ਓਮਨਿਰੋਲ' ਯਾਨੀ ਮਲਟੀਰੋਲ ਜਹਾਜ਼ਾਂ ਦੀ ਸ਼੍ਰੇਣੀ 'ਚ ਰੱਖਿਆ ਗਿਆ ਹੈ। 
ਇਹ ਕਿਸੇ ਵੀ ਯੁੱਧ 'ਚ ਮਹੱਤਵਪੂਰਨ ਭੂਮਿਕਾ ਅਦਾ ਕਰਨ ਦੀ ਸਮਰੱਥਾ ਰੱਖਦੇ ਹਨ। 
ਇਹ ਲੜਾਕੂ ਜਹਾਜ਼ ਹਵਾਈ ਹਮਲਾ, ਜ਼ਮੀਨ 'ਚ ਫੌਜ ਦੀ ਮਦਦ ਅਤੇ ਦੁਸ਼ਮਣ 'ਤੇ ਵੱਡੇ ਹਮਲੇ ਨੂੰ ਅੰਜਾਮ ਦੇ ਸਕਦੀ ਹੈ।
ਇਸ ਤੋਂ ਇਲਾਵਾ ਪਰਮਾਣੂੰ ਹਥਿਆਰਾਂ ਵਿਰੁੱਧ ਵੀ ਇਸ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਗ੍ਰਹਿ ਮੰਤਰਾਲੇ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼, ਕੰਟੇਨਮੈਂਟ ਜ਼ੋਨ 'ਚ 30 ਨਵੰਬਰ ਤੱਕ ਲਾਗੂ ਰਹੇਗੀ ਤਾਲਾਬੰਦੀ


DIsha

Content Editor

Related News