ਕੈਨੇਡਾ-ਭਾਰਤ ਵਿਵਾਦ ਵਿਚਾਲੇ ਹਵਾਈ ਕਿਰਾਇਆ ਚੜ੍ਹਿਆ ਅਸਮਾਨੀ, 25 ਫ਼ੀਸਦੀ ਤਕ ਹੋ ਸਕਦੈ ਵਾਧਾ
Saturday, Sep 23, 2023 - 01:25 AM (IST)
ਨੈਸ਼ਨਲ ਡੈਸਕ: ਭਾਰਤ ਅਤੇ ਕੈਨੇਡਾ ਵਿਚਾਲੇ ਵਧਦੇ ਤਣਾਅ ਦਰਮਿਆਨ ਦੋਵਾਂ ਦੇਸ਼ਾਂ ਵਿਚਾਲੇ ਹਵਾਈ ਸਫ਼ਰ ਦੇ ਕਿਰਾਏ ਵੀ ਪ੍ਰਭਾਵਿਤ ਹੋ ਰਹੇ ਹਨ। ਭਾਰਤ ਅਤੇ ਕੈਨੇਡਾ ਲਈ ਚੱਲਣ ਵਾਲੀਆਂ ਫਲਾਈਟਾਂ ਦੇ ਕਿਰਾਏ ਲਗਾਤਾਰ ਵਧ ਰਹੇ ਹਨ। ਇਸ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ ਵਧਦੇ ਕੂਟਨੀਤਕ ਵਿਵਾਦ ਤੋਂ ਬਾਅਦ ਹਵਾਈ ਮੰਗ 'ਚ ਅਚਾਨਕ ਵਾਧਾ ਹੋਇਆ ਹੈ, ਜਿਸ ਕਾਰਨ ਹਵਾਈ ਕਿਰਾਏ ਅਸਮਾਨ ਨੂੰ ਛੂਹਣੇ ਸ਼ੁਰੂ ਹੋ ਗਏ ਹਨ। ਭਾਰਤ ਅਤੇ ਕੈਨੇਡਾ ਵਿਚਾਲੇ ਸਿੱਧੀਆਂ ਉਡਾਣਾਂ ਦਾ ਕਿਰਾਇਆ ਕਰੀਬ 1.5 ਲੱਖ ਰੁਪਏ ਤਕ ਪਹੁੰਚ ਗਿਆ ਹੈ। ਟੋਰਾਂਟੋ ਤੋਂ ਦਿੱਲੀ ਵਾਪਸੀ ਦਾ ਕਿਰਾਇਆ 1.01 ਲੱਖ ਰੁਪਏ ਤੱਕ ਪਹੁੰਚ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਟਰੂਡੋ ਦੇ ਦੋਸ਼ਾਂ 'ਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ
ਨਵੀਂ ਦਿੱਲੀ ਤੋਂ ਮਾਂਟਰੀਅਲ ਜਾਣ ਵਾਲੇ ਯਾਤਰੀਆਂ ਨੂੰ 1.55 ਲੱਖ ਰੁਪਏ ਜ਼ਿਆਦਾ ਦੇਣੇ ਪੈ ਰਹੇ ਹਨ ਅਤੇ ਵਾਪਸੀ ਦੀਆਂ ਕੀਮਤਾਂ ਵੀ ਘੱਟ ਨਹੀਂ ਹਨ। ਦੋਵਾਂ ਪਾਸਿਆਂ ਦੇ ਕਿਰਾਏ ਸਮੇਤ ਯਾਤਰੀਆਂ ਨੂੰ 1.16 ਲੱਖ ਰੁਪਏ ਹੋਰ ਅਦਾ ਕਰਨੇ ਪੈ ਰਹੇ ਹਨ। ਨਵੀਂ ਦਿੱਲੀ ਤੋਂ ਵੈਨਕੂਵਰ ਜਾਣ ਵਾਲੇ ਯਾਤਰੀਆਂ ਨੂੰ ਆਖਰੀ ਸਮੇਂ 'ਤੇ ਟਿਕਟ ਬੁੱਕ ਕਰਵਾਉਣ 'ਤੇ 1.33 ਲੱਖ ਰੁਪਏ ਹੋਰ ਖਰਚਣੇ ਪੈ ਸਕਦੇ ਹਨ। ਟ੍ਰੈਵਲ ਪੋਰਟਲ ਨੇ ਆਖਰੀ ਮਿੰਟ ਦੇ ਕਿਰਾਏ ਵਿਚ 25 ਫ਼ੀਸਦੀ ਤਕ ਦੇ ਵਾਧੇ ਦਾ ਅਨੁਮਾਨ ਲਗਾਇਆ ਹੈ। ਇਨ੍ਹਾਂ ਬੁਕਿੰਗਾਂ ਵਿਚ ਸੈਲਾਨੀ ਅਤੇ ਨਾਗਰਿਕ ਦੋਵੇਂ ਸ਼ਾਮਲ ਹਨ ਜੋ ਕਿਸੇ ਵੀ ਦੇਸ਼ ਵਿਚ ਦੋਸਤਾਂ ਅਤੇ ਪਰਿਵਾਰ ਨੂੰ ਮਿਲਣ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - India Tour ਰੱਦ ਹੋਣ 'ਤੇ ਪੰਜਾਬੀ ਗਾਇਕ ਸ਼ੁੱਭ ਦਾ ਪਹਿਲਾ ਬਿਆਨ ਆਇਆ ਸਾਹਮਣੇ
ਏਅਰ ਇੰਡੀਆ ਅਤੇ ਏਅਰ ਕੈਨੇਡਾ ਦੀਆਂ ਉਡਾਣਾਂ ਇਨ੍ਹਾਂ ਮਹੱਤਵਪੂਰਨ ਰੂਟਾਂ 'ਤੇ ਚਲਦੀਆਂ ਹਨ। ਦੋਵੇਂ ਕੰਪਨੀਆਂ ਮਿਲ ਕੇ ਹਫ਼ਤੇ ਵਿੱਚ 48 ਉਡਾਣਾਂ ਚਲਾਉਂਦੀਆਂ ਹਨ। ਏਅਰ ਇੰਡੀਆ ਨਵੀਂ ਦਿੱਲੀ ਤੋਂ ਟੋਰਾਂਟੋ ਅਤੇ ਨਵੀਂ ਦਿੱਲੀ ਤੋਂ ਵੈਨਕੂਵਰ ਵਿਚਕਾਰ ਰੋਜ਼ਾਨਾ ਉਡਾਣਾਂ ਚਲਾਉਂਦੀ ਹੈ, ਜਦੋਂ ਕਿ ਏਅਰ ਕੈਨੇਡਾ ਨਵੀਂ ਦਿੱਲੀ ਅਤੇ ਟੋਰਾਂਟੋ ਵਿਚਕਾਰ ਰੋਜ਼ਾਨਾ ਉਡਾਣਾਂ ਅਤੇ ਨਵੀਂ ਦਿੱਲੀ ਅਤੇ ਮਾਂਟਰੀਅਲ ਵਿਚਕਾਰ ਹਫ਼ਤੇ ਵਿਚ ਤਿੰਨ ਉਡਾਣਾਂ ਚਲਾਉਂਦੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਲਿਆ ਅਹਿਮ ਫ਼ੈਸਲਾ, ਵਾਧੂ ਸਹੂਲਤਾਂ ਮਿਲਣ ਦੇ ਨਾਲ-ਨਾਲ ਬਚਣਗੇ 200 ਕਰੋੜ ਰੁਪਏ
ਭਾਰਤ-ਕੈਨੇਡਾ ਹਵਾਈ ਆਵਾਜਾਈ ਬਜ਼ਾਰ ਭਾਰਤ ਆਉਣ-ਜਾਣ ਵਾਲੇ ਕੁੱਲ ਅੰਤਰਰਾਸ਼ਟਰੀ ਯਾਤਰੀਆਂ ਦਾ 1.2 ਪ੍ਰਤੀਸ਼ਤ ਹੈ, ਜਿਸ ਨਾਲ ਕੈਨੇਡਾ ਦੇ ਚੌਥੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਹਵਾਈ ਆਵਾਜਾਈ ਬਾਜ਼ਾਰ ਵਜੋਂ ਭਾਰਤ ਦੀ ਸਥਿਤੀ ਮਜ਼ਬੂਤ ਹੁੰਦੀ ਹੈ। ਵਿੱਤੀ ਸਾਲ 2023 'ਚ ਹੁਣ ਤੱਕ ਦੋਵਾਂ ਦੇਸ਼ਾਂ ਵਿਚਾਲੇ 6,78,614 ਯਾਤਰੀਆਂ ਨੇ ਯਾਤਰਾ ਕੀਤੀ ਹੈ। ਇਹ ਸਾਰੀ ਅੰਤਰਰਾਸ਼ਟਰੀ ਯਾਤਰਾ ਦਾ ਦੋਗੁਣਾ ਹੈ। ਹਾਲ ਹੀ ਵਿਚ, ਭਾਰਤ ਨੇ ਸੰਚਾਲਨ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਕੈਨੇਡਾ ਵਿਚ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ। BLS ਨੇ ਆਪਣੀ ਵੈੱਬਸਾਈਟ 'ਤੇ ਇਕ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਸੰਚਾਲਨ ਕਾਰਨਾਂ ਕਰਕੇ, ਭਾਰਤੀ ਵੀਜ਼ਾ ਸੇਵਾਵਾਂ ਨੂੰ ਅਗਲੇ ਹੁਕਮਾਂ ਤਕ ਮੁਅੱਤਲ ਕਰ ਦਿੱਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8