UP ਸਰਕਾਰ ਦੀ ''ਠੋਕ ਦਿਓ ਨੀਤੀ'' ''ਤੇ ਬੋਲੇ ਓਵੈਸੀ- ਐਨਕਾਊਂਟਰ ਦਾ ਸ਼ਿਕਾਰ ਹੋਏ 37 ਫੀਸਦੀ ਮੁਸਲਮਾਨ
Monday, Mar 15, 2021 - 01:54 PM (IST)
ਬਲਰਾਮਪੁਰ- ਏ.ਆਈ.ਐੱਮ.ਆਈ.ਐੱਮ. ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਇਸ ਸੂਬੇ 'ਚ ਹੁਣ ਤੱਕ ਹੋਏ ਪੁਲਸ ਐਨਕਾਊਂਟਰ 'ਚ 37 ਫੀਸਦੀ ਮੁਸਲਮਾਨ ਮਾਰੇ ਗਏ ਹਨ। ਉਨ੍ਹਾਂ ਨੇ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉੱਤਰ ਪ੍ਰਦੇਸ਼ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਅਸਦੁਦੀਨ ਓਵੈਸੀ ਨੇ ਕਿਹਾ,''ਉੱਤਰ ਪ੍ਰਦੇਸ਼ 'ਚ ਜਦੋਂ ਤੋਂ ਭਾਜਪਾ ਦੀ ਸਰਕਾਰ ਬਣੀ ਹੈ, 2017-2020 'ਚ 6 ਹਜ਼ਾਰ ਤੋਂ ਵੱਧ ਐਨਕਾਊਂਟਰ ਹੋਏ ਹਨ। ਇਨ੍ਹਾਂ 'ਚੋਂ ਜੋ ਲੋਕ ਮਰੇ ਹਨ, ਉਨ੍ਹਾਂ 'ਚੋਂ 37 ਫੀਸਦੀ ਮੁਸਲਮਾਨ ਹਨ। ਓਵੈਸੀ ਨੇ ਕਿਹਾ ਕਿ ਆਖ਼ਰ ਇਹ ਜ਼ੁਲਮ ਕਿਉਂ ਹੋ ਰਿਹਾ ਹੈ।
ਇਹ ਵੀ ਪੜ੍ਹੋ : ਓਵੈਸੀ ਨੇ ਕਾਂਗਰਸ 'ਤੇ ਸਾਧਿਆ ਨਿਸ਼ਾਨਾ, ਕਿਹਾ- ਬੈਂਡ ਬਾਜਾ ਪਾਰਟੀ
ਓਵੈਸੀ ਨੇ ਦੋਸ਼ ਲਗਾਇਆ ਕਿ ਉੱਤਰ ਪ੍ਰਦੇਸ਼ 'ਚ ਸੰਵਿਧਾਨ ਦਾ ਰਾਜ ਨਹੀਂ ਹੈ। ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਮੁੱਖ ਮੰਤਰੀ ਦੀ ਠੋਕ ਦਿਓ ਨੀਤੀ ਦਾ ਸਭ ਤੋਂ ਵੱਡਾ ਨਿਸ਼ਾਨਾ ਉੱਤਰ ਪ੍ਰਦੇਸ਼ ਦੇ ਮੁਸਲਮਾਨ ਬਣ ਰਹੇ ਹਨ। ਓਵੈਸੀ ਨੇ ਕਿਹਾ ਕਿ ਕਿਆਮਤ ਦਾ ਦਿਨ ਜਲਦ ਆਏਗਾ ਅਤੇ ਉੱਤਰ ਪ੍ਰਦੇਸ਼ 'ਚ ਯੋਗੀ ਦੀ ਸਰਕਾਰ ਫਿਰ ਨਹੀਂ ਬਣੇਗੀ। ਉੱਥੇ ਹੀ ਅਸਦੁਦੀਨ ਓਵੈਸੀ ਦੇ ਹਮਲਿਆਂ ਦਾ ਜਵਾਬ ਸੂਬੇ ਦੇ ਮੰਤਰੀ ਮੋਹਸਿਨ ਰਜਾ ਨੇ ਦਿੱਤਾ ਹੈ। ਮੋਹਸਿਨ ਰਜਾ ਨੇ ਕਿਹਾ ਕਿ ਓਵੈਸੀ ਨੂੰ ਲੋਕਾਂ ਨੂੰ ਰਾਏ ਦੇਣੀ ਚਾਹੀਦੀ ਹੈ ਕਿ ਅਪਰਾਧੀਆਂ 'ਚ ਇੰਨੀ ਵੱਧ ਹਿੱਸੇਦਾਰੀ ਕਿਉਂ ਹੈ। ਓਵੈਸੀ ਨੂੰ ਹਰ ਕਿਸੇ ਨੂੰ ਸਮਝਣਾ ਚਾਹੀਦਾ ਹੈ ਕਿ ਬੈਰਿਸਟਰ ਬਣੇ, ਅਪਰਾਧੀ ਕੋਈ ਨਾ ਬਣੇ। ਮੋਹਸਿਨ ਰਜਾ ਨੇ ਕਿਹਾ ਕਿ ਓਵੈਸੀ ਦੇ ਪੂਰਵਜ ਦੇਸ਼ ਦੀ ਵੰਡ ਕਰਨ ਵਾਲੇ ਲੋਕ ਰਹੇ ਹਨ ਅਤੇ ਅੱਜ ਓਵੈਸੀ ਜੋ ਗੱਲਾਂ ਕਰ ਰਹੇ ਹਨ, ਉਹ ਵੀ ਵੰਡ ਦੀ ਦਸਤਕ ਦਿੰਦੀਆਂ ਹਨ।
ਇਹ ਵੀ ਪੜ੍ਹੋ : ਅਯੁੱਧਿਆ 'ਚ ਬਣਨ ਵਾਲੀ ਮਸਜਿਦ 'ਚ ਨਮਾਜ਼ ਪੜ੍ਹਨਾ ਅਤੇ ਚੰਦਾ ਦੇਣਾ ਹਰਾਮ: ਓਵੈਸੀ