AIIMS ਦੇ ਨਿਰਦੇਸ਼ਕ ਬੋਲੇ- ਕੋਰੋਨਾ ਨਾਲ ਮੌਤਾਂ ਦਾ ਅੰਕੜਾ ਚਿੰਤਾ ਦੀ ਗੱਲ
Saturday, Jun 13, 2020 - 03:52 AM (IST)
ਨਵੀਂ ਦਿੱਲੀ - ਦੇਸ਼ 'ਚ ਕੋਰੋਨਾ ਵਾਇਰਸ ਦਾ ਖਤਰਾ ਵੱਧਦਾ ਜਾ ਰਿਹਾ ਹੈ। ਹੁਣ ਹਰ ਰੋਜ਼ 10 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ ਅਤੇ 300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਰਹੀ ਹੈ। ਹਾਲਾਂਕਿ ਦਿੱਲੀ ਏਮਜ਼ ਦੇ ਨਿਰਦੇਸ਼ਕ ਡਾਕਟਰ ਰਣਦੀਪ ਗੁਲੇਰੀਆ ਦਾ ਮੰਨਣਾ ਹੈ ਕਿ ਬਾਕੀ ਦੇਸ਼ਾਂ ਦੇ ਮੁਕਾਬਲੇ ਭਾਰਤ ਬਿਹਤਰ ਹਾਲਤ 'ਚ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਰੋਨਾ ਨਾਲ ਹੋ ਰਹੀ ਮੌਤਾਂ ਦੀ ਗਿਣਤੀ ਚਿੰਤਾ ਦੀ ਗੱਲ ਹੈ। ਸਾਨੂੰ ਇਸ 'ਤੇ ਕਾਬੂ ਪਾਉਣਾ ਹੋਵੇਗਾ।
ਡਾ. ਰਣਦੀਪ ਗੁਲੇਰੀਆ ਨੇ ਕਿਹਾ ਕਿ ਬਾਕੀ ਦੇਸ਼ਾਂ ਦੇ ਮੁਕਾਬਲੇ ਅਤੇ ਭਾਰਤ ਦੀ ਜਨਸੰਖਿਆ ਨੂੰ ਦੇਖੀਏ ਤਾਂ ਅਸੀਂ ਜ਼ਿਆਦਾ ਬਿਹਤਰ ਹਾਲਤ 'ਚ ਹਾਂ। ਹਾਲਾਂਕਿ ਮੌਤਾਂ ਦੀ ਗਿਣਤੀ ਚਿੰਤਾ ਦਾ ਵਿਸ਼ਾ ਹੈ। ਏਮਜ਼ ਦੇ ਨਿਰਦੇਸ਼ਕ ਮੁਤਾਬਕ, ਦੇਸ਼ 'ਚ ਕੇਸ ਤਾਂ ਵਧਣਗੇ ਪਰ ਮੌਤ 'ਤੇ ਕਾਬੂ ਪਾਉਣਾ ਹੋਵੇਗਾ।
ਦਿੱਲੀ 'ਚ ਮੌਤ ਦੇ ਅੰਕੜਿਆਂ 'ਤੇ ਜਾਰੀ ਵਿਵਾਦ 'ਤੇ ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਦੇ ਮੌਤ ਦੇ ਅੰਕੜੇ ਮੈਥਮੈਟਿਕਲ ਮਾਡਿਲਿੰਗ 'ਤੇ ਆਧਾਰਿਤ ਹਨ। ਜੋ ਅੰਕੜੇ ਹਨ ਉਸ 'ਤੇ ਮੈਂ ਅਸਹਿਮਤ ਹਾਂ ਪਰ ਵੱਧਦੇ ਮਾਮਲਿਆਂ ਦੇ ਨਾਲ ਸਿਹਤ ਦੇਖਭਾਲ ਦਾ ਢਾਂਚਾ ਤਿਆਰ ਰਹਿਣਾ ਚਾਹੀਦਾ ਹੈ।
ਡਾ. ਗੁਲੇਰਿਆ ਨੇ ਕਿਹਾ ਕਿ ਆਫਿਸ 'ਚ ਵੀ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਕੇ ਕੋਰੋਨਾ ਦੇ ਕੇਸ ਘੱਟ ਹੋ ਸਕਦੇ ਹਨ। ਲੋਕ ਕੁੱਝ ਦਿਨ ਆਫਿਸ 'ਚ ਲੰਚ ਇਕੱਲੇ ਕਰਣ ਅਤੇ ਸਾਫ਼-ਸਫਾਈ ਦਾ ਧਿਆਨ ਰੱਖਣ।